- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਣ ਸ਼ਾਖਰਤਾ ਕਲੱਬਾਂ ਅਧੀਨ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ

-ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨੌਜਵਾਨਾਂ ਵਿੱਚ ਲੋਕਤੰਤਰ, ਚੋਣ ਪ੍ਰਕਿਰਿਆ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਣ ਸਾਖਰਤਾ ਕਲੱਬਾਂ ਅਧੀਨ ਜ਼ਿਲ੍ਹਾ ਪੱਧਰੀ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਕਰਵਾਏ ਗਏ। ਮੌਕੇ ਸਹਾਇਕ ਕਮਿਸ਼ਨਰ ਹਿਮਾਂਸ਼ੂ ਕਦਿਆਨ, ਚੋਣ ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਕੁਇਜ਼ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ 40 ਟੀਮਾਂ ਦੇ ਕੁੱਲ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਲੇਖ ਲਿਖਣ ਮੁਕਾਬਲੇ ਵਿੱਚ ਵੀ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 56 ਵਿਦਿਆਰਥੀਆਂ ਨੇ ਆਪਣੀ ਲੇਖਣੀ ਤੇ ਵਿਚਾਰ ਪ੍ਰਗਟਾਵੇ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਲੇਖ ਮੁਕਾਬਲੇ ਵਿੱਚ ਬਿੰਦਰ ਕੌਰ (ਅਗਰਵਾਲ ਕਾਲਜ ਆਫ਼ ਨਰਸਿੰਗ), ਹਿਮਾਨੀ (ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ), ਸੰਦੀਪ ਕੌਰ (ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ), ਨੇਹਾ ਅਤੇ ਕੋਮਲਪ੍ਰੀਤ ਕੌਰ (ਐਚਕੇਐਲ ਕਾਲਜ ਆਫ਼ ਨਰਸਿੰਗ), ਗੁਰਵਿੰਦਰ ਸਿੰਘ (ਸਰਕਾਰੀ ਕਾਲਜ ਜ਼ੀਰਾ), ਜਸ਼ਨਪ੍ਰੀਤ ਕੌਰ (ਅਗਰਵਾਲ ਕਾਲਜ ਆਫ਼ ਨਰਸਿੰਗ) ਅਤੇ ਕਸ਼ਿਸ਼ (ਆਰ.ਐੱਸ.ਡੀ. ਕਾਲਜ ਫਿਰੋਜ਼ਪੁਰ) ਸਮੇਤ ਕਈ ਵਿਦਿਆਰਥੀਆਂ ਨੇ ਹਿੱਸਾ ਲਿਆ।
-ਕੁਇਜ਼ ਮੁਕਾਬਲੇ ਦੇ ਨਤੀਜੇ
--ਸਕੂਲ ਵਰਗ
1. ਪਹਿਲਾ ਸਥਾਨ – ਮੁਸਕਾਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ – ਜੀਐਸਐਸਐਸ ਲੱਖੋ ਕੇ ਬਹਿਰਾਮ।
2. ਦੂਜਾ ਸਥਾਨ – ਮਨਜੋਤ ਸਿੰਘ ਅਤੇ ਸੁਖਪ੍ਰੀਤ ਕੌਰ – ਜੀਐਚਐਸ ਸ਼ਿਆਨਪਰੀ।
3. ਤੀਜਾ ਸਥਾਨ – ਹਰਮਨ ਸਿੰਘ ਅਤੇ ਗੌਰਵ – ਜੀਐਸਐਸਐਸ ਲੁੰਬੜੀਵਾਲਾ।
4. ਚੌਥਾ ਸਥਾਨ – ਸੋਨਿਕਾ ਅਤੇ ਸੀਰਤ – ਜੀਐਚਐਸ ਮੋਹਨ ਕੇ ਹਿਠਾੜ।
5. ਪੰਜਵਾਂ ਸਥਾਨ – ਰਣਵੀਰ ਸਿੰਘ ਅਤੇ ਪਲਕ – ਪੀਐਮ ਸ਼੍ਰੀ ਜੀਐਸਐਸਐਸ ਬਹਿਕ ਗੁੱਜਰਾਂ।
--ਕਾਲਜ ਵਰਗ--
1. ਪਹਿਲਾ ਸਥਾਨ – ਤਰਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ – ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ।
2. ਦੂਜਾ ਸਥਾਨ – ਦਾਰਿਸ ਅਤੇ ਅਸ਼ਪ੍ਰੀਤ ਕੌਰ – ਅਗਰਵਾਲ ਕਾਲਜ ਆਫ਼ ਨਰਸਿੰਗ।
3. ਤੀਜਾ ਸਥਾਨ – ਮਨਜੋਤ ਸਿੰਘ ਅਤੇ ਮਨਪ੍ਰੀਤ ਸਿੰਘ – ਐਚਕੇਐਲ ਕਾਲਜ ਆਫ਼ ਨਰਸਿੰਗ।
4. ਚੌਥਾ ਸਥਾਨ – ਗੁਰਸ਼ਰਨ ਸਿੰਘ ਅਤੇ ਆਕਾਸ਼ਦੀਪ ਸਿੰਘ – ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ।