ਸੱਪ ਦੇ ਡੰਗਣ ’ਤੇ ਝਾੜ-ਫੂਕ ’ਚ ਸਮਾਂ ਨਾ ਕਰੋ ਖ਼ਰਾਬ, ਤੁਰੰਤ ਪਹੁੰਚੋ ਹਸਪਤਾਲ : ਡਾ. ਰੇਖਾ ਸੱਪ ਦੇ ਡੰਗਣ ’ਤੇ ਝਾੜ-ਫੂਕ ’ਚ ਸਮਾਂ ਨਾ ਕਰੋ ਖ਼ਰਾਬ, ਤੁਰੰਤ ਪਹੁੰਚੋ ਹਸਪਤਾਲ: ਡਾ. ਰੇਖਾ
Publish Date: Sat, 19 Sep 2026 03:57 PM (IST)
Updated Date: Sat, 19 Sep 2026 03:59 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਿਵਲ ਸਰਜਨ ਫਿਰੋਜ਼ਪੁਰ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰੇਖਾ ਭੱਟੀ ਸੀਨੀਅਰ ਮੈਡੀਕਲ ਅਫਸਰ, ਮਮਦੋਟ ਦੇ ਹੁਕਮਾਂ ਅਨੁਸਾਰ ਬਲਾਕ ਮਮਦੋਟ ਅਦੀਨ ਆਉਂਦੇ ਪਿੰਡ ਕੰਧਾਂ ਵਾਲੀ ਵਿਖੇ ‘ਅੰਤਰਰਾਸ਼ਟਰੀ ਸੱਪ ਦੇ ਡੰਗਣ ਬਾਰੇ ਜਾਗਰੂਕਤਾ ਦਿਵਸ’ ਮੌਕੇ ਅਮਰਜੀਤ ਬੀ.ਬੀ.ਈ ਵੱਲੋਂ ਲੋਕਾਂ ਨੂੰ ਸੱਪ ਦੇ ਡੰਗਣ ਤੋਂ ਬਚਾਅ, ਲੱਛਣਾਂ ਦੀ ਪਛਾਣ ਅਤੇ ਤੁਰੰਤ ਇਲਾਜ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗ ਤੋਂ ਬਚੇ ਲੋਕ ਅਤੇ ਸੱਪ ਫੜਨ ਵਾਲੇ ਰੈਸਕਿਊਅਰ ਸਮਾਜ ਵਿਚ ਵੱਡਾ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਦੇ ਤਜਰਬੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਸਮੇਂ ਸਿਰ ਹਸਪਤਾਲ ਪਹੁੰਚ ਕੇ ਜਾਨ ਬਚਾਈ ਜਾ ਸਕਦੀ ਹੈ ਡੰਗ ਵਾਲੀ ਥਾਂ ’ਤੇ ਤੇਜ਼ ਦਰਦ, ਸੋਜ, ਅੱਖਾਂ ਦੇ ਪੋਟੇ ਝੁਕਣਾ, ਬੋਲਣ ਵਿਚ ਤਕਲੀਫ ਜਾਂ ਖੂਨ ਵਗਣਾ ਸੱਪ ਦੇ ਜ਼ਹਿਰੀਲੇ ਹੋਣ ਦੇ ਮੁੱਖ ਲੱਛਣ ਹਨ ‘ਐਂਟੀ-ਸਨੇਕ ਵੈਨਮ’ ਦਾ ਟੀਕਾ ਹੈ, ਜੋ ਕਿ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਉਪਲਬੱਧ ਹੈ। ਜ਼ਰੂਰੀ ਸਾਵਧਾਨੀਆਂ ਮਰੀਜ਼ ਨੂੰ ਸ਼ਾਂਤ ਰੱਖੋ ਅਤੇ ਪ੍ਰਭਾਵਿਤ ਅੰਗ ਨੂੰ ਹਿਲਣ-ਜੁਲਣ ਨਾ ਦਿਓ ਡੰਗ ਵਾਲੀ ਥਾਂ ’ਤੇ ਕੋਈ ਧਾਗਾ, ਰੱਸੀ ਜਾਂ ਪੱਟੀ ਜ਼ੋਰ ਨਾਲ ਨਾ ਬੰਨ੍ਹੋ ਸਰੀਰ ’ਤੇ ਪਾਏ ਗਹਿਣੇ, ਛਾਪਾਂ ਜਾਂ ਘੜੀ ਤੁਰੰਤ ਉਤਾਰ ਦਿਓ ਜ਼ਖਮ ’ਤੇ ਚੀਰਾ ਨਾ ਲਗਾਓ ਅਤੇ ਨਾ ਹੀ ਮੂੰਹ ਨਾਲ ਜ਼ਹਿਰ ਚੂਸੋ ਮਰੀਜ਼ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਲੈ ਕੇ ਜਾਓ, ਦੇਸੀ ਨੁਸਖੇ, ਜੜ੍ਹੀ-ਬੂਟੀਆਂ ਜਾਂ ਝਾੜ-ਫੂਕ ਵਿਚ ਸਮਾਂ ਬਰਬਾਦ ਨਾ ਕਰੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੱਪ ਦੇ ਡੰਗਣ ਦੀ ਸਥਿਤੀ ਵਿਚ ਬਿਨ੍ਹਾ ਸਮਾਂ ਗਵਾਏ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਪਹੁੰਚ ਕੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਸਰੋਜ ਮ ਪ ਹ ਵ (ਫੀ ), ਅਕਵਿੰਦਰ ਕੌਰ ਆਂਗਣਵਾੜੀ ਵਰਕਰ, ਲੱਛਮੀ ਬਾਈ ਆਸ਼ਾ ਫੈਸਲ਼ੀਟੇਟਰ, ਪ੍ਰੀਤੋ ਬਾਈ ਆਸ਼ਾ ਵਰਕਰ ਤੇ ਲੋਕ ਹਾਜ਼ਰ ਸਨ।