- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਛੜੀਆਂ ਸ਼੍ਰੇਣੀਆਂ ਦੇ ਸੰਗਠਨਾਂ ਦੀ ਹੰਗਾਮੀ ਮੀਟਿੰਗ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵੱਖ-ਵੱਖ ਭਾਈਚਾਰਿਆਂ ਅਤੇ ਸੰਗਠਨਾਂ ਦੇ ਅਹੁਦੇਦਾਰਾਂ ਦੀ ਇਕ ਅਹਿਮ ਹੰਗਾਮੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਭਵਨ, ਫਿਰੋਜ਼ਪੁਰ ਸ਼ਹਿਰ ਵਿਖੇ ਹੋਈ। ਇਸ ਮੀਟਿੰਗ ਵਿਚ ਪਛੜੀਆਂ ਸ਼੍ਰੇਣੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਡੂੰਘੀ ਚਰਚਾ ਕੀਤੀ ਗਈ ਅਤੇ ਹੱਕਾਂ ਦੀ ਪ੍ਰਾਪਤੀ ਲਈ ਇੱਕਜੁੱਟ ਹੋ ਕੇ ਯਤਨ ਕਰਨ ਦੀ ਰੂਪ-ਰੇਖਾ ਉਲੀਕੀ ਗਈ। ਮੀਟਿੰਗ ਦੌਰਾਨ ਸਮੂਹ ਆਗੂਆਂ ਨੇ ਸਰਬਸੰਮਤੀ ਨਾਲ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਵੱਲੋਂ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿਚ 25 ਪ੍ਰਤੀਸ਼ਤ ਰਾਖਵਾਂਕਰਨ ਲਾਗੂ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਨੂੰ ਤੁਰੰਤ ਅਮਲੀ ਜਾਮਾ ਪਹਿਨਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹੋਰ ਅਹਿਮ ਮੰਗਾਂ ਰੱਖੀਆਂ ਗਈਆਂ ਜਿਵੇਂ ਕਿ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਪਛੜੀਆਂ ਸ਼੍ਰੇਣੀਆਂ ਲਈ 27 ਪ੍ਰਤੀਸ਼ਤ ਰਾਖਵਾਂਕਰਨ ਯਕੀਨੀ ਬਣਾਇਆ ਜਾਵੇ, ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇ, ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਜਾਵੇ, ਰਾਖਵੇਂਕਰਨ ਦੇ ਰਾਹ ਵਿਚ ਰੁਕਾਵਟ ਬਣ ਰਹੀ ’ਕਰੀਮੀ ਲੇਅਰ’ ਦੀ ਸ਼ਰਤ ਨੂੰ ਮੁਕੰਮਲ ਰੂਪ ਵਿਚ ਖਤਮ ਕੀਤਾ ਜਾਵੇ।, ਸਰਕਾਰੀ ਨੌਕਰੀਆਂ ਵਿਚ ਤਰੱਕੀਆਂ ਅਤੇ ਲੋਕਲ ਬਾਡੀ ਸੰਸਥਾਵਾਂ ਵਿਚ ਰਾਖਵਾਂਕਰਨ ਤੁਰੰਤ ਲਾਗੂ ਹੋਵੇ। ਮਿਲਕ ਫੈਡ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਵਿਚ ਬੀਸੀ ਸ਼੍ਰੇਣੀ ਦੇ ਬਣਦੇ ਹੱਕਾਂ ਨੂੰ ਲਾਗੂ ਕਰਨ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਮੈਂਬਰਾਂ ਵੱਲੋਂ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾ. ਮਲਕੀਤ ਥਿੰਦ ਅਤੇ ਹੋਰ ਬੋਰਡਾਂ ਦੇ ਚੇਅਰਮੈਨਾਂ ਨੂੰ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਗਈ ਕਿ ਉਹ ਇਹ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਇਨ੍ਹਾਂ ਦਾ ਹੱਲ ਕਰਵਾਉਣ। ਮੀਟਿੰਗ ਵਿਚ ਇਕਬਾਲ ਚੰਦ ਪਾਲਾ ਭੱਟੀ ਰਾਸ਼ਟਰੀ ਪ੍ਰਧਾਨ ਇੰਟਰਨੈਸ਼ਨਲ ਸਰਵ ਕੰਬੋਜ਼ ਸਮਾਜ, ਬਾਲ ਕ੍ਰਿਸ਼ਨ ਚੇਅਰਮੈਨ ਪ੍ਰਜਾਪਤ ਭਲਾਈ ਬੋਰਡ, ਮੱਖਣ ਪਲਾਂ ਚੇਅਰਮੈਨ ਸੈਨ ਭਲਾਈ ਬੋਰਡ, ਕੇਸ਼ਵ ਵਰਮਾ ਚੇਅਰਮੈਨ ਸੁਨਿਆਰ ਭਲਾਈ ਬੋਰਡ, ਸੁਖਵਿੰਦਰ ਸਿੰਘ ਕੰਬੋਜ਼ ਚੇਅਰਮੈਨ ਕੰਬੋਜ ਭਲਾਈ ਬੋਰਡ, ਡਾ. ਮਲਕੀਤ ਥਿੰਦ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ, ਹਾਂਡਾ, ਮਾਸਟਰ ਕੁਲਦੀਪ ਸਿੰਘ, ਐਡਵੋਕੇਟ ਬਲਜੀਤ ਸਿੰਘ, ਜਸਵੰਤ ਸਿੰਘ ਮੈਂਬਰ ਸੈਨ ਭਲਾਈ ਬੋਰਡ, ਸੁਖਦੇਵ ਸਿੰਘ ਕੰਬੋਜ ਚੇਅਰਮੈਨ ਪੰਜਾਬ ਸਟੇਟ ਵਪਾਰੀ ਕਮਿਸ਼ਨ, ਪਰਮਜੀਤ ਸਿੰਘ ਕਲਸੀ ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਨਜੀਤ ਸਿੰਘ ਔਲਖ ਪ੍ਰਧਾਨ ਬੀਸੀ ਵਿੰਗ ਪੰਜਾਬ, ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਸਰਬਜੀਤ ਸਿੰਘ ਲਾਡੀ ਕੌਮੀ ਪ੍ਰਧਾਨ ਰਾਮਗੜੀਆ ਸੋਸਾਇਟੀ, ਪ੍ਰਤਾਪ ਸਿੰਘ ਫਿਰੋਜ਼ਪੁਰੀਆ ਸੈਨ ਸਮਾਜ, ਹਰਪ੍ਰੀਤ ਸਿੰਘ ਸ਼ੇਰ ਖਾਂ, ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਭੇਜ ਸਿੰਘ ਟਿੱਬੀ, ਸੁਖਦੇਵ ਭੱਟੀ, ਕ੍ਰਿਸ਼ਨ ਲਾਲ ਭੱਟੀ, ਤੇਜਪਾਲ ਸਿੰਘ ਪ੍ਰਧਾਨ ਬੀਕੇਯੂ ਜਲਾਲਾਬਾਦ, ਜਸਵਿੰਦਰ ਸਿੰਘ ਮਹਿਰੋਕ ਪ੍ਰਧਾਨ ਇਮਪਲੋਈਜ਼ ਵਿੰਗ, ਹਰਭਜਨ ਸਿੰਘ ਦੜਿਆਲ, ਸ਼ਵਿੰਦਰ ਸਿੰਘ ਰਾਮਗੜੀਆ, ਨੀਲਾ ਸਿੰਘ ਫਰੀਦਕੋਟ, ਹਰਬੀਰ ਸਿੰਘ, ਇਕਬਾਲ ਸਿੰਘ ਅੰਮ੍ਰਿਤਸਰ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।