- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਜ਼ਮ ਪੰਕਜ ਕੁਮਾਰ ਪੁੱਤਰ ਪਰਮਜੀਤ ਸਿੰਘ ਚਾਵਲਾ ਵਾਸੀ ਛੀਨਾ ਫਾਰਮ ਤਲਵੰਡੀ ਭਾਈ, ਪਿਛਲੇ ਲਗਭਗ 3 ਸਾਲਾਂ ਤੋਂ ਉਨ੍ਹਾਂ ਦੀ ਫਰਮ ’ਚ ਬਤੌਰ ਕਰਮਚਾਰੀ ਕੰਮ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪੰਕਜ ਕੁਮਾਰ ਨੇ ਕੰਪਨੀ ਮਾਲਕਾਂ ਨੂੰ ਬਿਨ੍ਹਾ ਦੱਸੇ ਅਤੇ ਉਨ੍ਹਾਂ ਦੇ ਧਿਆਨ ’ਚ ਲਿਆਏ ਬਿਨ੍ਹਾ ਫਰਮ ਦੇ ਨਾਂ ’ਤੇ ਇਕ ਵੱਖਰਾ ਪਲੇਟਫਾਰਮ ਤਿਆਰ ਕਰ ਲਿਆ। ਇਸ ਤੋਂ ਬਾਅਦ ਉਸ ਨੇ ਵੱਖ-ਵੱਖ ਮਿੱਲਾਂ ਤੋਂ ਲਗਭਗ 30 ਗੱਡੀਆਂ ਚੌਲਾਂ ਦੇ ਛਿਲਕੇ ਦੀਆਂ ਪਵਾ ਕੇ ਵੇਚ ਦਿੱਤੀਆਂ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਤਲਵੰਡੀ ਭਾਈ ਦੀ ਇਕ ਨਾਮੀ ਕੰਪਨੀ ਨਾਲ ਲਗਭਗ 50 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੰਜੇ ਮੌਂਗਾ ਪੁੱਤਰ ਰਾਜ ਕੁਮਾਰ ਜੋ ਕਿ ਕ੍ਰੋਪਬਿਜ਼ ਸਰਕਲ ਪ੍ਰਾਈਵੇਟ ਲਿਮਟਿਡ, ਤਲਵੰਡੀ ਭਾਈ ਦੇ ਡਾਇਰੈਕਟਰ ਹਨ ਵੱਲੋਂ ਪੁਲਿਸ ਨੂੰ ਦਿੱਤੀ ਦਰਖਾਸਤ ਆਈ.ਡੀ. ਨੰਬਰ 813903, ਮਿਤੀ 14 ਮਈ 2026 ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੇ ਮੌਂਗਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਚੌਲਾਂ ਦੇ ਛਿਲਕੇ (ਰਾਈਸ ਹਸਕ) ਅਤੇ ਇਸ ਨਾਲ ਸਬੰਧਤ ਹੋਰ ਉਤਪਾਦਾਂ ਲਈ ਆਨਲਾਈਨ ਵਪਾਰਕ ਨੈੱਟਵਰਕ ਚਲਾਉਂਦੀ ਹੈ।
ਮੁਲਜ਼ਮ ਪੰਕਜ ਕੁਮਾਰ ਪੁੱਤਰ ਪਰਮਜੀਤ ਸਿੰਘ ਚਾਵਲਾ ਵਾਸੀ ਛੀਨਾ ਫਾਰਮ ਤਲਵੰਡੀ ਭਾਈ, ਪਿਛਲੇ ਲਗਭਗ 3 ਸਾਲਾਂ ਤੋਂ ਉਨ੍ਹਾਂ ਦੀ ਫਰਮ ’ਚ ਬਤੌਰ ਕਰਮਚਾਰੀ ਕੰਮ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪੰਕਜ ਕੁਮਾਰ ਨੇ ਕੰਪਨੀ ਮਾਲਕਾਂ ਨੂੰ ਬਿਨ੍ਹਾ ਦੱਸੇ ਅਤੇ ਉਨ੍ਹਾਂ ਦੇ ਧਿਆਨ ’ਚ ਲਿਆਏ ਬਿਨ੍ਹਾ ਫਰਮ ਦੇ ਨਾਂ ’ਤੇ ਇਕ ਵੱਖਰਾ ਪਲੇਟਫਾਰਮ ਤਿਆਰ ਕਰ ਲਿਆ। ਇਸ ਤੋਂ ਬਾਅਦ ਉਸ ਨੇ ਵੱਖ-ਵੱਖ ਮਿੱਲਾਂ ਤੋਂ ਲਗਭਗ 30 ਗੱਡੀਆਂ ਚੌਲਾਂ ਦੇ ਛਿਲਕੇ ਦੀਆਂ ਪਵਾ ਕੇ ਵੇਚ ਦਿੱਤੀਆਂ।
ਇਸ ਖਰੀਦੋ-ਫਰੋਖਤ ਤੋਂ ਪ੍ਰਾਪਤ ਹੋਏ ਲਗਭਗ 50 ਲੱਖ ਰੁਪਏ ਦੀ ਰਕਮ ਕੰਪਨੀ ਦੇ ਖਾਤੇ ’ਚ ਜਮ੍ਹਾ ਕਰਵਾਉਣ ਦੀ ਬਜਾਏ ਵੱਖ-ਵੱਖ ਹੋਰ ਖਾਤਾਧਾਰਕਾਂ ਦੇ ਖਾਤਿਆਂ ’ਚ ਪੁਆ ਕੇ ਆਪ ਕਢਵਾ ਲਈ ਅਤੇ ਕੰਪਨੀ ਨਾਲ ਵੱਡਾ ਧੋਖਾ ਕੀਤਾ। ਇਸ ਮਾਮਲੇ ਦੀ ਤਫ਼ਤੀਸ਼ ਸਹਾਇਕ ਸਬ-ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।