ਦੇਵ ਸਮਾਜ ਕਾਲਜ ਫ਼ਾਰ ਵਿਮਨ ਨੂੰ ਮਿਲਿਆ ‘ਚੇਂਜ ਮੇਕਰ’ ਐਵਾਰਡ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਨੂੰ ‘ਚੇਂਜ ਮੇਕਰ ਐਵਾਰਡ–2026’ ਨਾਲ ਨਿਵਾਜਿਆ ਗਿਆ
Publish Date: Mon, 23 Feb 2026 03:24 PM (IST)
Updated Date: Mon, 23 Feb 2026 03:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਨੂੰ ‘ਚੇਂਜ ਮੇਕਰ-2026’ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ। ਸੰਸਥਾ ਨੇ ਸਮਰਥ ਸ਼ਰਮਾ ਸੀਈਓ, ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆਂ ਦੀ ਦੇਖ-ਰੇਖ ਵੱਲੋਂ ਕਰਵਾਏ ਇੰਸਟੀਟਿਊਸ਼ਨਲ ਕੈਟੇਗਰੀ ਅਧੀਨ ਭਾਰਤ ਦੇ ਟਾਪ 10 ਸੰਸਥਾਨਾਂ ’ਚ (ਸੂਬੇ ’ਚੋਂ ਪਹਿਲਾ ਦਰਜਾ) ਸਥਾਨ ਬਣਾਇਆ ਹੈ। ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੂੰ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ। ਇਹ ਸਨਮਾਨ ਕਾਲਜ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਐਕਸ਼ਨ ਰਿਸਰਚ ਰਿਪੋਰਟ ਅਤੇ ਕਾਲਜ ਦੁਆਰਾ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਕੀਤੇ ਗਏ ਪ੍ਰਭਾਵਸ਼ਾਲੀ, ਮਾਪਯੋਗ ਅਤੇ ਟਿਕਾਊ ਬਦਲਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ। ਇਹ ਮਾਣਯੋਗ ਪ੍ਰਾਪਤੀ ਸੰਸਥਾ ਦੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਐਡਵੋਕੇਟ ਅਜੇ ਬੱਤਾ ਅਤੇ ਸਮੂਹ ਮੈਨੇਜਮੈਂਟ ਦੇ ਦੂਰਦਰਸ਼ੀ ਨੇਤ੍ਰਿਤਵ ਦਾ ਨਤੀਜਾ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਮਾਣਯੋਗ ਉਪੱਲਬਧੀ ’ਤੇ ਈਕੋ ਕਲੱਬ, ਸਵੱਛ ਭਾਰਤ ਸੈਲ, ਗ੍ਰੀਨ ਆਡਿਟ ਸੈਲ ਦੇ ਇੰਚਾਰਜ਼, ਮੈਬਰਾਨ ਅਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਕਾਲਜ ਦੇ ਅਧਿਆਪਕ ਵਰਗ ਅਤੇ ਵਿਦਿਆਰਥਣਾਂ ਦੇ ਸਾਂਝੇ ਯਤਨਾਂ ਦਾ ਫ਼ਲ ਹੈ। ਸਾਡੇ ਲਈ ਇਹ ਐਵਾਰਡ ਗੁਣਵੱਤਾ-ਪੂਰਨ ਸਿੱਖਿਆ, ਨਵੀਨਤਮ ਪਾਠ-ਪੱਧਤੀਆਂ ਦੇ ਤਰੀਕਿਆਂ ਅਤੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਕਾਲਜ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰਦਾ ਰਹੇਗਾ।