ਡੀਸੀਐੱਮ ਫਿਰੋਜ਼ਪੁਰ ਨੇ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਡੀਸੀਐਮ ਫਿਰੋਜਪੁਰ ਨੇ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
Publish Date: Thu, 22 Oct 2026 04:07 PM (IST)
Updated Date: Fri, 23 Oct 2026 04:01 AM (IST)
ਵਾਰ-ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਤੋਂ ਬਾਅਦ ਵੀ ਨਹੀਂ ਕੀਤੀਆਂ ਗਈਆਂ ਸਾਡੀਆਂ ਮੰਗਾਂ ਪੂਰੀਆਂ : ਮੱਕੜ ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ‘ਰੇਲ ਜਨ ਸੰਵਾਦ’ ਤਹਿਤ ਫਿਰੋਜਪੁਰ ਮੰਡਲ ਦੇ ਡੀਸੀਐਮ ਪ੍ਰਦੀਪ ਕੁਮਾਰ ਵੱਲੋਂ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਈਸ਼ਮ ਸਿੰਘ ਸੀਐੱਮਆਈ, ਸਵਤੰਤਰ ਕੁਮਾਰ ਸੀਸੀਟੀਐਸ ਅਤੇ ਸਟੇਸ਼ਨ ਮਾਸਟਰ ਗੁਲਸ਼ਨ ਕੁਮਾਰ ਹਾਜ਼ਰ ਸਨ, ਰੇਲਵੇ ਵਿਭਾਗ ਵੱਲੋਂ ‘ਰੇਲ ਜਨ ਸੰਵਾਦ’ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਰੇਲਵੇ ਸਮਤੀ ਗੁਰੂਹਰਸਹਾਏ ਦੇ ਪ੍ਰਧਾਨ ਚਰਨਜੀਤ ਮੱਕੜ, ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਮਦਨ ਲਾਲ ਨਰੂਲਾ, ਸਲੂਜਾ,ਦੀਪਕ ਬਜਾਜ, ਸੌਢੀ ਆਦਿ ਵੱਲੋਂ ਡੀਸੀਐੱਮ ਪ੍ਰਦੀਪ ਕੁਮਾਰ ਨੂੰ ਯਾਤਰੀਆਂ ਤੇ ਸਥਾਨਕ ਨਿਵਾਸੀਆਂ ਨੂੰ ਰੇਲਵੇ ਮੰਡਲ ਨਾਲ ਸਬੰਧਤ ਮੁਸ਼ਕਿਲਾਂ ਤੇ ਕੁਝ ਪੁਰਾਣੀਆਂ ਮੰਗਾਂ ਸੰਬਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਮੱਕੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਵਿਭਾਗ ਤੋਂ ਬੜੇ ਲੰਮੇ ਸਮੇਂ ਤੋਂ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਮੰਗ ਰਹੀ ਹੈ ਕਿ ਪਾਸ ਹੋ ਚੁੱਕੇ ਅੰਡਰ ਬ੍ਰਿਜ ਜਾਂ ਸਕਾਈ ਬ੍ਰਿਜ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ। ਇਸ ਦੇ ਬਣਨ ਨਾਲ ਰਾਧਾ ਸੁਆਮੀ ਕਾਲੋਨੀ, ਰੇਲਵੇ ਬਸਤੀ, ਸਬਜੀ ਮੰਡੀ, ਦਾਣਾ ਮੰਡੀ ਤੇ ਇਸ ਤੋਂ ਇਲਾਵਾ ਲਗਭਗ 25 ਮਿੰਟਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਸਟੇਸ਼ਨ ਤੇ ਪਖਾਨਿਆਂ ਦੀ ਸਾਫ ਸਫਾਈ, ਵਾਹਨ ਪਾਰਕਿੰਗ, ਪਾਰਕ ਦਾ ਨਿਰਮਾਣ, ਬੈਠਣ ਲਈ ਬੈਂਚਾਂ ਅਤੇ ਸੈਡਾਂ ਦਾ ਨਿਰਮਾਣ ਕਰਵਾਉਣਾ, ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਅਤੇ ਯਾਤਰੀਆਂ ਦੀ ਸਹੂਲਤ ਵਾਸਤੇ ਫਿਰੋਜਪੁਰ-ਫਾਜਿਲਕਾ ਰੂਟ ਨੂੰ 24 ਘੰਟਿਆਂ ਲਈ ਚਾਲੂ ਕੀਤਾ ਜਾਣਾ ਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਅਬੋਹਰ, ਗੰਗਾਨਗਰ ਨਾਲ ਜੋੜਿਆ ਜਾਵੇ, ਤਾਂ ਜੋ ਗੁਰੂਹਰਸਹਾਏ, ਜਲਾਲਾਬਾਦ ਫਾਜਿਲਕਾ, ਅਬੋਹਰ ਇਲਾਕਿਆਂ ਨੂੰ ਇਸ ਦਾ ਲਾਭ ਮਿਲ ਸਕੇ। ਪ੍ਰਧਾਨ ਚਰਨਜੀਤ ਮੱਕੜ ਨੇ ਦੱਸਿਆ ਕਿ ਅਸੀਂ ਵਾਰ ਵਾਰ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਬਾਰੇ ਜਾਣੂ ਕਰਵਾਇਆ ਪਰ ਸਿਰਫ ਸਾਨੂੰ ਵਾਅਦਿਆਂ ਤੇ ਲਾਰਿਆਂ ਤੋਂ ਬਗੈਰ ਕੁਝ ਵੀ ਨਹੀਂ ਮਿਲਿਆ, ਅਸੀਂ ਇੱਥੇ ਆਉਣ ਵਾਲੇ ਹਰ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਹੈ।ਹੁਣ ਦੇਖਣਾ ਹੈ ਕਿ ਇਹ ਅਧਿਕਾਰੀ ਵੀ ਸਾਡੀਆਂ ਮੰਗਾਂ ਨੂੰ ਸਿਰਫ ਕਾਗਜਾਂ ਤੱਕ ਹੀ ਸੀਮਤ ਰੱਖਦੇ ਹਨ ਜਾਂ ਇਨ੍ਹਾਂ ਤੇ ਅਮਲ ਕਰਦੇ ਹਨ। ਇਸ ‘ਰੇਲ ਜਨ ਸੰਵਾਦ’ ਮੌਕੇ ਸੰਜੀਵ ਝੱਟਾ, ਗੁਰਦੇਵ ਸੇਠੀ, ਬਿੱਟੂ ਚਾਵਲਾ, ਆਸ਼ਵਨੀ ਵੋਹਰਾ, ਸੋਨੂੰ ਭੱਠੇਜਾ, ਗੁਰਬਖ਼ਸ ਸਿੰਘ ਆਦਿ ਹਾਜ਼ਰ ਸਨ।