ਦੇਵ ਸਮਾਜ ਕਾਲਜ ਦੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕੀਤਾ ਦੌਰਾ
ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵਿਖੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਜੋਲੋਜੀ ਵਿਭਾਗ ਵੱਲੋਂ ਕੀਤਾ ਗਿਆ ਸਿੱਖਿਅਕ ਦੌਰਾ
Publish Date: Wed, 18 Feb 2026 05:24 PM (IST)
Updated Date: Wed, 18 Feb 2026 05:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਜੋਲੋਜੀ ਵਿਗਿਆਨ ਵਿਭਾਗ ਵੱਲੋਂ ਈਕੋ ਕਲੱਬ ਦੇ ਸਹਿਯੋਗ ਨਾਲ 17 ਫ਼ਰਵਰੀ ਨੂੰ ਡੀਐੱਸਟੀ ਕਿਊਰੀ ਗ੍ਰਾਂਟ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦਾ ਇਕ ਸਿੱਖਿਅਕ ਦੌਰਾ ਕਰਵਾਇਆ ਗਿਆ। ਇਸ ਕਾਰਜਕ੍ਰਮ ਡਾ. ਅਗਨੀਜ਼ ਢਿੱਲੋਂ, ਚੇਅਰਪਰਸਨ, ਐਡਵੋਕੇਟ ਅਜੈ ਕੁਮਾਰ ਬੱਤਾ ਸਕੱਤਰ ਅਤੇ ਡਾ. ਸੰਗੀਤਾ ਪ੍ਰਿੰਸੀਪਲ ਦੇ ਯੋਗ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰੇ ਦੌਰਾਨ ਟਿਕਾਊ ਪਰਿਆਵਰਣਕ ਅਭਿਆਸਾਂ ਅਤੇ ਅਨੁਭਵਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਗਿਆਨਾਂ ਵੱਲੋਂ ਕਈ ਜਾਣਕਾਰੀ ਪੂਰਨ ਸੈਸ਼ਨ ਕਰਵਾਏ ਗਏ। ਪਹਿਲਾ ਸੈਸ਼ਨ “ਮਸ਼ਰੂਮ ਮੈਜਿਕ ਈਕੋ ਲਰਨਰਾਂ ਲਈ ਟਿਕਾਊ ਰੋਜ਼ਗਾਰ ਕੌਸ਼ਲ” ਡਾ. ਭੱਲਨ ਸਿੰਘ ਸੇਖੋਂ ਵੱਲੋਂ ਲਿਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਮਸ਼ਰੂਮ ਦੀ ਵਿਗਿਆਨਕ ਖੇਤੀ ਅਤੇ ਇਸ ਦੀ ਰੋਜ਼ਗਾਰ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ‘‘ਕੁਦਰਤੀ ਕੰਪੋਸਟਿੰਗ ਦੀ ਕਲਾ” ਡਾ. ਗੁਰਮੇਲ ਸਿੰਘ ਵੱਲੋਂ ਕਰਵਾਇਆ ਗਿਆ। ਉਨ੍ਹਾਂ ਨੇ ਵਰਮੀ ਕੰਪੋਸਟਿੰਗ ਦੀ ਪ੍ਰਕਿਰਿਆ ਦਿਖਾਈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਕੇਂਚੂਆਂ ਦੀ ਭੂਮਿਕਾ ਬਾਰੇ ਸਮਝਾਇਆ। ਇਸ ਤੋਂ ਬਾਅਦ ਨੇਚਰ ਵਾਕ ਅਤੇ ਬਾਇਓਡਾਈਵਰਸਿਟੀ ਮੈਪਿੰਗ ਗਤੀਵਿਧੀ ਡਾ. ਸਿਮਰਨਜੀਤ ਕੌਰ ਦੀ ਰਹਿਨੁਮਾਈ ਹੇਠ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੇ ਸਥਾਨਕ ਪੌਦਿਆਂ ਅਤੇ ਜੀਵਾਂ ਦੀ ਪਹਿਚਾਣ ਕਰਦੇ ਹੋਏ ਜੈਵਿਕ ਵਿਭਿੰਨਤਾ ਸੰਰੱਖਣ ਬਾਰੇ ਵਿਹਾਰਕ ਗਿਆਨ ਹਾਸਲ ਕੀਤਾ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਮੋਕਸ਼ੀ, ਮੁਖੀ, ਪੋਸਟ ਗ੍ਰੇਜੂਏਟ ਜੋਲੋਜੀ ਵਿਗਿਆਨ ਵਿਭਾਗ ਅਤੇ ਨੋਡਲ ਅਧਿਕਾਰੀ, ਈਕੋ ਕਲੱਬ, ਅਤੇ ਡਾ. ਰਮਨੀਕ ਕੌਰ, ਸਹਾਇਕ ਪ੍ਰੋਫੈਸਰ ਅਤੇ ਨੋਡਲ ਅਧਿਕਾਰੀ, ਈਕੋ ਕਲੱਬ ਵੱਲੋਂ ਕੀਤਾ ਗਿਆ। ਡਾ. ਸੰਗੀਤਾ ਪ੍ਰਿੰਸੀਪਲ ਨੇ ਜੋਲੋਜੀ ਵਿਭਾਗ, ਈਕੋ ਕਲੱਬ ਦੇ ਨੋਡਲ ਅਧਿਕਾਰੀ ਡਾ. ਮੋਕਸ਼ੀ, ਡਾ. ਰਮਨੀਕ ਕੌਰ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ।