10 ਲੱਖ ਦੀ ਗ੍ਰਾਂਟ ਨਾਲ ਫੱਤਾ ਬੋੜਾ ’ਚ ਵਿਕਾਸ ਦੀ ਸ਼ੁਰੂਆਤ
10 ਲੱਖ ਦੀ ਗ੍ਰਾਂਟ ਨਾਲ ਫੱਤਾ ਬੋੜਾ ’ਚ ਵਿਕਾਸ ਦੀ ਸ਼ੁਰੂਆਤ
Publish Date: Tue, 24 Feb 2026 04:41 PM (IST)
Updated Date: Tue, 24 Feb 2026 04:43 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਬਲਾਕ ਫਿਰੋਜ਼ਪੁਰ ਦੇ ਪਿੰਡ ਫੱਤਾ ਬੋੜਾ ਵਿਚ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੀ ਹੈ। ਰੰਗਲਾ ਪੰਜਾਬ ਯੋਜਨਾ ਅਤੇ ਵਿੱਤ ਕਮਿਸ਼ਨ ਤਹਿਤ ਮਿਲੀ 5-5 ਲੱਖ ਰੁਪਏ ਦੀ ਗ੍ਰਾਂਟ (ਕੁੱਲ 10 ਲੱਖ ਰੁਪਏ) ਨਾਲ ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ ਵਿਧਾਇਕ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਹਰ ਪਿੰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਗ੍ਰਾਂਟ ਨਾਲ ਪਿੰਡ ਦੀਆਂ ਮੁੱਖ ਗਲੀਆਂ ਨੂੰ ਪੱਕਾ ਕਰਕੇ ਅਤੇ ਨਾਲੀਆਂ ਦਾ ਨਿਰਮਾਣ ਕਰਕੇ ਸਫ਼ਾਈ ਪ੍ਰਬੰਧ ਨੂੰ ਹੋਰ ਸੁਧਾਰਿਆ ਜਾਵੇਗਾ। ਸਰਪੰਚ ਕਰਤਾਰ ਕੌਰ ਭੁੱਲਰ ਨੇ ਦੱਸਿਆ ਕਿ ਪਿੰਡ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਛੱਪੜ ਦੀ ਸੁਧਾਰ ਕਾਰਵਾਈ ਮੁਕੰਮਲ ਹੋ ਚੁੱਕੀ ਹੈ, ਜਦਕਿ ਖੇਡ ਮੈਦਾਨ ਦਾ ਕੰਮ ਚੱਲ ਰਿਹਾ ਹੈ। ਫਿਰਨੀਆਂ ਅਤੇ ਰਸਤਿਆਂ ਦੀ ਮੁਰੰਮਤ ਕਰਕੇ ਆਵਾਜਾਈ ਨੂੰ ਸੁਗਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੀਣਯੋਗ ਪਾਣੀ ਦੀ ਸੁਵਿਧਾ ਲਈ 560 ਫੁੱਟ ਡੂੰਘਾ ਬੋਰ ਕਰਵਾਇਆ ਗਿਆ ਹੈ ਅਤੇ ਕਰੀਬ 3 ਲੱਖ ਰੁਪਏ ਨਾਲ ਜਨਤਕ ਸ਼ੌਚਾਲੇ ਦਾ ਨਿਰਮਾਣ ਜਾਰੀ ਹੈ। ਕੱਚੇ ਰਸਤਿਆਂ ਨੂੰ ਪੱਕਾ ਕਰਨ ਅਤੇ ਵਾਟਰ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।