ਦਿਲਬਾਗ ਸਿੰਘ ਨੰਡਾ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਕੀਤਾ ਸਨਮਾਨਿਤ ਦਿਲਬਾਗ ਸਿੰਘ ਨੰਡਾ ਨੂੰ ‘ਰਤਨ ਪੰਜਾਬ ਦੇ’ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
Publish Date: Tue, 29 Sep 2026 06:33 PM (IST)
Updated Date: Tue, 29 Sep 2026 06:36 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਚਾਇਤ ਸੰਮਤੀ ਫਿਰੋਜ਼ਪੁਰ ਦੇ ਚੇਅਰਮੈਨ ਦਿਲਬਾਗ ਸਿੰਘ ਨੰਡਾ ਨੂੰ ਉਨ੍ਹਾਂ ਦੀ ਜਨਤਕ ਸੇਵਾ, ਕਾਰੋਬਾਰੀ ਖੇਤਰ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਯੋਗਦਾਨ ਲਈ ‘ਪੰਜਾਬੀ ਜਾਗਰਣ’ ਵੱਲੋਂ ਵੱਕਾਰੀ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਲਲਿਤ ਹੋਟਲ ਵਿਖੇ ਮੰਗਲਵਾਰ ਨੂੰ ਹੋਏ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਦੈਨਿਕ ਜਾਗਰਣ ਸਮੂਹ ਦੇ ਚੀਫ਼ ਜਨਰਲ ਮੈਨੇਜਰ ਮੋਹਿੰਦਰ ਕੁਮਾਰ, ‘ਪੰਜਾਬੀ ਜਾਗਰਣ’ ਦੇ ਸੰਪਾਦਕ ਇੰਦਰਪ੍ਰੀਤ ਸਿੰਘ, ਦੈਨਿਕ ਜਾਗਰਣ ਦੇ ਸੰਪਾਦਕ ਅਮਿਤ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਦਿਲਬਾਗ ਸਿੰਘ ਨੰਡਾ ਦੀ ਪਛਾਣ ਇੱਕ ਨੌਜਵਾਨ ਤੇ ਮਿਲਣਸਾਰ ਜਨਤਕ ਨੁਮਾਇੰਦੇ ਵਜੋਂ ਹੋਣ ਦੇ ਨਾਲ-ਨਾਲ ਕੁਸ਼ਲ ਉਦਯੋਗਪਤੀ ਅਤੇ ਮਿਹਨਤੀ ਕਿਸਾਨ ਵਜੋਂ ਵੀ ਹੈ। ਉਹ ਸ਼ਹਿਰ ਦੀ ਭੀੜ-ਭੜੱਕੇ ਤੋਂ ਦੂਰ ਆਪਣੇ ਪਿੰਡ ਦੁਲਚੀ ਕੇ ਵਿਖੇ ਰਹਿ ਕੇ ਖੇਤੀਬਾੜੀ ਨਾਲ ਵੀ ਜੁੜੇ ਹੋਏ ਹਨ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਕਰੀਬੀ ਸਾਥੀ ਮੰਨੇ ਜਾਂਦੇ ਨੰਡਾ ਨੇ ਜਨਤਕ ਜੀਵਨ ਵਿਚ ਆਪਣੀ ਸਰਗਰਮੀ ਰਾਹੀਂ ਵੱਖਰੀ ਪਛਾਣ ਬਣਾਈ ਹੈ। ‘ਰਤਨ ਪੰਜਾਬ ਦੇ’ ਐਵਾਰਡ ਮਿਲਣ ਨਾਲ ਦਿਲਬਾਗ ਸਿੰਘ ਨੰਡਾ ਦੀ ਜਨਤਕ ਜੀਵਨ ਵਿਚ ਕੀਤੀ ਜਾ ਰਹੀ ਸਰਗਰਮੀ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਮੰਗਲਵਾਰ ਨੂੰ ਅਵਾਰਡ ਦੇਣ ਸਮੇ ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਦਿਲਬਾਗ ਸਿੰਘ ਨੰਡਾ ਦੇ ਕੰਮਾਂ ਦੀ ਕਾਫੀ ਸ਼ਲਾਘਾ ਕੀਤੀ ।