ਪੰਜਾਬ ਦੀਆਂ ਫੂਡ ਏਜੰਸੀਆਂ ਚੋਂ ਠੇਕੇਦਾਰੀ ਖ਼ਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ : ਬਲਵੀਰ ਲਹਿਰਾ ਪੰਜਾਬ ਦੀਆਂ ਫੂਡ ਏਜੰਸੀਆਂ ਚੋਂ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ : ਬਲਵੀਰ ਲਹਿਰਾ
Publish Date: Wed, 23 Sep 2026 03:44 PM (IST)
Updated Date: Wed, 23 Sep 2026 03:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਮਖੂ ਵੱਲੋਂ ਪੰਜਾਬ ਸਟੇਟ ਵੇਅਰ ਹਊਸ ਮਖੂ ਦੇ ਗੁਦਾਮ ਅੱਗੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਫੂਡ ਏਜੰਸੀਆਂ ਮਾਰਕਫੈੱਡ, ਪੰਜਾਬ ਸਟੇਟ ਵੇਅਰ ਹਾਊਸ, ਪਨਸਪ, ਪਨਗਰੇਨ ’ਚ ਕੰਮ ਕਰਦੇ ਮਜ਼ਦੂਰਾਂ ਨੇ ਭਾਗ ਲਿਆ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਬਲਵੀਰ ਲਹਿਰਾ ਅਤੇ ਯੂਨੀਅਨ ਮੱਖੂ ਦੇ ਪ੍ਰਧਾਨ ਅਨਵਰ ਮਸੀਹ ਨੇ ਦੱਸਿਆ ਕੇ ਗਰੀਬ ਪੱਲੇਦਾਰ ਮਜਦੂਰਾਂ ਦਾ ਠੇਕੇਦਾਰਾਂ ਵੱਲੋ ਪੂਰੇ ਪੰਜਾਬ ਵਿਚ ਲੰਬੇ ਸਮੇ ਤੋ ਸ਼ੋਸਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਬਹੁਤ ਘੱਟ ਮਜ਼ਦੂਰੀ ਦੇ ਕੇ ਇਨ੍ਹਾਂ ਤੋਂ ਕੰਮ ਕਰਾਇਆ ਜਾ ਰਿਹਾ ਹੈ। ਨਾ ਹੀ ਬਣਦਾ ਪਰਾਵੀਡੈਂਟ ਫੰਡ ਐਕਟ 1952 ਅਤੇ ਈ ਐਸ ਆਈ ਜਮਾ ਨਹੀ ਕਰਵਾਇਆ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਜਦੂਰੀ ਦਾ ਭੁਗਤਾਣ ਕੀਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਰੀਬ ਪੱਲੇਦਾਰ ਮਜਦੂਰ ਜਮਾਤ ਨੂੰ ਬਚਾਉਣ ਅਤੇ ਪੰਜਾਬ ਦੀ ਖੁਸ਼ਹਾਲੀ ਬਰਕਰਾਰ ਰੱਖਣ ਲਈ ਪੰਜਾਬ ਦੀਆਂ ਫੂਡ ਏਜੰਸੀਆਂ ਚੋਂ ਠੇਕੇਦਾਰੀ ਖਤਮ ਕਰਕੇ ਪੱਲੇਦਾਰ, ਮਜਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਹਰ ਸਾਲ ਮਹਿੰਗਾਈ ਦੇ ਹਿਸਾਬ ਨਾਲ ਬੇਸਿਕ ਰੇਟਾਂ ਵਿੱਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਸ ਸਾਲ ਮਜਦੂਰ ਦਿਵਸ ਮੌਕੇ ਪੰਜਾਬ ਦੇ ਗਰੀਬ ਮਜਦੂਰਾਂ ਦੀ ਮਜਦੂਰੀ ਵਿੱਚ 2026-27 ਲਈ ਪੀਆਰ-66 ਵਿਚ 15 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਜੋ ਕਿ ਸਾਲ 2026-2027 ਵਿੱਚ ਬੇਸਿਕ ਰੇਟਾਂ ਵਿਚ ਮਹਿੰਗਾਈ ਦੇ ਹਿਸਾਬ ਨਾਲ ਬੁਹਤ ਹੀ ਘੱਟ ਕੀਤਾ ਗਿਆ ਹੈ। ਮਹਿੰਗਾਈ ਦੇ ਹਿਸਾਬ ਨਾਲ 2027-2028 ਪੀਆਰ-66 ਵਿੱਚ ਬੇਸਿਕ ਰੇਟਾਂ ਵਿੱਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਭੁਗਤਾਨ ਸਿੱਧਾ ਦਿੱਤਾ ਜਾਵੇ। ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਨੇ ਆਗੂਆਂ ਨੇ ਕਿਹਾ ਕਿ ਅਗਰ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਟੋਲੀ ਆਗੂ ਜਗਤਾਰ ਮਸੀਹ, ਸੁੱਖਾ ਮਸੀਹ ਬਹਿਕਾਂ, ਜਸਪਾਲ ਤਲਵੰਡੀ, ਬੂਟਾ ਮਸੀਹ, ਜਸਪਾਲ ਤੋਤੇ ਵਾਲਾ, ਪ੍ਰਗਟ ਸਿੰਘ ਪਿੰਕਾ, ਸੁਨੀਲ ਸਰਪੰਚ, ਪੂਰਨ ਮਸੀਹ, ਪਤਰਸ ਮਸੀਹ, ਰੂਪ ਲਾਲ, ਫਰਿਆਦ ਮਸੀਹ, ਸਾਗਰ ਮਸੀਹ, ਹਰਜਿੰਦਰ ਮਸੀਹ ਫੌਜੀ ਆਦਿ ਹਾਜ਼ਰ ਸਨ।