ਧਾਰਮਿਕ ਪ੍ਰੀਖਿਆਵਾਂ ’ਚੋਂ ਅਵੱਲ ਰਹੇ ਬੱਚੇ ਸਨਮਾਨੇ
ਧਾਰਮਿਕ ਪ੍ਰੀਖਿਆਵਾਂ ਵਿੱਚੋਂ ਬੱਚੇ ਅਵੱਲ
Publish Date: Tue, 17 Feb 2026 03:45 PM (IST)
Updated Date: Tue, 17 Feb 2026 03:48 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿੱਚੋਂ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ਼ਾਹਦੀਨ ਵਾਲਾ ਦੇ ਬੱਚੇ ਅਵੱਲ ਰਹੇ। ਇਸ ਮੌਕੇ ਸਕੂਲ ਕੈਂਪਸ ਵਿਚ ਅਵੱਲ ਆਉਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਵਜੋਂ ਦਰਸ਼ਨ ਸਿੰਘ ਸ਼ੇਰ ਖਾਂ, ਸੁਖਵਿੰਦਰ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਦਲਜੀਤ ਕੌਰ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਲਦੀਪ ਸਿੰਘ ਸ਼ੇਰ ਖਾਂ ਨੇ ਪਹੁੰਚ ਕੇ ਬੱਚਿਆਂ ਨੂੰ ਨਗਦ ਇਨਾਮ ਰਾਸ਼ੀ ਅਤੇ ਮੈਡਲ ਦਿੱਤੇ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਗਈ ਪ੍ਰੀਖਿਆ ਵਿੱਚੋਂ ਗੁਰੂ ਰਾਮਦਾਸ ਪਬਲਿਕ ਸਕੂਲ ਦੇ 19 ਬੱਚਿਆਂ ਨੇ ਪਹਿਲਾ ਦਰਜਾ ਹਾਸਲ ਕੀਤਾ ਜਿਨ੍ਹਾਂ ਵਿਚੋਂ 19 ਬੱਚਿਆਂ ਨੂੰ 1100-1100 ਅਤੇ 1 ਬੱਚੇ ਨੂੰ 2100 ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ। ਜਿਨ੍ਹਾਂ ਵਿਚ ਕੋਮਲਪ੍ਰੀਤ ਕੌਰ, ਮਨਸੀਰਤ ਕੌਰ, ਅਨੁਰੀਤ ਕੌਰ, ਜਸਪ੍ਰੀਤ ਕੌਰ, ਮਨਵੀਰ ਕੌਰ, ਰੂਬਲਪ੍ਰੀਤ ਕੌਰ, ਰੂਪਨੀਤ ਕੌਰ, ਸਮਰੀਨ ਕੌਰ, ਸੁਖਮਨ ਕੌਰ, ਅਨਮੋਲਦੀਪ ਕੌਰ, ਹਰਮਨਦੀਪ ਕੌਰ, ਕਮਲਦੀਪ ਕੌਰ, ਕੋਮਲਪ੍ਰੀਤ ਕੌਰ, ਮੰਨਤ ਸ਼ਰਮਾ, ਨਮਰੀਤ ਕੌਰ, ਨਵਜੋਤ ਕੌਰ, ਤਰਨਪ੍ਰੀਤ ਸਿੰਘ, ਸ਼ੁਬਨੀਤ ਕੌਰ, ਸੁਖਮਨਦੀਪ ਕੌਰ, ਸੁਖਪ੍ਰੀਤ ਕੌਰ ਸ਼ਾਮਲ ਸਨ। ਸਕੂਲ ਦੇ ਚੇਅਰਮੈਨ ਭਗਤ ਬਾਬਾ ਮਿਲਖਾ ਸਿੰਘ ਜੀ ਅਤੇ ਸਕੂਲ ਦੇ ਮੈਨੇਜਰ ਇੰਦਰਪਾਲ ਸਿੰਘ ਨੇ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ਵਿਚੋਂ ਪਹਿਲਾ ਦਰਜਾ ਹਾਸਲ ਕਰਨ ਉੱਤੇ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਧਾਰਮਿਕ ਪ੍ਰੀਖਿਆਵਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ, ਪ੍ਰਿੰਸੀਪਲ ਖੁਸ਼ਵੰਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।