ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਲਈ ਮਮਦੋਟ ਤੋਂ ਕਾਫਲਾ ਰਵਾਨਾ
ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਲਈ ਮਮਦੋਟ ਤੋਂ ਕਾਫਲਾ ਰਵਾਨਾ
Publish Date: Thu, 26 Nov 2026 03:43 PM (IST)
Updated Date: Fri, 27 Nov 2026 04:02 AM (IST)
ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਲਈ ਮਮਦੋਟ ਤੋਂ ਕਾਫਲਾ ਰਵਾਨਾ ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਆਮ ਆਦਮੀ ਪਾਰਟੀ ਵੱਲੋਂ ਆਪਣੇ ਮਨਾਈ ਜਾ ਰਹੀ ਚੌਦਵੀਂ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਕਰਵਾਈ ਜਾ ਰਹੀ ਖੁਸ਼ਹਾਲ ਪੰਜਾਬ ਰੈਲੀ ਲਈ ਮਮਦੋਟ ਤੋਂ ਇੱਕ ਵੱਡਾ ਕਾਫਲਾ ਪਾਰਟੀ ਦੇ ਸੀਨੀਅਰ ਆਗੂ ਜਗੀਰ ਸਿੰਘ ਹਜ਼ਾਰਾਂ ਅਤੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਹੋਇਆਂ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਇਸ ਰੈਲੀ ਵਿੱਚ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਕੱਠ ਹੋਣ ਜਾ ਰਿਹਾ ਹੈ ਅਤੇ ਇਸ ਰੈਲੀ ਪ੍ਰਤੀ ਪੰਜਾਬੀਆਂ ਵਿੱਚ ਖਾਸ ਉਤਸਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਸੰਦੀਪ ਕੁਮਾਰ ਸੋਨੀ ਵਾਰਡ ਨੰਬਰ ਪੰਜ, ਤਰਸੇਮ ਸਿੰਘ ਸੋਨੂੰ ਛੱਪੜ ਮਮਦੋਟ, ਪਰਮਜੀਤ ਸਿੰਘ ਪੰਮਾ ਹਜ਼ਾਰਾ ਸਿੰਘ ਵਾਲਾ ਬੱਸਾਂ ਵਾਲ਼ੇ, ਛਿੰਦਰਪਾਲ ਸਿੰਘ ਹਜ਼ਾਰਾਂ ਸਿੰਘ ਵਾਲਾ, ਕਮਲੇਸ਼ ਸਿੰਘ ਲੱਖਾ ਸਿੰਘ ਵਾਲਾ, ਬਲਵਿੰਦਰ ਸਿੰਘ ਸਮਾਜ ਸੇਵੀ, ਬਲਵੀਰ ਸਿੰਘ ਜੱਲੋਕੇ, ਬਲਵੀਰ ਸਿੰਘ ਫੱਤੇਵਾਲਾ, ਜਗਦੀਸ਼ ਸਿੰਘ ਵਾਰਡ ਨੰਬਰ 2, ਸੁਭਾਸ਼ ਕੁਮਾਰ ਬੱਤਾ ਮਮਦੋਟ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।