12ਵੀਂ ਦੇ ਵਿਦਿਆਰਥੀਆਂ ਨੇ ਦਿੱਤੀ ਅਕਾਊਂਟੈਂਸੀ ਪ੍ਰੀਖਿਆ
12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਦਿੱਤੀ ਸੀਬੀਐੱਸਈ ਅਕਾਊਂਟੈਂਸੀ ਪ੍ਰੀਖਿਆ
Publish Date: Tue, 24 Feb 2026 03:24 PM (IST)
Updated Date: Tue, 24 Feb 2026 03:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਕਲਾਸ 12ਵੀਂ ਦੇ ਵਿਦਿਆਰਥੀਆਂ ਨੇ ਅੱਜ ਸੀਬੀਐਸਈ ਅਕਾਊਂਟੈਂਸੀ ਬੋਰਡ ਪ੍ਰੀਖਿਆ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਦਿੱਤੀ। ਇਸ ਪ੍ਰੀਖਿਆ ਵਿਚ ਸਕੂਲ ਦੇ ਕੁੱਲ 23 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੀਖਿਆ ਤੋਂ ਪਹਿਲਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਹੌਂਸਲਾ ਅਫਜ਼ਾਈ ਕਰਦੇ ਹੋਏ ਸਕਾਰਾਤਮਕ ਸੋਚ ਅਤੇ ਆਤਮ ਵਿਸ਼ਵਾਸ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੇ ਅਨੁਸਾਰ ਪ੍ਰਸ਼ਨ ਪੱਤਰ ਸੰਤੁਲਿਤ ਅਤੇ ਪਾਠਕ੍ਰਮ ਅਨੁਸਾਰ ਸੀ, ਹਾਲਾਂਕਿ ਗਣਨਾਤਮਕ ਪ੍ਰਸ਼ਨਾਂ ਕਾਰਨ ਸਮਾਂ ਪ੍ਰਬੰਧਨ ਮਹੱਤਵਪੂਰਨ ਰਿਹਾ। ਪੇਪਰ ਮੁੱਖ ਤੌਰ ’ਤੇ ਐੱਨਸੀਈਆਰਟੀ ਆਧਾਰਿਤ ਸੀ ਅਤੇ ਧਾਰਣਾਤਮਕ ਸਮਝ ਦੀ ਚੰਗੀ ਪਰਖ ਕਰਦਾ ਸੀ। ਸਕੂਲ ਦੀ ਪ੍ਰਿੰਸੀਪਲ ਡਾ. ਵੰਦਨਾ ਧਵਨ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਨਿਯਮਿਤ ਅਭਿਆਸ, ਸਪਸ਼ਟ ਧਾਰਣਾਵਾਂ ਅਤੇ ਆਤਮਵਿਸ਼ਵਾਸ ਹੀ ਸਫਲਤਾ ਦੀ ਕੁੰਜੀ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਦਿਆਰਥੀ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਅਕਾਊਂਟੈਂਸੀ ਅਧਿਆਪਕ ਅਭੈ ਬਜਾਜ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਸਿਲੇਬਸ ਅਨੁਸਾਰ ਅਤੇ ਸੰਤੁਲਿਤ ਸੀ।