- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਸੂਤਰਾਂ ਮੁਤਾਬਿਕ ਦਿਸ਼ਾ ਤੋਂ ਭੱਟਕੇ ਡਰੋਨ ਵੱਲੋਂ ਕਥਿਤ ਤੌਰ ’ਤੇ ਪਿੰਡ ਪੱਧਰੀ ਅਤੇ ਰੱਜੀ ਵਾਲਾ ਦੇ ਵਿਚਾਲੇ ਇਹ ਖੇਪ ਸੁੱਟੇ ਜਾਣ ਸਬੰਧੀ ਕਿਸੇ ਵੱਲੋਂ ਪੁਲਿਸ ਨੂੰ ਗੁਪਤ ਇਤਲਾਹ ਕੀਤੀ ਗਈ ਸੀ। ਇਤਲਾਹ ਮਿਲਦਿਆਂ ਹੀ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਿਸ ਨੇ ਇਸ ਹੈਰੋਇਨ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੌਮਾਂਤਰੀ ਸਰਹੱਦ ’ਤੇ ਬਾਜ ਨਿਗ੍ਹਾ ਰੱਖਣ ਦਾ ਦਾਅਵਾ ਕਰਨ ਵਾਲੀ ਬੀਐਸਐਫ ਦੀਆਂ ਅੱਖੀਂ ਘੱਟਾ ਪਾਉਂਦਿਆਂ ਇਕ ਪਾਕਿਸਤਾਨੀ ਡਰੋਨ ਦੇ ਸਰਹੱਦ ਤੋਂ ਕਰੀਬ 15 ਕਿਲੋਮੀਟਰ ਅੰਦਰ ਆ ਕੇ ਮਾਲ ਡਲੀਵਰ ਕੀਤੇ ਜਾਣ ਦੀ ਸਨਸਨੀਖੇਜ਼ ਖ਼ਬਰ ਹੈ। ਡਰੋਨ ਵੱਲੋਂ ਹੈਰੋਇਨ ਦੀ ਕੀਤੀ ਡਲਿਵਰੀ ਸਬੰਧੀ ਪਤਾ ਲੱਗਦਿਆਂ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮੌਕੇ ਤੋਂ ਪੁਲਿਸ ਅਤੇ ਬੀਐਸਐਫ ਵੱਲੋਂ 20 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਸੂਤਰਾਂ ਮੁਤਾਬਿਕ ਦਿਸ਼ਾ ਤੋਂ ਭੱਟਕੇ ਡਰੋਨ ਵੱਲੋਂ ਕਥਿਤ ਤੌਰ ’ਤੇ ਪਿੰਡ ਪੱਧਰੀ ਅਤੇ ਰੱਜੀ ਵਾਲਾ ਦੇ ਵਿਚਾਲੇ ਇਹ ਖੇਪ ਸੁੱਟੇ ਜਾਣ ਸਬੰਧੀ ਕਿਸੇ ਵੱਲੋਂ ਪੁਲਿਸ ਨੂੰ ਗੁਪਤ ਇਤਲਾਹ ਕੀਤੀ ਗਈ ਸੀ। ਇਤਲਾਹ ਮਿਲਦਿਆਂ ਹੀ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਿਸ ਨੇ ਇਸ ਹੈਰੋਇਨ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਹੱਦ ਪਾਰੋਂ ਆਈ ਇੰਨੀ ਵੱਡੀ ਖੇਪ ਨੂੰ ਭਾਰਤੀ ਖੇਤਰ ਵਿੱਚ ਪ੍ਰਾਪਤ ਕਰਨ ਵਾਲੇ ਤਸਕਰ ਕੌਣ ਹਨ ਅਤੇ ਇਹ ਮਾਲ ਕਿਸ ਤੱਕ ਪਹੁੰਚਾਇਆ ਜਾਣਾ ਸੀ।
ਹੁਣ ਸਵਾਲ ਇਹ ਹੈ ਕਿ ਸਰਹੱਦ ਤੋਂ 15 ਕਿਲੋਮੀਟਰ ਅੰਦਰ ਆ ਕੇ ਡਰੋਨ ਵੱਲੋਂ ਕੀਤੀ ਗਈ ਡਲਿਵਰੀ ਇਕ ਕਾਮਯਾਬ ਲੈਂਡਿੰਗ ਸੀ ਜਾਂ ਕੋਈ ‘ਮਿਸਗਾਈਡਿਡ ਡਰੋਨ’ ਕਿਸੇ ਗਲਤ ਲੋਕੇਸ਼ਨ ’ਤੇ ਮਾਲ ਸੁੱਟ ਗਿਆ ਸੀ। ਇਸ ਤੋਂ ਇਲਾਵਾ ਲੋਕਾਂ ਵਿੱਚ ਚਰਚਾ ਹੈ ਕਿ ਇਹ ਤਾਂ ਕਿਸੇ ਸ਼ਰੀਕ ਵੱਲੋਂ ਕੀਤੀ ਖੂਫੀਆ ਇਤਲਾਹ ’ਤੇ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੋਵੇਗੀ ਪਰ ਇਸ ਤਰਾਂ ਦੀਆਂ ਕਿੰਨੀਆਂ ਹੀ ਖੇਪਾਂ ਕਿੰਨੇ ਕਿਲੋਮੀਟਰ ਅੰਦਰ ਤੱਕ ਡਰੋਨ ਸਪਲਾਈ ਕਰ ਰਹੇ ਹੋਣਗੇ।