ਅਭਿਨਵ ਖੋਸਲਾ ਦੀ ਮੁਅੱਤਲੀ ’ਤੇ ਕਿਸਾਨ ਵੱਲੋਂ ਤਿੱਖਾ ਵਿਰੋਧ ਅਭਿਨਵ ਖੋਸਲਾ ਦੀ ਮੁਅੱਤਲੀ ’ਤੇ ਕਿਸਾਨ ਆਗੂਆਂ ਦਾ ਤਿੱਖਾ ਵਿਰੋਧ
Publish Date: Fri, 02 Oct 2026 05:50 PM (IST)
Updated Date: Fri, 02 Oct 2026 05:52 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਫੂਡ ਸੇਫਟੀ ਇੰਸਪੈਕਟਰ ਜ਼ਿਲ੍ਹਾ ਫਿਰੋਜ਼ਪੁਰ ਅਭਿਨਵ ਖੋਸਲਾ ਨੂੰ ਬਿਨਾਂ ਕਿਸੇ ਠੋਸ ਕਾਰਨ ਕਮਿਸ਼ਨਰ ਕਮਲਪ੍ਰੀਤ ਕੌਰ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਇੱਥੇ ਪੰਜ ਕਿਸਾਨ ਜਥੇਬੰਦੀਆਂ ਨੇ ਇੱਕ ਸਾਂਝੀ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਉਸ ਨੂੰ ਇੱਕ ਹਫਤੇ ਦੇ ਵਿੱਚ-ਵਿੱਚ ਬਹਾਲ ਕਰਕੇ ਵਾਪਸ ਫਿਰੋਜ਼ਪੁਰ ਭੇਜਣ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਸ਼ਹਿਨਸ਼ਾਹ ਪੈਲੇਸ ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਪੰਜਾਬ,ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਫੂਡ ਸੇਫਟੀ ਇੰਸਪੈਕਟਰ ਫਿਰੋਜ਼ਪੁਰ ਅਭਿਨਵ ਖੋਸਲਾ ਨੂੰ ਬਿਨਾਂ ਕੋਈ ਕਾਰਨ ਦੱਸੇ ਕਮਿਸ਼ਨਰ ਕੰਵਲਪ੍ਰੀਤ ਕੌਰ ਵੱਲੋਂ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ।ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਅਫਸਰ ਵੱਲੋਂ ਮਿਲਾਵਟਖੋਰਾਂ ਵਿਰੁੱਧ ਛੇੜੀ ਗਈ ਮੁਹਿੰਮ ਅਤੇ ਕੀਤੀ ਗਈ ਕਾਰਵਾਈ ਤੋਂ ਡਰਦਿਆਂ ਮਿਲਾਵਟਖੋਰਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਪਣਾ ਸਮਾਨ ਸਪਲਾਈ ਕਰਨ ਲਈ ਆਉਣ ਤੋਂ ਗੁਰੇਜ ਕਰਨਾ ਸ਼ੁਰੂ ਕਰ ਦਿੱਤਾ ਸੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਿਲਾਵਟਖੋਰਾਂ ਖਿਲਾਫ ਚਲਾਈ ਗਈ ਮੁਹਿੰਮ ਅਤੇ ਕੀਤੀ ਗਈ ਕਾਰਵਾਈ ਦੇ ਕਾਰਨ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੇ ਅਫਸਰਾਂ ਨੂੰ ਕਥਿਤ ਤੌਰ ਤੇ ਰਿਸ਼ਵਤ ਦੇ ਰੂਪ ਵਿੱਚ ਮਹੀਨਾ ਜਾਂਦਾ ਸੀ, ਉਹ ਬੰਦ ਹੋ ਗਿਆ ਜਿਸ ਕਰਕੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਜਿੰਨੀ ਦੇਰ ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਨੂੰ ਬਹਾਲ ਕਰਕੇ ਵਾਪਸ ਫਿਰੋਜ਼ਪੁਰ ਨਹੀਂ ਭੇਜਿਆ ਜਾਂਦਾ ਓਨੀ ਦੇਰ ਤੱਕ ਕਿਸਾਨ ਜਥੇਬੰਦੀਆਂ ਚੈਨ ਨਾਲ ਨਹੀਂ ਬੈਠਣਗੀਆਂ। ਉਨ੍ਹਾਂ ਕਿਹਾ ਕਿ ਜ਼ੀਰਾ ਹਲਕੇ ਅਤੇ ਫਿਰੋਜ਼ਪੁਰ ਹਲਕੇ ਨਾਲ ਸੰਬੰਧਿਤ ਕਿਸੇ ਵਿਧਾਇਕ ਨੇ ਜੇਕਰ ਉਕਤ ਅਫਸਰ ਵਿਰੁੱਧ ਕੋਈ ਸ਼ਿਕਾਇਤ ਦਰਜ ਕਰਵਾਈ ਤਾਂ ਸਾਡੀਆਂ ਜਥੇਬੰਦੀਆਂ ਉਸ ਦੇ ਖਿਲਾਫ ਸਖਤ ਐਕਸ਼ਨ ਲੈਣਗੀਆਂ। ਇਸ ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਫਿਰੋਜ਼ਪੁਰ,ਸੁਖਦੇਵ ਸਿੰਘ ਸਨ੍ਹੇਰ ਬਲਾਕ ਪ੍ਰਧਾਨ ਜ਼ੀਰਾ, ਮਨਦੀਪ ਸਿੰਘ ਅਲੀਪੁਰ,ਮੋਹਨ ਸਿੰਘ ਫੇਰੋਕੇ,ਪ੍ਰਗਟ ਸਿੰਘ ਲਹਿਰਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਰਾਣਾ ਰਣਬੀਰ ਸਿੰਘ ਠੱਠਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਹਰਦੀਪ ਸਿੰਘ ਕਰਮੂਵਾਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬਲਦੇਵ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਖਚੈਨ ਸਿੰਘ ਬੰਡਾਲਾ ਬਲਾਕ ਪ੍ਰਧਾਨ ਜ਼ੀਰਾ, ਨਿਸ਼ਾਨ ਸਿੰਘ ਮਖੂ ਬਲਾਕ ਪ੍ਰਧਾਨ ਮਖੂ, ਗੈਰੀ ਸਿੱਧੂ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਜੋਗਿੰਦਰ ਸਿੰਘ ਮਖੂ, ਸ਼ੁਬੇਗ ਸਿੰਘ ਪ੍ਰੈੱਸ ਸਕੱਤਰ, ਸੁਖਵਿੰਦਰ ਸਿੰਘ ਠੱਠਾ, ਕਮਲਜੀਤ ਸਿੰਘ ਠੱਠਾ,ਜਰਨੈਲ ਸਿੰਘ ਫੇਰੋਕੇ, ਮਹਿੰਦਰ ਸਿੰਘ ਮਨਸੂਰਦੇਵਾ, ਹਰਪ੍ਰੀਤ ਸਿੰਘ ਲੌਂਗੋਦੇਵਾ,ਭਜਨ ਸਿੰਘ ਮਨਸੂਰਵਾਲ,ਲਖਵੀਰ ਸਿੰਘ, ਰਾਜ ਰਣਬੀਰ ਸਿੰਘ ਕਰਮੂਵਾਲਾ,ਪ੍ਰੇਮ ਸਿੰਘ ਆਲੇਵਾਲਾ,ਬਲਕਾਰ ਸਿੰਘ ਆਲੇਵਾਲਾ, ਧੰਨਾ ਸਿੰਘ ਆਲੇਵਾਲਾ,ਨਿਰਮਲ ਸਿੰਘ ਆਲੇਵਾਲਾ ਅਤੇ ਜੱਸਾ ਸਿੰਘ ਆਲੇਵਾਲਾ ਆਦਿ ਹਾਜ਼ਰ ਸਨ।