- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਅਤੇ ਡਾ. ਸੁਰੇਸ਼ ਕੁਮਾਰ ਸ਼ਰਮਾ ਵਾਇਸ ਚਾਂਸਲਰ ਐੱਸਬੀਐੱਸਐੱਸ ਯੁੂਨੀਵਰਸਿਟੀ ਫਿਰੋਜ਼ਪੁਰ ਦੀ ਰਹਿਨੁਮਾਈ ਬੀਤੇ ਦਿਨ ਐੱਸਬੀਐੱਸਐੱਸ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਕਾਲਜ/ਸੰਸਥਾਵਾਂ ਵਿਚ ਚੱਲ ਰਹੇ ਰੈੱਡ ਰੀਬਨ ਕਲੱਬਾਂ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਰਾਜੀਵ ਅਰੋੜ ਰਜਿਸਟਰਾਰ ਐੱਸਬੀਐੱਸਐੱਸ. ਯੂਨੀਵਰਸਿਟੀ ਅਤੇ ਜਸਪਾਲ ਸਿੰਘ ਸਹਾਇਕ ਡਾਇਰੇੈਕਟਰ, ਯੁਵਕ ਸੇਵਾਵਾਂ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਚੈੱਕ ਰਾਹੀਂ ਇਨਾਮ ਦਿੱਤੇ ਗਏ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਪਹਿਲਾਂ ਸਥਾਨ ਹਾਸਲ ਕਰਨ ਵਾਲੇ ਲੜਕੇ ਅਤੇ ਲੜਕੀਆਂ ਨੂੰ ਚਾਰ-ਚਾਰ ਹਜ਼ਾਰ ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਦੋ-ਦੋ ਰੁਪਏ ਦਿੱਤੇ ਗਏ। ਇਸ ਰੈੱਡ ਰਨ ਵਿਚ ਲੜਕਿਆਂ ਵਿੱਚ ਹਰਦੀਪ ਸਿੰਘ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ ਨੇ ਪਹਿਲਾ ਸਥਾਨ, ਜ਼ਸ਼ਨਪ੍ਰੀਤ ਸਿੰਘ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ ਨੇ ਦੂਸਰਾ ਸਥਾਨ ਅਤੇ ਰਕਸ਼ਿਤ ਐੱਸਬੀਐੱਸਐੱਸ ਯੂਨੀਵਰਸਿਟੀ, ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਪ੍ਰਨੀਤ ਕੌਰ ਪੀਯੂਸੀਸੀ ਮੋਹਕਮ ਖਾਂ ਵਾਲਾ ਨੇ ਪਹਿਲਾ, ਹਰਮਨ ਕੌਰ ਸਰਕਾਰੀ ਕਾਲਜ ਜ਼ੀਰਾ ਨੇ ਦੂਜਾ ਸਥਾਨ ਅਤੇ ਸਰਬਜੀਤ ਕੌਰ ਐੱਸਯੂਐੱਸਪੀਯੂਸੀਸੀ ਗੁਰੂਹਰਸਹਾਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੈਰਾਥਨ ਤੋਂ ਉਪਰੰਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ ਵੱਲੋਂ ਇਕ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਾਇਆ ਅਤੇ ਨਸ਼ਿਆ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਪ੍ਰੇਰਿਆ।