73 ਸੰਵੇਦਨਸ਼ੀਲ ਜ਼ਿਲ੍ਹਿਆਂ ’ਤੇ ਕੇਂਦਰ ਦੀ ਨਜ਼ਰ, ਨਸ਼ਿਆਂ ਖ਼ਿਲਾਫ਼ ਪੰਜਾਬ ’ਚ ਤੇਜ਼ ਹੋਵੇਗੀ ਕਾਰਵਾਈ : ਸੰਧੂ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਜੀਰਾ ਪੁੱਜੀ ਨਸ਼ਾ ਮੁਕਤ ਪੰਜਾਬ ਯਾਤਰਾ
Publish Date: Mon, 28 Sep 2026 06:08 PM (IST)
Updated Date: Mon, 28 Sep 2026 06:09 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਜ਼ੀਰਾ ਪੁੱਜਣ ’ਤੇ ਮਖੂ ਰੋਡ ਸਥਿਤ ਹਰਬੀਰ ਪੈਟਰੋਲ ਪੰਪ ਵਿਖੇ ਭਾਜਪਾ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਹਲਕਾ ਇੰਚਾਰਜ ਅਤੇ ਜ਼ਿਲ੍ਹਾ ਇੰਚਾਰਜ ਅਵਤਾਰ ਸਿੰਘ ਜੀਰਾ ਦੀ ਅਗਵਾਈ ਹੇਠ ਹੋਏ ਸਮਾਗਮ ਨੇ ਕੁਝ ਹੀ ਸਮੇਂ ਵਿੱਚ ਵਿਸ਼ਾਲ ਇਕੱਠ ਦਾ ਰੂਪ ਧਾਰ ਲਿਆ। ਸੈਂਕੜੇ ਪਾਰਟੀ ਕਾਰਕੁਨਾਂ ਨੇ ਯਾਤਰਾ ਨਾਲ ਪੁੱਜੇ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ, ਯਾਤਰਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ,ਯਾਤਰਾ ਪ੍ਰਭਾਰੀ ਵਿਜੇ ਸ਼ਰਮਾ, ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਰਾਏ ਆਦਿ ਆਗੂਆਂ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ 73 ਅਜਿਹੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ, ਜੋ ਨਸ਼ਿਆਂ ਦੀ ਸਮੱਸਿਆ ਨਾਲ ਵੱਧ ਪ੍ਰਭਾਵਿਤ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਚਾਰ ਮਹੀਨਿਆਂ ਵਿੱਚ ਨਸ਼ਿਆਂ ਦੇ ਖਾਤਮੇ ਲਈ ਠੋਸ ਕਾਰਵਾਈ ਕੀਤੀ ਜਾਵੇਗੀ। ਯਾਤਰਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਫੈਲਾਅ ਚਿੰਤਾ ਦਾ ਵਿਸ਼ਾ ਹੈ। ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਬਣਨ ’ਤੇ ਸਰਹੱਦਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਿਆਂ ਦੀ ਤਸਕਰੀ ’ਤੇ ਨਕੇਲ ਕੱਸਣ ਲਈ ਕਦਮ ਚੁੱਕੇ ਜਾਣਗੇ। ਇਸ ਮੌਕੇ ਵਿੱਕੀ ਸੂਦ ਸ਼ਹਿਰੀ ਮੰਡਲ ਪ੍ਰਧਾਨ, ਜਸਵਿੰਦਰ ਸਿੰਘ ਸ਼ਹੀਦ ਦਿਹਾਤੀ ਮੰਡਲ ਪ੍ਰਧਾਨ, ਐਡਵੋਕੇਟ ਤਰੁਨ ਝੱਟਾ ਕਨਵੀਨਰ ਬੁੱਧੀਜੀਵੀ ਸੈਲ, ਮਨੂੰ ਘੁਰਕੀ ਯੁਵਾ ਮੋਰਚਾ ਪ੍ਰਧਾਨ, ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ ਮੱਖੂ,ਪਵਨ ਬਾਂਸਲ ਸਾਬਕਾ ਵਾਈਸ ਪ੍ਰਧਾਨ ਮਾਰਕੀਟ ਕਮੇਟੀ ਜੀਰਾ,ਚਮਕੌਰ ਸਿੰਘ ਰੰਧਾਵਾ, ਸੁਭਾਸ਼ ਗੁਪਤਾ, ਸੰਦੀਪ ਸਚਦੇਵਾ, ਕੈਪਟਨ ਸਵਰਨ ਸਿੰਘ ਸ਼ਾਹ ਵਾਲਾ, ਚੰਦ ਸਿੰਘ ਕੱਚਰ ਭੰਨ, ਮਨਜੀਤ ਸਿੰਘ ਫੇਰੋਕੇ, ਪ੍ਰਤਾਪ ਸਿੰਘ ਚੱਬਾ, ਬਲਦੇਵ ਸਿੰਘ ਸਰਹਾਲੀ, ਹਰਭਿੰਦਰ ਸਿੰਘ ਭਿੰਦਾ ਸਰਕਲ ਪ੍ਰਧਾਨ ਮਹੀਆਂ ਵਾਲਾ, ਜਤਿਨ ਸ਼ਰਮਾ,ਬਲਕਾਰ ਸਿੰਘ ਨੂਰਪੁਰ, ਨਛੱਤਰ ਸਿੰਘ ਝੰਡਾ ਬੱਗਾ, ਜਸਵਿੰਦਰ ਸਿੰਘ ਢੰਡੀਆਂ, ਪਰਮਜੀਤ ਸਿੰਘ ਐਸਸੀ ਵਿੰਗ, ਧਰਮ ਸਿੰਘ ਸਾਧੂਵਾਲਾ, ਗੁਰਨਾਮ ਸਿੰਘ ਬਹਿਕ ਗੁੱਜਰਾਂ, ਲਖਵਿੰਦਰ ਸਿੰਘ ਵਾੜਾ ਪੋਹਵਿੰਡ,ਪਰਮਜੀਤ ਸਿੰਘ ਰੱਖੜਾ, ਸੁਖਚੈਨ ਸਿੰਘ ਫੇਰੋਕੇ, ਸਰਬਜੀਤ ਸਿੰਘ ਪੱਧਰੀ, ਗੁਰਪ੍ਰੀਤ ਸਿੰਘ ਮਾਛੀਕੇ, ਸੁਖਦੇਵ ਸਿੰਘ ਸਰਪੰਚ, ਜਰਨੈਲ ਸਿੰਘ ਫੇਰੋਕੇ, ਹਰਦੀਪ ਸਿੰਘ ਸ਼ੀਂਹਾਪਾੜੀ, ਪਵਨ ਸੇਠੀ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।