- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਐੱਚ.ਐੱਸ ਆਵਲਾ ਫਾਊਡੇਸ਼ਨ ਵੱਲੋਂ ਗੁਰੂਹਰਸਹਾਏ ’ਚ ਇਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਡਾ. ਐੱਚ.ਐੱਸ ਆਵਲਾ ਫਾਊਡੇਸ਼ਨ ਵੱਲੋਂ ਗੁਰੂਹਰਸਹਾਏ ਵਿੱਚ ਇਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿੱਥੇ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਸਾਰੇ ਤਰ੍ਹਾਂ ਦੇ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆ ਗਈਆਂ। ਇਹ ਕੈਂਪ ਰਮਿੰਦਰ ਸਿੰਘ ਆਵਲਾ ਦੇ ਪਰਿਵਾਰ ਨੇ ਆਪਣੇ ਪਿਤਾ ਡਾਕਟਰ ਹਰਭਜਨ ਸਿੰਘ ਆਵਲਾ ਦੀ ਯਾਦ ਵਿਚ ਲਗਾਇਆ। ਇਸ ਕੈਂਪ ਦਾ ਉਦਘਾਟਨ ਰਮਿੰਦਰ ਆਵਲਾ ਨੇ ਕੀਤਾ। ਇਸ ਕੈਂਪ ਵਿਚ ਲੋਕਾਂ ਦੀ ਚੈੱਕਅੱਪ ਲਈ ਡੀਐੱਮਸੀ ਲੁਧਿਆਣਾ ਅਤੇ ਅਨਿਲ ਬਾਗੀ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਸਪੈਸ਼ਲ ਡਾਕਟਰਾਂ ਦੀ ਟੀਮ ਨੇ ਕੈਂਪ ਵਿਚ ਆਏ ਸੈਂਕੜਿਆਂ ਲੋਕਾਂ ਦਾ ਚੈੱਕਅੱਪ ਕਰਕੇ ਉਨ੍ਹਾਂ ਦੇ ਟੈਸਟ ਕਰਵਾ ਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਇਹ ਕੈਂਪ ਗੁਰੂਹਰਸਹਾਏ ਅਤੇ ਆਸਪਾਸ ਦੇ ਲੋਕਾਂ ਲਈ ਲਗਾਇਆ ਗਿਆ ਹੈ। ਲੋਕਾਂ ਨੂੰ ਹੋਰ ਤਾਂ ਜ਼ਰੂਰਤ ਦੀਆਂ ਚੀਜਾਂ ਅਕਸਰ ਹੀ ਮਿਲ ਜਾਂਦੀਆਂ ਹਨ ਪਰ ਸਿਹਤ ਲਈ ਲੋਕਾਂ ਨੂੰ ਕੋਈ ਪ੍ਰੋਪਰ ਸਹੂਲਤਾਂ ਨਹੀਂ ਮਿਲਦੀਆਂ। ਇਸ ਬਾਰਡਰ ਇਲਾਕੇ ਦੇ ਲੋਕਾਂ ਨੂੰ ਇੱਥੇ ਵੱਡੇ ਡਾਕਟਰ ਨਾ ਹੋਣ ਕਾਰਨ ਫਿਰੋਜ਼ਪੁਰ ਅਤੇ ਲੁਧਿਆਣਾ ਜਾਣਾ ਪੈਂਦਾ ਸੀ, ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਵੱਡੇ ਮਾਹਿਰ ਡਾਕਟਰਾਂ ਨੂੰ ਇਸ ਕੈਂਪ ਵਿਚ ਬੁਲਾਇਆ ਹੈ। ਜਿਸ ਵਿਚ ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਸਪੈਸ਼ਲ ਡਾਕਟਰ ਦੀ ਟੀਮ ਅਤੇ ਫਿਰੋਜ਼ਪੁਰ ਦੇ ਡਾਕਟਰ ਅਨਿਲ ਬਾਗੀ ਹਸਪਤਾਲ ਤੋਂ ਡਾਕਟਰ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਇਨ੍ਹਾਂ ਲੋਕਾਂ ਦਾ ਚੈੱਕੱਅਪ ਕੀਤਾ ਹੈ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਟੈਸਟ ਫਰੀ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਜਿਹੜੇ ਮਰੀਜ਼ ਹਨ, ਉਨ੍ਹਾਂ ਨੂੰ ਹਸਪਤਾਲ ਜਾ ਕੇ ਚੈੱਕ ਵੀ ਕਰਵਾਉਣਾ ਪਿਆ ਤਾਂ ਉਹ ਵੀ ਇਲਾਜ ਫਰੀ ਕਰਵਾਇਆ ਜਾਏਗਾ। ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਦੇ ਮਾਲਕ ਡਾਕਟਰ ਕਮਲ ਬਾਗੀ ਨੇ ਦੱਸਿਆ ਕੀ ਸਾਡੇ ਨਾਲ ਸਾਰੇ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਆਏ ਹਨ ਅਤੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਫਰੀ ਮੈਡੀਕਲ ਟੈਸਟ ਕਰਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਆਏ ਡਾਕਟਰ ਆਸ਼ਿਮਾ ਨੇ ਦੱਸਿਆ ਕੀ ਅਸੀਂ ਅੱਜ ਖਾਸ ਬਾਰਡਰ ਬੈਲਟ ਦੇ ਵਿਚ ਆਵਲਾ ਪਰਿਵਾਰ ਵੱਲੋਂ ਲਗਾਏ ਗਏ ਇਸ ਮੈਗਾ ਕੈਂਪ ਵਿਚ ਆਏ ਹਾਂ। ਉਨ੍ਹਾਂ ਦੇ ਨਾਲ ਦੋ ਹੋਰ ਡਾਕਟਰ ਜੋ ਕਿ ਗਾਇਨੀ ਅਤੇ ਐਮਡੀ ਮੈਡੀਸਨ ਹਨ, ਉਹ ਖਾਸ ਕਰ ਬਾਰਡਰ ਬੈਲਟ ਦੀਆਂ ਔਰਤਾਂ ਜੋ ਕਿ ਡੀਐੱਮਸੀ ਨਹੀਂ ਪਹੁੰਚ ਸਕਦੀਆਂ ਉਨ੍ਹਾਂ ਦਾ ਇੱਥੇ ਚੈੱਕਅੱਪ ਕਰਕੇ ਮੁਫਤ ਇਲਾਜ ਕੀਤਾ ਜਾਏਗਾ। ਜੇਕਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਲੁਧਿਆਣਾ ਡੀਐੱਮਸੀ ਹਸਪਤਾਲ ਦੀ ਲੋੜ ਪਏਗੀ ਤੇ ਉਨ੍ਹਾਂ ਦਾ ਉੱਥੇ ਲਿਜਾ ਕੇ ਪੂਰਾ ਪ੍ਰੋਪਰ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੋ ਡਾਕਟਰ ਸਾਡੇ ਨਾਲ ਮੈਡੀਸਨ ਵਾਲੇ ਆਏ ਹਨ ਉਹ ਲੋਕਾਂ ਨੂੰ ਜੇਕਰ ਕੋਈ ਦਿਲ ਦਾ ਦੌਰਾ ਪੈਂਦਾ ਹੈ ਤਾਂ ਘਰ ਵਿਚ ਹੀ ਕਿਸ ਤਰ੍ਹਾਂ ਫਸਟ ਏਡ ਦੇਣੀ ਹੈ ਇਸ ਦੀ ਵੀ ਟਰੇਨਿੰਗ ਦੇਣਗੇ।