
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਮਦੋਟ ’ਚ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਬੇਖੌਫ਼ ਹਮਲਾਵਰਾਂ ਨੇ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਵਿਅਕਤੀਆਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮਮਦੋਟ ’ਚ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਬੇਖੌਫ਼ ਹਮਲਾਵਰਾਂ ਨੇ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਵਿਅਕਤੀਆਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਥਾਣਾ ਮਮਦੋਟ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਰਾਕੇਸ਼ ਕੁਮਾਰ ਵਾਸੀ ਦਸ਼ਮੇਸ਼ ਨਗਰੀ ਮਮਦੋਟ ਨੇ ਦੱਸਿਆ ਕਿ 29 ਅਗਸਤ ਰਾਤ ਕਰੀਬ 7.35 ਵਜੇ ਉਹ ਦੁਕਾਨ ਬੰਦ ਕਰਕੇ ਸਾਥੀ ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਨਾਲ ਕਾਰ ਤੇ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਰਸਤੇ ’ਚ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹੈਪੀ ਗੁੱਲੀ ਗੈਂਗਸਟਰ, ਲਵਪ੍ਰੀਤ ਸਿੰਘ ਉੁਰਫ ਲਵਲੀ, ਰਿਪਾਸ਼ੂ ਧਵਨ, ਦਲਜੀਤ ਸਿੰਘ ਬਾਬਾ ਵਾਸੀ ਮਮਦੋਟ ਤੇ ਅਣਪਛਾਤਿਆਂ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਨੇ ਅਚਾਨਕ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਗੋਲ਼ੀਆਂ ਦੋਵਾਂ ਦੀ ਛਾਤੀ ’ਚ ਲੱਗੀਆਂ। ਇਸੇ ਦੌਰਾਨ ਦੋ ਹੋਰ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਕਾਰ ’ਤੇ ਵੀ ਪਿਸਤੌਲਾਂ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਜਾਂਦੇ ਸਮੇਂ ਹਮਲਾਵਰ ਉਸ ਦੀ ਕਾਰ ’ਚੋਂ 315 ਬੋਰ ਰਾਈਫਲ ਤੇ 32 ਬੋਰ ਪਿਸਤੌਲ ਵੀ ਖੋਹ ਕੇ ਨਾਲ ਲੈ ਗਏ। ਵਾਰਦਾਤ ਦੇ ਕੁਝ ਸਮੇਂ ਬਾਅਦ ਇਕ ਵਿਦੇਸ਼ੀ ਵਟਸਐਪ ਨੰਬਰ ਤੋਂ ਕਾਲ ਆਈ। ਇਹ ਕਾਲ ਦਲਜੀਤ ਸਿੰਘ ਬਾਬਾ ਨੇ ਕੀਤੀ ਸੀ, ਜਿਸ ਨੇ ਉਸ ਨੂੰ ਭੱਦੀਆਂ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪੁਲਿਸ ਨੇ ਹੈਪੀ ਗੁੱਲੀ ਗੈਂਗਸਟਰ, ਲਵਪ੍ਰੀਤ ਸਿੰਘ ਉਰਫ਼ ਲਵਲੀ, ਰਿਪਾਸ਼ੂ ਧਵਨ, ਦਲਜੀਤ ਸਿੰਘ ਬਾਬਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।