ਸਖਤ ਗਾਰਦ ਦੇ ਪਹਿਰੇ ਹੇਠ ਜ਼ੇਰੇ ਇਲਾਜ ਫਿਰੌਤੀ ਗੈਂਗ ਦੇ ਸ਼ੂਟਰ
ਪੁਲਿਸ ਅਧਿਕਾਰੀਆਂ ਮੁਤਾਬਿਕ ਭਾਂਵੇਂ ਦੋਸ਼ੀਆਂ ਕੋਲੋਂ ਮੁੱਢਲੀ ਪੁੱਛਗਿੱਛ ਵਿੱਚ ਕਾਫੀ ਜਾਣਕਾਰੀ ਹਾਸਲ ਹੋਈ ਹੈ ,ਪਰ ਵਧੇਰੇ ਪੁੱਛਗਿੱਛ ਦੋਵਾਂ ਸ਼ੂਟਰਾਂ ਦੇ ਸਿਹਤਯਾਬ ਹੋਣ ਤੋਂ ਮਗਰੋਂ ਹੀ ਕੀਤੀ ਜਾਵੇਗੀ । ਉਧਰ ਥਾਣਾ ਸੀਆਈਏ ਜ਼ੀਰਾ ਪੁਲਿਸ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਬਦਮਾਸ਼ਾਂ ਕੋਲੋਂ ਅਸਲਾ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ 109, 132, 221, 324 (4), 3 (5) ਬੀਐੱਨਐੱਸ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Mon, 10 Aug 2026 09:13 PM (IST)
Updated Date: Tue, 11 Aug 2026 11:11 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਫਤਿਹਗੜ੍ਹ ਸਭਰਾ ਕੋਲ ਲੱਗੇ ਪੁਲਿਸ ਦੇ ਨਾਕੇ ’ਤੇ ਐਤਵਾਰ ਦੇਰ ਸ਼ਾਮ ਪੁਲਿਸ ਮੁਕਾਬਲੇ ’ਚ ਜਖ਼ਮੀਂ ਹੋਏ ਫਿਰੌਤੀ ਗੈਂਗ ਦੇ ਦੋਵੇਂ ਸ਼ੂਟਰਾਂ ਨੂੰ ਪੁਲਿਸ ਦੀ ਗਾਰਦ ਦੇ ਪਹਿਰੇ ’ਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਿਕ ਭਾਂਵੇਂ ਦੋਸ਼ੀਆਂ ਕੋਲੋਂ ਮੁੱਢਲੀ ਪੁੱਛਗਿੱਛ ਵਿੱਚ ਕਾਫੀ ਜਾਣਕਾਰੀ ਹਾਸਲ ਹੋਈ ਹੈ ,ਪਰ ਵਧੇਰੇ ਪੁੱਛਗਿੱਛ ਦੋਵਾਂ ਸ਼ੂਟਰਾਂ ਦੇ ਸਿਹਤਯਾਬ ਹੋਣ ਤੋਂ ਮਗਰੋਂ ਹੀ ਕੀਤੀ ਜਾਵੇਗੀ । ਉਧਰ ਥਾਣਾ ਸੀਆਈਏ ਜ਼ੀਰਾ ਪੁਲਿਸ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਬਦਮਾਸ਼ਾਂ ਕੋਲੋਂ ਅਸਲਾ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ 109, 132, 221, 324 (4), 3 (5) ਬੀਐੱਨਐੱਸ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਲਾਂਵਾਲਾ ਦੇ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਸੀਆਈਏ ਸਟਾਫ ਜ਼ੀਰਾ ਦੇ ਐੱਸਆਈ ਗੁਰਮੀਤ ਸਿੰਘ ਨਾਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਮਖੂ ਵਾਲੀ ਸਾਈਡ ਤੋਂ ਮੋਟਰਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ।
ਮੋਟਰਸਾਈਕਲ ਤਿਲਕਣ ਕਾਰਨ ਦੋਵੇਂ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਨੇ ਆਪਣੀ ਸੁਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ, ਜਿਸ ’ਚ ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਜੋਗੇ ਵਾਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਤਲਵੰਡੀ ਸੋਭਾ ਸਿੰਘ, ਹਾਲ ਭੂਤੀ ਵਾਲਾ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਕੋਲੋਂ 32 ਬੋਰ ਪਿਸਤੌਲ, 1 ਮੈਗਜ਼ੀਨ, 1 ਜ਼ਿੰਦਾ ਰੌਂਦ ਅਤੇ 1 ਖੋਲ, 30 ਬੋਰ ਪਿਸਤੌਲ, 1 ਮੈਗਜ਼ੀਨ, 1 ਜ਼ਿੰਦਾ ਕਾਰਤੂਸ ਅਤੇ 4 ਖੋਲ ਅਤੇ ਇਕ ਡੀਲਕਸ ਮੋਟਰਸਾਈਕਲ ਨੰਬਰ ਪੀਬੀ 05 ਏਈ 4378 ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।