ਡੀਏਵੀ ਕਾਲਜ ਫਾਰ ਵੂਮੈਨ ਵੱਲੋਂ ਮੈਂਡਲੇ ਸਬੰਧੀ ਰਾਸ਼ਟਰੀ ਆਨਲਾਈਨ ਵਰਕਸ਼ਾਪ ਕਰਵਾਈ ਡੀ.ਏ.ਵੀ. ਕਾਲਜ ਫਾਰ ਵੋਮੈਨ ਵੱਲੋਂ ਮੈਂਡਲੇ ਸਬੰਧੀ ਰਾਸ਼ਟਰੀ ਆਨਲਾਈਨ ਵਰਕਸ਼ਾਪ ਕਰਵਾਈ
Publish Date: Thu, 12 Nov 2026 06:20 PM (IST)
Updated Date: Thu, 12 Nov 2026 06:21 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਕੈਂਟ ਵੱਲੋਂ ਗਵਰਨਮੈਂਟ ਕਾਲਜ ਆਫ਼ ਆਰਟਸ, ਸਾਇੰਸ ਐਂਡ ਕਾਮਰਸ, ਖੰਡੋਲਾ, ਗੋਆ ਦੇ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸੈਂਟਰ ਦੇ ਸਹਿਯੋਗ ਨਾਲ ‘ਰਿਸਰਚ ਸਮਾਰਟਰ ਵਿਦ ਮੈਂਡਲੇ-ਮਾਸਟਰਿੰਗ ਰੈਫਰੈਂਸ ਮੈਨੇਜਮੈਂਟ ਐਂਡ ਅਕੈਡਮਿਕ ਸਾਈਟੇਸ਼ਨ’ ਵਿਸ਼ੇ ’ਤੇ ਰਾਸ਼ਟਰੀ ਆਨਲਾਈਨ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਰੇਣੁਕਾ ਕਾਲਜ, ਨਾਗਪੁਰ ਅਤੇ ਆਦਵਯ ਮਲਟੀਪਰਪਜ਼ ਫਾਊਂਡੇਸ਼ਨ ਨੇ ਵੀ ਸਹਿਯੋਗ ਦਿੱਤਾ। ਗੂਗਲ ਮੀਟ ਰਾਹੀਂ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 70 ਤੋਂ ਵੱਧ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਵਰਨਮੈਂਟ ਕਾਲਜ, ਖੰਡੋਲਾ, ਗੋਆ ਦੇ ਲਾਇਬ੍ਰੇਰੀਅਨ ਸ੍ਰੀ ਅਜੀਤ ਫਰਾਸ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਡਾ. ਪੂਰਨਕਲਾ ਸਾਮੰਤ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡੀਏਵੀ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਖੋਜਾਰਥੀਆਂ ਅਤੇ ਲਾਇਬ੍ਰੇਰੀ ਨਾਲ ਜੁੜੇ ਵਿਅਕਤੀਆਂ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ ਦਾ ਵਧੀਆ ਮੌਕਾ ਹਨ।ਕਾਲਜ ਦੀ ਲਾਇਬ੍ਰੇਰੀਅਨ ਡਾ. ਡੌਲੀ ਸ਼ਰਮਾ ਨੇ ਸਰੋਤ ਬੁਲਾਰੇ ਸ਼੍ਰੀਮਤੀ ਪ੍ਰਯਾਂਗੀ ਵੀ. ਮਾਟੋਂਕਰ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਮੈਂਡਲੇ ਟੂਲ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਹੀਂ ਖੋਜ ਪੱਤਰਾਂ ਅਤੇ ਕਿਤਾਬਾਂ ਦੇ ਹਵਾਲਿਆਂ ਨੂੰ ਵਿਵਸਥਿਤ ਕਰਨ ਦੇ ਨਾਲ-ਨਾਲ ਸਹੀ ਬਿਬਲਿਓਗ੍ਰਾਫੀ ਤਿਆਰ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਖੋਜ ਕਾਰਜ ਵਿੱਚ ਨਕਲ ਤੋਂ ਬਚਣ ਅਤੇ ਮੂਲ ਲੇਖਕ ਨੂੰ ਬਣਦਾ ਸਿਹਰਾ ਦੇਣ ਦੀ ਮਹੱਤਤਾ ਵੀ ਸਮਝਾਈ।ਅੰਤ ਵਿੱਚ ਸਵਾਲ-ਜਵਾਬ ਸੈਸ਼ਨ ਹੋਇਆ ਅਤੇ ਆਦਵਯ ਮਲਟੀਪਰਪਜ਼ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਕੁਲਦੀਪ ਸੋਨਕੁਸਰੇ ਨੇ ਧੰਨਵਾਦ ਕੀਤਾ। ਵਰਕਸ਼ਾਪ ਭਾਗੀਦਾਰਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਈ।