ਪ੍ਰੇਰਨਾ ਉਤਸਵ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ
ਪ੍ਰੇਰਨਾ ਉਤਸਵ ਤਹਿਤ ਪੀਐੱਮ ਸ਼੍ਰੀ ਸਕੂਲ, ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂਵਾਲਾ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਪੂਰੇ ਉਤਸ਼ਾਹ ਨਾਲ ਆਯੋਜਿਤ
Publish Date: Sat, 14 Feb 2026 03:43 PM (IST)
Updated Date: Sat, 14 Feb 2026 03:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੀਐੱਮ ਸ਼੍ਰੀ ਸਕੂਲ, ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂਵਾਲਾ ਕਲਾਂ ਵਿਖੇ ਜ਼ਿਲ੍ਹਾ ਪੱਧਰੀ ‘ਪ੍ਰੇਰਨਾ ਉਤਸਵ’ ਦਾ ਸੁਚੱਜਾ ਅਤੇ ਭਵਿੱਖਬੱਧੀ ਆਯੋਜਨ ਕੀਤਾ ਗਿਆ। ਡਿਪਟੀ ਡੀਈਓ ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਵਿਚਾਰ ਹੀ ਭਵਿੱਖ ਦੇ ‘ਵਿਕਸਿਤ ਭਾਰਤ’ ਦੀ ਨੀਂਹ ਰੱਖਣਗੇ। ਜ਼ਿਲ੍ਹਾ ਕੋਆਰਡੀਨੇਟਰ ਅਸ਼ਵਿੰਦਰ ਸਿੰਘ ਬਰਾੜ ਅਤੇ ਰਵੀ ਇੰਦਰ ਸਿੰਘ ਸਟੇਟ ਅਵਾਰਡੀ ਨੇ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਨੋਡਲ ਸੈਂਟਰ ਵਜੋਂ ਜਵਾਹਰ ਨਵੋਦਿਆ ਵਿਦਿਆਲਿਆ ਨੇ ਪ੍ਰਬੰਧਕੀ ਜ਼ਿੰਮੇਵਾਰੀਆਂ ਸੁਚਾਰੂ ਢੰਗ ਨਾਲ ਨਿਭਾਈਆਂ। ਪ੍ਰੋਗਰਾਮ ਦੇ ਇੰਚਾਰਜ ਪੀਟੀਜੀ ਕੰਪਿਊਟਰ ਸਾਇੰਸ ਰਾਕੇਸ਼ ਗਰਗ ਸਾਹਿਬ ਨੇ ਸਮੂਹ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਹੋਏ ਸਮਾਗਮ ਨੂੰ ਕਾਮਯਾਬ ਬਣਾਇਆ। ਵਿਦਿਆਰਥੀਆਂ ਲਈ ਤਿੰਨ ਪ੍ਰਮੁੱਖ ਵਿਸ਼ੇ ਨਿਰਧਾਰਿਤ ਕੀਤੇ ਗਏ ਸਨ, ਜਿਸ ਵਿਚ ‘ਪ੍ਰੇਰਨਾ ਸਕੂਲ ਲਈ ਮੈਂ ਕਿਉਂ ਚੁਣਿਆ ਜਾਣਾ ਚਾਹੀਦਾ ਹਾਂ’, ‘ਭਾਰਤ ਲਈ ਮੇਰਾ ਵਿਜ਼ਨ’ ਅਤੇ ‘ਵਿਕਸਿਤ ਭਾਰਤ’। ਇਸ ਮੌਕੇ ਚਿੱਤਰਕਲਾ, ਕਵਿਤਾ ਅਤੇ ਲੇਖ ਲਿਖਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ 200 ਸ਼ਬਦਾਂ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੇਰਨਾ ਉਤਸਵ ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਨੂੰ ਮੰਚ ’ਤੇ ਪੇਸ਼ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕੀਤਾ। ਇਹ ਸਮਾਗਮ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸਾਬਤ ਹੋਇਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਨਵੀਂ ਪੀੜ੍ਹੀ ਨੂੰ ਰਾਸ਼ਟਰੀ ਵਿਕਾਸ ਦੀ ਧਾਰਾ ਨਾਲ ਜੋੜਨ ਵਿਚ ਮੱਦਦ ਮਿਲੇਗੀ।