ਜ਼ੀਰਾ ਤੋਂ ਵੱਡੀ ਗਿਣਤੀ ’ਚ ਵਰਕਰ ਮੋਗਾ ਰੈਲੀ ’ਚ ਕਰਨਗੇ ਸ਼ਮੂਲੀਅਤ : ਵਿਧਾਇਕ ਕਟਾਰੀਆ ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ 26 ਨਵੰਬਰ ਦੀ ਮੋਗਾ ਰੈਲੀ ਦੀਆਂ ਤਿਆਰੀਆਂ ਲਈ ਪਾਰਟੀ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ
Publish Date: Mon, 16 Nov 2026 05:18 PM (IST)
Updated Date: Mon, 16 Nov 2026 05:18 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮੋਗਾ ਵਿਖੇ ਮਿਤੀ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਫਿਰੋਜ਼ਪੁਰ ਰੋਡ ਤੇ ਸਥਿੱਤ ਮੁੱਖ ਦਫ਼ਤਰ ਵਿਖੇ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ ਅਤੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੋਗਾ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਵਰਕਰਾਂ ਅਤੇ ਸਮਰਥਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਪਾਰਟੀ ਦੇ ਹਰ ਵਰਕਰ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਰਟੀ ਦੀ ਮਜਬੂਤੀ ਲਈ ਆਪਣਾ ਯੋਗਦਾਨ ਪਾਵੇ।ਉਨ੍ਹਾਂ ਕਿਹਾ ਕਿ 26 ਨਵੰਬਰ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕੇ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।ਸ਼ੰਕਰ ਕਟਾਰੀਆ ਨੇ ਸਮੂਹ ਅਹੁਦੇਦਾਰਾਂ ਨੂੰ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ।ਮੀਟਿੰਗ ਦੌਰਾਨ ਸੁਖਦੇਵ ਸਿੰਘ ਮਾਸ਼ੀਕੇ,ਰਣਜੀਤ ਸਿੰਘ ਰਾਣਾ ਗੱਟਾ ਬਾਦਸ਼ਾਹ, ਹਰਜੀਤ ਸਿੰਘ ਸਰਹਾਲੀ, ਗੁਰਨਾਮ ਸਿੰਘ ਸੁਧਾਰਾ,ਦਲਜੀਤ ਸਿੰਘ ਕੋਹਾਲਾ, ਨਵਜੀਤ ਸਿੰਘ ਮਰਖਾਈ, ਪਰਮਜੀਤ ਸਿੰਘ ਪੀਹੇਵਾਲੀ, ਤੀਰਥ ਸਿੰਘ ਬਰਾੜ ਪਿੰਡ ਫੇਰੋਕੇ, ਅਮਨਦੀਪ ਸਿੰਘ ਪਿੰਡ ਬੁੱਟਰ ਰੋਸ਼ਨ ਸ਼ਾਹ,ਜਸਦੀਪ ਸਿੰਘ ਪਿੰਡ ਮੱਲੋਕੇ,ਰਾਮ ਸਿੰਘ ਗਿੱਲ ਪਿੰਡ ਲੋਂਗੋਦੇਵਾ,ਰਣਜੀਤ ਸਿੰਘ ਸੁੱਖੇਵਾਲਾ, ਹਰਪਾਲ ਸਿੰਘ ਪਿੰਡ ਕੁਤਬਪੁਰ, ਦਿਲਬਾਗ ਸਿੰਘ ਝੰਡਾ ਬੱਗਾ,ਅਨੂਪ ਸਿੰਘ ਪਿੰਡ ਮੁੰਡੀ ਛੁਰੀਮਾਰ,ਸਤਨਾਮ ਸਿੰਘ ਪਿੰਡ ਮਾਹਲੇ ਵਾਲਾ,ਰਾਕੇਸ਼ ਕੁਮਾਰ ਹੀਰਾ ਕੱਕੜ, ਸੰਦੀਪ ਠੁਕਰਾਲ ਮਖੂ,ਸੁਨੀਲ ਗਰੋਵਰ ਆਦਿ ਹਾਜ਼ਰ ਸਨ।