ਪਰਵਿੰਦਰ ਝੋਟਾ ਕਤਲ ਮਾਮਲੇ ’ਚ ਕਿਸਾਨਾਂ ਕੱਢਿਆ ਰੋਸ ਮਾਰਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਿਸਾਨ ਆਗੂਆਂ ਵੱਲੋਂ ਰੋਸ ਮਾਰਚ ਕੱਢਿਆ
Publish Date: Thu, 15 Oct 2026 04:03 PM (IST)
Updated Date: Fri, 16 Oct 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਤੇ ਕਿਸਾਨ ਸਘੰਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅਤੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾਈ ਆਗੂ ਸੁਖਦੇਵ ਸਿੰਘ ਮੰਡ, ਕਰਨੈਲ ਸਿੰਘ ਭੋਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਦਿੱਤ ਸਿੰਘ ਮਾਣੋਚਾਲ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦਿਨ ਦਿਹਾੜੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸਰਕਾਰ ਨੂੰ ਲੋਕਾਂ ਦੀਆਂ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦਿਵਾਈ ਜਾਵੇ। ਇਸ ਮੋਕੇ ਕਿਸਾਨ ਮਨਜੀਤ ਸਿੰਘ ਜੋਗੇਵਾਲਾ, ਅਰਜਨ ਸਿੰਘ ਮਹਿਮੂਦ ਵਾਲਾ, ਨਿਰਮਲ ਸਿੰਘ ਨੂਰ ਪੁਰ, ਪੁਰਨ ਸਿੰਘ ਮਸਤੇ ਵਾਲਾ, ਹੁਸ਼ਿਆਰ ਸਿੰਘ ਮਾਛੀਵਾੜਾ, ਜਸਵਿੰਦਰ ਸਿੰਘ ਟਿੰਡਵਾ, ਅਮਰੀਕ ਸਿੰਘ ਬਹਾਵਲ ਪੁਰ, ਫੱਤੇ ਸਿੰਘ ਫੇਮੀਵਾਲਾ, ਗੁਰਮੀਤ ਸਿੰਘ ਠੇਕੇਦਾਰ, ਸ਼ਮਸ਼ੇਰ ਸਿੰਘ ਗੋਰਾ ਗੁਰਦਿਆਲ ਸਿੰਘ, ਸੁਖਚੈਨ ਸਿੰਘ ਕਿੱਲੀ ਬੋਤਲਾ, ਅੰਗਰੇਜ਼ ਸਿੰਘ ਕੁਸ਼ੂਵਾਲਾ ਮੋੜ, ਪ੍ਰਗਟ ਸਿੰਘ ਨਿਜ਼ਾਮੀ ਵਾਲਾ, ਲਖਵਿੰਦਰ ਸਿੰਘ ਬੂਹ, ਜੋਗਾ ਸਿੰਘ ਫੇਮੀਵਾਲਾ, ਦਲੇਰ ਸਿੰਘ ਮਖੂ, ਮਹਿੰਦਰ ਸਿੰਘ ਸ਼ੇਰਾ ਆਦਿ ਹਾਜ਼ਰ ਸਨ।