ਸਾਬਕਾ ਵਜ਼ੀਰ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਸਾਬਕਾ ਵਜ਼ੀਰ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
Publish Date: Sun, 29 Mar 2026 04:44 PM (IST)
Updated Date: Sun, 29 Mar 2026 04:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸਾਬਕਾ ਫੂਡ ਅਤੇ ਸਿਵਲ ਸਪਲਾਈ ਮੰਤਰੀ ਲਾਲ ਸਿੰਘ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਕ ਨੇਕ ਇਨਸਾਨ ਅਤੇ ਇਮਾਨਦਾਰ ਆਗੂ ਗਵਾ ਲਿਆ ਹੈ। ਆਗੂਆਂ ਨੇ ਕਿਹਾ ਸਵ. ਲਾਲ ਸਿੰਘ ਨੇ ਆਪਣਾ ਸਾਰਾ ਰਾਜਨੀਤਕ ਜੀਵਨ ਕਾਂਗਰਸ ਪਾਰਟੀ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰਦਿਆਂ ਗੁਜ਼ਾਰਿਆ। ਲਾਲ ਸਿੰਘ ਨੇ ਆਪਣੀ ਲੰਬੀ ਸਿਆਸੀ ਯਾਤਰਾ ਦੌਰਾਨ ਹਮੇਸ਼ਾ ਟਕਰਾਅ ਦੀ ਰਾਜਨੀਤੀ ਤੋਂ ਦੂਰ ਰਹਿੰਦੇ ਹੋਏ ਸਿਧਾਂਤਕ ਅਤੇ ਸੰਤੁਲਿਤ ਰਾਹ ਅਪਣਾਇਆ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਇਕ ਵਫਾਦਾਰ ਅਤੇ ਨਿਸ਼ਠਾਵਾਨ ਸਿਪਾਹੀ ਵਜੋਂ ਜਾਣੇ ਜਾਂਦੇ ਸਨ। ਲਾਲ ਸਿੰਘ ਦੀ ਸਿਆਸਤ ਲੋਕ-ਕੇਂਦਰਿਤ ਰਹੀ ਅਤੇ ਉਹ ਹਮੇਸ਼ਾ ਆਮ ਜਨਤਾ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਸਨ। ਇਸ ਕਾਰਨ ਉਹ ਵਾਰ-ਵਾਰ ਵਿਧਾਇਕ ਚੁਣੇ ਗਏ ਅਤੇ ਇੱਕ ਲੋਕ ਨੇਤਾ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਈ। ਆਗੂਆਂ ਨੇ ਕਿਹਾ ਕਿ ਲਾਲ ਸਿੰਘ ਦਾ ਦਿਹਾਂਤ ਨਾ ਸਿਰਫ ਕਾਂਗਰਸ ਪਾਰਟੀ ਲਈ,ਸਗੋਂ ਪੰਜਾਬ ਲਈ ਵੱਡਾ ਘਾਟਾ ਹੈ। ਉਨ੍ਹਾਂ ਦੀ ਸਾਦਗੀ, ਨਰਮ ਸੁਭਾਅ ਅਤੇ ਸਾਫ-ਸੁਥਰੀ ਛਵੀ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਦੀ ਮੌਤ ਨਾਲ ਪਾਰਟੀ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਇਸ ਮੌਕੇ ਸੰਜੀਵ ਨਾਰੰਗ,ਰੋਮੀ ਚੋਪੜਾ, ਸੁਮਿਤ ਨਰੂਲਾ, ਕੌਂਸਲਰ ਗੁਰਭਗਤ ਸਿੰਘ ਗਿੱਲ, ਕੌਂਸਲਰ ਹਰੀਸ਼ ਤਾਂਗਰਾ,ਸਾਬਕਾ ਸਰਪੰਚ ਜਨਕਰਾਜ ਸ਼ਰਮਾ ਵਾੜਾ ਪੋਹਵਿੰਡ, ਅਸ਼ੋਕ ਕੁਮਾਰ ਮਨਚੰਦਾ,ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਸਾਬਕਾ ਸਰਪੰਚ ਨਵਤੇਜ ਸਿੰਘ, ਅੱਪੂ ਮਨਚੰਦਾ ਆਦਿ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।