ਜ਼ੋਨਲ ਯੂਥ ਫੈਸਟੀਵਲ ’ਚ ਦੇਵ ਸਮਾਜ ਕਾਲਜ ਨੇ ਜਿੱਤੀ ਚੈਂਪੀਅਨਸ਼ਿਪ ਪੰਜਾਬ ਯੂਨੀਵਰਸਿਟੀ ਦੇ ਜੋਨਲ ਯੂਥ ਫੈਸਟੀਵਲ ਚ ਦੇਵ ਸਮਾਜ ਕਾਲਜ ਨੇ ਜਿੱਤੀ ਚੈਂਪੀਅਨਸ਼ਿਪ
Publish Date: Thu, 08 Oct 2026 05:09 PM (IST)
Updated Date: Fri, 09 Oct 2026 04:05 AM (IST)
67ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜੋਨਲ ਯੁਵਕ ਤੇ ਹੈਰੀਟੇਜ ਫੈਸਟੀਵਲ (2026) ‘ਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ (ਮੋਗਾ-ਫ਼ਿਰੋਜ਼ਪੁਰ-03) ਨੇ ਪ੍ਰਾਪਤ ਕੀਤੀ ਆਵਰ-ਆਲ ਟਰਾਫੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਨਿਰਮਲ ਸਿੰਘ ਢਿੱਲੋਂ ਜੀ ਦੇ ਅਸ਼ੀਰਵਾਦ ਅਤੇ ਡਾ. ਅਗਨੀਜ਼ ਢਿੱਲੋਂ, ਪ੍ਰਧਾਨ ਦੇ ਉਚਿਤ ਦਿਸ਼ਾ ਨਿਰਦੇਸ਼ਾ, ਅਜੇ ਬੱਤਾ, ਸੈਕਟਰੀ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿਚ ਤਰੱਕੀ ਦੀ ਰਾਹ ’ਤੇ ਅਗਰਸਰ ਹੈ। ਇਸੇ ਲੜੀ ਤਹਿਤ 67ਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜੋਨਲ ਯੁਵਕ ਅਤੇ ਹੈਰੀਟੇਜ ਫੈਸਟੀਵਲ ‘ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ’ ਦੇ ਵਿਹੜੇ ਵਿਚ ਮਿਤੀ 3ਤੋਂ 06 ਅਕਤੂਬਰ 2026ਤੱਕ ਆਯੋਜਿਤ ਕੀਤਾ ਗਿਆ। ਇਹ ਮੇਲਾ ਲਗਾਤਾਰ 4 ਦਿਨਾਂ ਤੱਕ ਆਪਣੇ ਜਲੌਅ ਬਿਖੇਰਦਾ ਰਿਹਾ। ਇਸ ਮੇਲੇ ਵਿਚ ਪੰਜਾਬ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ 35ਕਾਲਜਾਂ ਦੀਆਂ ਜੋਨਲ ਯੂਥ ਫੈਸਟੀਵਲ ਟੀਮਾਂ ਨੇ ਸਭਿਆਚਾਰਕ ਮੁਕਾਬਲਿਆਂ ਵਿਚ ਭਾਗ ਲਿਆ। ਇਸ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ’ ਦੀਆਂ ਵਿਦਿਆਰਥਣਾਂ ਨੇ ਕੁੱਲ 59 ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਜੋਨ ‘ਮੋਗਾ-ਫਿਰੋਜ਼ਪੁਰ 03’ ਵਿਚੋਂ 167 ਅੰਕ ਪ੍ਰਾਪਤ ਕਰਕੇ ‘ਆਵਰ ਆਲ ਟਰਾਫੀ’ ਆਪਣੇ ਕਾਲਜ ਦੇ ਨਾਮ ਕੀਤੀ। ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਨੇ 14 ਮੁਕਾਬਲਿਆਂ ਵਿਚੋਂ ਪਹਿਲਾ ਸਥਾਨ, 11ਮੁਕਾਬਲਿਆਂ ਵਿੱਚੋਂ ਦੂਸਰਾ ਸਥਾਨ ਅਤੇ 10ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਵਿਦਿਆਰਥਣਾਂ ਨੇ 09ਵਿਅਕਤੀਗਤ ਇਨਾਮ ਹਾਸਿਲ ਕੀਤੇ। ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਬੜੇ ਜੋਸ਼ ਨਾਲ ਨੱਚ-ਗਾ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਦਿਨ-ਰਾਤ ਕੀਤੀ ਮਿਹਨਤ ਸਦਕਾ ਸੰਭਵ ਹੋਇਆ ਹੈ। ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹਰ ਕੰਮ ਜ਼ਿੰਦਗੀ ਵਿਚ ਤੁਹਾਡੀ ਜਿੱਤ ਨੂੰ ਯਕੀਨੀ ਬਣਾਉਦਾ ਹੈ। ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਹਮੇਸ਼ਾ ਤੋਂ ਹੀ ਸਾਹਿਤਕ, ਅਕਾਦਮਿਕ, ਸਮਾਜ ਤੇ ਸਭਿਆਚਾਰਕ ਖੇਤਰਾਂ ਵਿਚ ਆਪਣੇ ਕੀਰਤੀਮਾਨ ਸਥਾਪਿਤ ਕਰਦਾ ਆ ਰਿਹਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਭਵਿੱਖ ਵਿਚ ਵੀ ਤੁਸੀਂ ਸਾਰੇ ਕਾਲਜ ਦੇ ਝੰਡੇ ਨੂੰ ਬੁਲੰਦ ਕਰਨ ਲਈ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ। ਇਸ ਮੌਕੇ ਮੈਡਮ ਪਲਵਿੰਦਰ ਕੌਰ,ਡੀਨ ਕਲਚਰਲ ਅਫ਼ੇਅਰਸ ਨੂੰ ਉਨ੍ਹਾਂ ਦੁਆਰਾ ਨਿਭਾਈਆਂ ਗਈਆ ਸੇਵਾਵਾਂ ਦੀ ਸ਼ਲਾਘਾ ਕੀਤੀ ।