ਕੰਧ ਦੀ ਤਰਾਈ ਸਮੇਂ ਪਾਣੀ ਦੀਆਂ ਛਿੱਟਾਂ ਪੈਣ ਤੋਂ ਸ਼ੁਰੂ ਹੋਇਆ ਵਿਵਾਦ; ਪਿਓ-ਪੁੱਤ 'ਤੇ ਜਾਨਲੇਵਾ ਹਮਲਾ, 4 ਖ਼ਿਲਾਫ਼ ਪਰਚਾ ਦਰਜ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਪਿੰਡ ਵਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਤੇ ਮਾਮੂਲੀ ਗੱਲਬਾਤ ਨੂੰ ਲੈ ਕੇ ਕੁੱਟਮਾਰ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ਖਿਲਾਫ 126(2), 115(2), 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਫ਼ੌਜਾ ਸਿੰਘ ਵਾਸੀ ਪਿੰਡ ਵਾਂ ਨੇ ਦੱਸਿਆ ਕਿ ਮਿਤੀ 16 ਸਤੰਬਰ 2026 ਨੂੰ ਸਵੇਰੇ ਲਗਭਗ 7 ਵਜੇ ਉਹ ਆਪਣੇ ਘਰ ਦੀ ਕੰਧ ਦੀ ਤਰਾਈ ਕਰ ਰਿਹਾ ਸੀ। ਤਰਾਈ ਕਰਦੇ ਸਮੇਂ ਪਾਣੀ ਦੀਆਂ ਕੁਝ ਛਿੱਟਾਂ ਬਾਹਰ ਖੜ੍ਹੇ ਹਰਮਨਪ੍ਰੀਤ ਸਿੰਘ ਪੁੱਤਰ ਵਰਿੰਦਰ ਪਾਲ ਸਿੰਘ ’ਤੇ ਪੈ ਗਈਆਂ, ਜਿਸ ’ਤੇ ਉਹ ਗਾਲੀ-ਗਲੋਚ ਕਰਨ ਲੱਗਾ ਅਤੇ ਇੱਟਾਂ-ਰੋੜੇ
Publish Date: Sun, 20 Sep 2026 04:18 PM (IST)
Updated Date: Sun, 20 Sep 2026 04:19 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਪਿੰਡ ਵਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਤੇ ਮਾਮੂਲੀ ਗੱਲਬਾਤ ਨੂੰ ਲੈ ਕੇ ਕੁੱਟਮਾਰ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ਖਿਲਾਫ 126(2), 115(2), 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਫ਼ੌਜਾ ਸਿੰਘ ਵਾਸੀ ਪਿੰਡ ਵਾਂ ਨੇ ਦੱਸਿਆ ਕਿ ਮਿਤੀ 16 ਸਤੰਬਰ 2026 ਨੂੰ ਸਵੇਰੇ ਲਗਭਗ 7 ਵਜੇ ਉਹ ਆਪਣੇ ਘਰ ਦੀ ਕੰਧ ਦੀ ਤਰਾਈ ਕਰ ਰਿਹਾ ਸੀ। ਤਰਾਈ ਕਰਦੇ ਸਮੇਂ ਪਾਣੀ ਦੀਆਂ ਕੁਝ ਛਿੱਟਾਂ ਬਾਹਰ ਖੜ੍ਹੇ ਹਰਮਨਪ੍ਰੀਤ ਸਿੰਘ ਪੁੱਤਰ ਵਰਿੰਦਰ ਪਾਲ ਸਿੰਘ ’ਤੇ ਪੈ ਗਈਆਂ, ਜਿਸ ’ਤੇ ਉਹ ਗਾਲੀ-ਗਲੋਚ ਕਰਨ ਲੱਗਾ ਅਤੇ ਇੱਟਾਂ-ਰੋੜੇ ਚਲਾਉਣ ਲੱਗ ਪਿਆ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪੁੱਛਿਆ ਤਾਂ ਹਰਿੰਦਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਕਰਨਦੀਪ ਸਿੰਘ ਪੁੱਤਰ ਵਰਿੰਦਰਪਾਲ ਸਿੰਘ ਨੇੇ ਉਸ ਨੂੰ ਦਾੜ੍ਹੀ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ, ਜਦਕਿ ਜਸਵੰਤ ਸਿੰਘ ਪੁੱਤਰ ਫੌਜ਼ਾ ਸਿੰਘ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਸ਼ਿਕਾਇਤਕਰਤਾ ਦਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚਿਆ ਤਾਂ ਹਰਮਨਪ੍ਰੀਤ ਸਿੰਘ ਨੇ ਘਰੋਂ ਕਾਪਾ ਲਿਆ ਕੇ ਉਸ ਦੇ ਸਿਰ ਵਿਚ ਪੁੱਠਾ ਮਾਰਿਆ, ਹਰਿੰਦਰਪਾਲ ਸਿੰਘ ਨੇ ਡਾਂਗ ਨਾਲ ਵਾਰ ਕੀਤਾ ਅਤੇ ਕਰਨਦੀਪ ਸਿੰਘ ਉਸ ਦੀ ਪੱਗ ਲਾਹ ਕੇ ਲੈ ਗਿਆ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਰੌਲਾ ਸੁਣ ਕੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਝਗੜੇ ਦੀ ਅਸਲ ਵਜ੍ਹਾ ਇਹ ਹੈ ਕਿ ਉਸ ਨੇ ਗਲੀ ਖੁਲਵਾਉਣ ਲਈ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ, ਜਿਸ ਦੀ ਪੁਰਾਣੀ ਰੰਜਿਸ਼ ਰੱਖਦਿਆਂ ਉਕਤ ਦੋਸ਼ੀਅਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।