ਸਮਾਜ ਸੇਵੀਆਂ ਤੇ ਰਾਜਨੀਤਿਕ ਆਗੂਆਂ ਵੱਲੋਂ ਮਾਤਾ ਰਾਜ ਰਾਣੀ ਨੂੰ ਸ਼ਰਧਾਂਜਲੀਆਂ
ਸਮਾਜ ਸੇਵੀਆਂ ਤੇ ਰਾਜਨੀਤਿਕ ਆਗੂਆਂ ਵੱਲੋਂ ਮਾਤਾ ਰਾਜ ਰਾਣੀ ਨੂੰ ਭਾਵਭੀਨੀ ਸ਼ਰਧਾਂਜਲੀ
Publish Date: Fri, 13 Feb 2026 05:00 PM (IST)
Updated Date: Fri, 13 Feb 2026 05:03 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਮਾਜ ਸੇਵੀ ਰਮਨ ਸ਼ਰਮਾ ਦੀ ਮਾਤਾ ਅਤੇ ਕੌਂਸਲਰ ਏਕਤਾ ਰਾਣੀ ਸ਼ਰਮਾ ਦੀ ਸੱਸ ਸਵਰਗੀ ਮਾਤਾ ਰਾਜ ਰਾਣੀ ਦੇ ਅੰਤਿਮ ਅਰਦਾਸ ਸਮਾਗਮ ਦੌਰਾਨ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਦੌਰਾਨ ਹਾਜ਼ਰੀਨਾਂ ਵੱਲੋਂ ਸਵਰਗੀ ਮਾਤਾ ਰਾਜ ਰਾਣੀ ਦੀ ਤਸਵੀਰ ਅੱਗੇ ਪੁਸ਼ਪ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਮੰਦਰ ਮਾਤਾ ਜੱਜਲ਼ ਵਾਲੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਰਵੀ ਸ਼ਰਮਾ ਨੇ ਕਿਹਾ ਕਿ ਮਾਤਾ ਰਾਜ ਰਾਣੀ ਬਹੁਤ ਹੀ ਨਿੱਘੇ ਤੇ ਮਿੱਠੜੇ ਸੁਭਾਅ ਵਾਲੀ ਮਹਾਨ ਸ਼ਖਸੀਅਤ ਸਨ। ਉਹ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਨਿਭਾਉਂਦੇ ਅਤੇ ਸੇਵਾ ਭਾਵਨਾ ਨਾਲ ਜੀਵਨ ਬਿਤਾਉਂਦੇ ਰਹੇ, ਉਨ੍ਹਾਂ ਦੀ ਸਾਦਗੀ ਅਤੇ ਨੇਕਦਿਲੀ ਸਦਾ ਯਾਦ ਰਹੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸੁਆਮੀ ਮਨੀਸ਼ ਜੀ ਰਾਜਸਥਾਨ ਵਾਲੇਆ ਵੱਲੋਂ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪੰਡਿਤ ਬਿੰਦੂ ਭਾਰਦਵਾਜ ਵੱਲੋਂ ਗਾਏ ਭਜਨਾ ਨੇ ਹਾਜ਼ਰੀਨ ਸੰਗਤ ਨੂੰ ਅਖੀਰਲੇ ਸਮੇਂ ਤੱਕ ਕੀਲੀ ਰੱਖਿਆ। ਪਰਿਵਾਰਿਕ ਜਾਣਕਾਰੀ ਅਨੁਸਾਰ ਮਾਤਾ ਰਾਜ ਰਾਣੀ ਨੇ ਤਿੰਨ ਪੁੱਤਰਾਂ ਅਤੇ ਇੱਕ ਧੀ ਨੂੰ ਜਨਮ ਦਿੱਤਾ। ਉਨ੍ਹਾਂ ਵਿੱਚੋਂ ਇੱਕ ਪੁੱਤਰ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ, ਜਦਕਿ ਰਜਿੰਦਰ ਸ਼ਰਮਾ ਅਤੇ ਰਮਨ ਸ਼ਰਮਾ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਨੂਹ ਏਕਤਾ ਰਾਣੀ ਮੌਜ਼ੂਦਾ ਕੌਂਸਲਰ ਵਜੋਂ ਲੋਕ ਸੇਵਾ ਕਰ ਰਹੀ ਹਨ। ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਅਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਦੁੱਖ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾ ਭਾਜਪਾ ਆਗੂ ਦੀਪਕ ਸ਼ਰਮਾ, ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਡੇਵਡ, ਸਮਾਜ ਸੇਵਾ ਸੁਸਾਇਟੀ ਦੇ ਆਗੂ ਮਦਨ ਮੋਹਨ ਕੰਧਾਰੀ, ਬੂੜ੍ਹ ਚੰਦ ਬਿੰਦਰਾ, ਸੀਪੀਆਈ ਦੇ ਆਗੂ ਐਡਵੋਕੇਟ ਚਰਨਜੀਤ ਛਾਂਗਾ ਰਾਏ, ਬਾਰ ਕੌਂਸਲ ਦੇ ਆਗੂ ਸਚਿਨ ਸ਼ਰਮਾ, ਨਿਸ਼ੂ ਦਹੂਜਾ, ਸਮੇਤ ਹੋਰ ਕਈ ਪ੍ਰਮੁੱਖ ਵਿਅਕਤੀਆਂ ਨੇ ਹਾਜ਼ਰੀ ਲਗਵਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤ ਵਿਚ ਸਭ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਬਖ਼ਸ਼ੀ ਜਾਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਮਿਲੇ।