- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਲ ਹੀ, ਕੰਟੇਨਰ ਡਿਪੋ ਢੰਡਾਰੀ ਕਲਾਂ ਤੋਂ ਦਾਦਰੀ ਲਈ ਕਨਕੋਰ ਦੇ ਐਕਸਪੋਰਟ ਕੰਟੇਨਰ ਰੇਕ ਦੀ ਪਹਿਲੀ ਸਫਲ ਲੋਡਿੰਗ ਕੀਤੀ ਗਈ। ਇਸ ਪਹਿਲਕਦਮੀ ਨਾਲ ਪ੍ਰਤੀ ਮਹੀਨਾ 2 ਵਾਧੂ ਕੰਟੇਨਰ ਰੇਕਾਂ ਦੀ ਆਵਾਜਾਈ ਮਿਲੇਗੀ ਅਤੇ ਹਰ ਸ਼ਨੀਵਾਰ ਹਫ਼ਤਾਵਾਰੀ ਸੇਵਾ ਦੇ ਜ਼ਰੀਏ ਜਵਾਹਰ ਲਾਲ ਨਹਿਰੂ ਪੋਰਟ, ਮੁੰਦਰਾ ਕੰਟੇਨਰ ਟਰਮੀਨਲ ਅਤੇ ਪਿਪਾਵਾਵ ਪੋਰਟ ਤੱਕ ਨਿਰਯਾਤ ਮਾਲ ਦੀ ਤੇਜ਼ ਅਤੇ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਫਿਰੋਜ਼ਪੁਰ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਅਗਸਤ 2026 ਦੌਰਾਨ ਸ਼ਾਨਦਾਰ ਮਾਲ ਲੋਡਿੰਗ ਕਰਦੇ ਹੋਏ 124.72 ਕਰੋੜ ਦਾ ਮਾਲੀਆ ਪ੍ਰਾਪਤ ਕੀਤਾ, ਜੋ ਕਿ ਹੈੱਡਕੁਆਰਟਰ ਵੱਲੋਂ ਨਿਰਧਾਰਤ ਟੀਚੇ ਤੋਂ ਲਗਭਗ 28 ਪ੍ਰਤੀਸ਼ਤ ਵੱਧ ਹੈ। ਇਸ ਵਿਚ ਅਨਾਜ ਦੀ ਲੋਡਿੰਗ ਤੋਂ 108.79 ਕਰੋੜ ਅਤੇ ਪੀਸਮੀਲ (ਟੁਕੜਾਵਾਰ) ਲੋਡਿੰਗ ਤੋਂ 0.25 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ।
ਨਾਲ ਹੀ, ਕੰਟੇਨਰ ਡਿਪੋ ਢੰਡਾਰੀ ਕਲਾਂ ਤੋਂ ਦਾਦਰੀ ਲਈ ਕਨਕੋਰ ਦੇ ਐਕਸਪੋਰਟ ਕੰਟੇਨਰ ਰੇਕ ਦੀ ਪਹਿਲੀ ਸਫਲ ਲੋਡਿੰਗ ਕੀਤੀ ਗਈ। ਇਸ ਪਹਿਲਕਦਮੀ ਨਾਲ ਪ੍ਰਤੀ ਮਹੀਨਾ 2 ਵਾਧੂ ਕੰਟੇਨਰ ਰੇਕਾਂ ਦੀ ਆਵਾਜਾਈ ਮਿਲੇਗੀ ਅਤੇ ਹਰ ਸ਼ਨੀਵਾਰ ਹਫ਼ਤਾਵਾਰੀ ਸੇਵਾ ਦੇ ਜ਼ਰੀਏ ਜਵਾਹਰ ਲਾਲ ਨਹਿਰੂ ਪੋਰਟ, ਮੁੰਦਰਾ ਕੰਟੇਨਰ ਟਰਮੀਨਲ ਅਤੇ ਪਿਪਾਵਾਵ ਪੋਰਟ ਤੱਕ ਨਿਰਯਾਤ ਮਾਲ ਦੀ ਤੇਜ਼ ਅਤੇ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ।
ਫਿਰੋਜ਼ਪੁਰ ਮੰਡਲ ਨੇ ਅਗਸਤ ਮਹੀਨੇ ਵਿੱਚ ਲੋਡਿੰਗ ਦੇ ਖੇਤਰ ਵਿੱਚ ਕਈ ਨਵੀਆਂ ਉਪਲਬਧੀਆਂ ਹਾਸਲ ਕੀਤੀਆਂ। ਸਾਹਨੇਵਾਲ ਤੋਂ ਅਨੰਤਨਾਗ ਲਈ ਪਹਿਲੀ ਵਾਰ ਐੱਫ.ਐੱਮ.ਸੀ.ਜੀ. ਅਤੇ ਨਵਾਂਸ਼ਹਿਰ ਦੋਆਬਾ ਤੋਂ ਅਨੰਤਨਾਗ ਲਈ ਕੈਟਲ ਫੀਡ (ਪਸ਼ੂਆਂ ਦੀ ਖੁਰਾਕ) ਦਾ ਪੀਸਮੀਲ ਵੈਗਨ ਸਫਲਤਾਪੂਰਵਕ ਰਵਾਨਾ ਕੀਤਾ ਗਿਆ।
ਇਸ ਤੋਂ ਇਲਾਵਾ, ਲੁਧਿਆਣਾ ਅਤੇ ਅੰਮ੍ਰਿਤਸਰ ਸਟੇਸ਼ਨਾਂ ’ਤੇ ਪਾਰਸਲ ਪਾਰਕਿੰਗ ਅਤੇ ਸਟੈਕਿੰਗ ਸਹੂਲਤਾਂ ਦੀ ਵੰਡ ਅਤੇ ਟ੍ਰੇਨ ਨੰਬਰ 14624 ਵਿੱਚ ਐੱਸ.ਐੱਲ.ਆਰ. ਲੀਜ਼ਿੰਗ ਠੇਕਾ ਸਫਲਤਾਪੂਰਵਕ ਅਲਾਟ ਕੀਤਾ ਗਿਆ, ਜਿਸ ਨਾਲ ਯਾਤਰੀਆਂ ਦੀ ਸਹੂਲਤ ਦੇ ਨਾਲ-ਨਾਲ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵੱਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਵਸਤੂਆਂ ਅਤੇ ਨਵੇਂ ਮਾਲ ਗਾਹਕਾਂ ਦੀ ਪਛਾਣ, ਬਿਜ਼ਨਸ ਡਿਵੈਲਪਮੈਂਟ ਯੂਨਿਟ ਰਾਹੀਂ ਵਪਾਰੀਆਂ ਨਾਲ ਲਗਾਤਾਰ ਸੰਪਰਕ ਅਤੇ ਤੇਜ਼ ਤੇ ਈਕੋ-ਫ੍ਰੈਂਡਲੀ ਮਾਲ ਆਵਾਜਾਈ ਸਹੂਲਤਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਇਹ ਪਹਿਲਕਦਮੀਆਂ ਮਾਲ ਢੋਆ-ਢੁਆਈ ਦੀਆਂ ਸਹੂਲਤਾਂ ਦਾ ਵਿਸਥਾਰ ਕਰਨ, ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਾਰਗੋ ਦੀ ਕੁਸ਼ਲ ਆਵਾਜਾਈ ਯਕੀਨੀ ਬਣਾ ਕੇ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਦੇ ਮੰਡਲ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀਆਂ ਹਨ।