- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਸੀ. ਦਫ਼ਤਰਾਂ ਦੇ ਕਰਮਚਾਰੀ 7 ਦਸੰਬਰ ਤੋਂ 9 ਦਸੰਬਰ ਤੱਕ 3 ਦਿਨ ਹੜਤਾਲ ਕਰਕੇ ਧਰਨੇ ਲਾਉਣਗੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ’ਤੇ ਸੂਬੇ ਦੇ ਡੀ.ਸੀ. ਦਫਤਰਾਂ ਦੇ ਕਰਮਚਾਰੀ ਸੰਘਰਸ਼ ਦੇ ਰਾਹ ਤੁਰੇ ਹਨ। ਇਸ ਸਬੰਧੀ ਡੀ.ਸੀ ਦਫ਼ਤਰ ਫਿਰੋਜ਼ਪੁਰ ਕਰਮਚਾਰੀ ਯੂਨੀਅਨ ਮੁਲਾਜ਼ਮ ਮਹਿਤਾਬ ਸਿੰਘ, ਬਲਦੇਵ ਸਿੰਘ, ਦਰਸ਼ਨ ਕੌਰ, ਗੁਰਤੇਜ ਸਿਘ, ਬਲਜੀਤ ਕੌਰ, ਦਿਨੇਸ਼ ਕੁਮਾਰ ਅਨੁਸਾਰ 30-06-2026 ਅਤੇ 27-07-2026 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਾਲ ਮੰਤਰੀ ਪੰਜਾਬ ਨਾਲ ਮਹਿਕਮੇ ਦੇ ਅਧਿਕਾਰੀਆਂ ਦੀ ਮੌਜ਼ੂਦਗੀ ’ਚ ਮੀਟਿੰਗਾਂ ਹੋਈਆਂ, ਪਰ ਕਰੀਬ 4 ਮਹੀਨੇ ਦਾ ਸਮ੍ਹਾਂ ਲੰਘ ਜਾਣ ਤੇ ਵੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਨਾ ਹੀ ਜੱਥੇਬੰਦੀ ਨਾਲ ਦੁਬਾਰਾ ਕੋਈ ਗੱਲ ਕੀਤੀ ਹੈ, ਜਿਸ ਕਰਕੇ ਸੂਬੇ ਦੇ ਡੀ.ਸੀ. ਦਫ਼ਤਰਾਂ ਦੇ ਸਮੂਹ ਮੁਲਾਜ਼ਮ 7 ਦਸੰਬਰ ਤੋਂ 9 ਦਸੰਬਰ ਤਿੰਨ ਦਿਨ ਕਲਮਬੰਦ, ਕੰਪਿਊਟਰ ਬੰਦ ਹੜਤਾਲ ਰੱਖਣਗੇ ਤੇ ਹਰ ਰੋਜ਼ 11 ਵਜੇ ਤੋਂ 1 ਵਜੇ ਤੱਕ ਧਰਨੇ ਲਾਉਣਗੇ। 10 ਤੇ 11 ਦਸੰਬਰ ਦੋ ਦਿਨ ਸੂਬੇ ਦੇ ਡੀ.ਸੀ., ਐੱਸਡੀਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਦੇ ਸਮੂਹ ਕਰਮਚਾਰੀ ਛੁੱਟੀ ਕਰਕੇ ਦਫਤਰ ਬੰਦ ਰੱਖਣਗੇ। ਆਗੂਆਂ ਨੇ ਕਿਹਾ ਕਿ ਫਿਰ ਵੀ ਜੇਕਰ ਮੰਗਾਂ ਦਾ ਕੋਈ ਹੱਲ ਨਾ ਹੋਇਆ, ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਮੁਕੇਸ਼ ਮਿੱਤਲ ਤੋਂ ਇਲਾਵਾ ਯੂਨੀਅਨ ਦੇ ਹੋਰ ਕਰਮਚਾਰੀ ਹਾਜ਼ਰ ਸਨ।