15 ਅਗਸਤ ਨੂੰ ਫਿਰੋਜ਼ਪੁਰ 'ਚ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ, ਰੂਪਨਗਰ 'ਚ ਕੁਲਤਾਰ ਸਿੰਘ ਸੰਧਵਾਂ ਤੇ ਜਾਣੋ ਹੋਰ ਕਿਹੜਾ ਨੇਤਾ ਕਿੱਥੇ ਲਹਿਰਾਏਗਾ ਝੰਡਾ
ਪੰਜਾਬ ਸਰਕਾਰ ਨੇ 15 ਅਗਸਤ ਦੇ ਆਜ਼ਾਦੀ ਦਿਵਸ ਸਮਾਗਮਾਂ ਲਈ ਮੁੱਖ ਮਹਿਮਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਪੱਧਰੀ ਸਮਾਗਮ ਫਿਰੋਜ਼ਪੁਰ ਵਿੱਚ ਹੋਵੇਗਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ।
Publish Date: Fri, 31 Jul 2026 09:45 AM (IST)
Updated Date: Fri, 31 Jul 2026 09:47 AM (IST)
ਚੰਡੀਗੜ੍ਹ (ਰਾਜ ਬਿਊਰੋ) : ਪੰਜਾਬ ਸਰਕਾਰ ਨੇ 15 ਅਗਸਤ ਦੇ ਆਜ਼ਾਦੀ ਦਿਵਸ ਸਮਾਗਮਾਂ ਲਈ ਮੁੱਖ ਮਹਿਮਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਪੱਧਰੀ ਸਮਾਗਮ ਫਿਰੋਜ਼ਪੁਰ ਵਿੱਚ ਹੋਵੇਗਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ।
ਰੂਪਨਗਰ ਵਿੱਚ ਕੁਲਤਾਰ ਸਿੰਘ ਸੰਧਵਾਂ, ਤਰਨਤਾਰਨ ਵਿੱਚ ਜੈ ਕ੍ਰਿਸ਼ਨ ਸਿੰਘ ਰੌੜੀ, ਅੰਮ੍ਰਿਤਸਰ ਵਿੱਚ ਅਮਨ ਅਰੋੜਾ, ਗੁਰਦਾਸਪੁਰ ਵਿੱਚ ਡਾ. ਬਲਜੀਤ ਕੌਰ, ਮਾਲੇਰਕੋਟਲਾ ਵਿੱਚ ਡਾ. ਬਲਬੀਰ ਸਿੰਘ, ਫਾਜ਼ਿਲਕਾ ਵਿੱਚ ਲਾਲ ਚੰਦ ਕਟਾਰੂਚੱਕ, ਸ਼ਹੀਦ ਭਗਤ ਸਿੰਘ ਨਗਰ ਵਿੱਚ ਹਰਜੋਤ ਸਿੰਘ ਬੈਂਸ, ਮੋਹਾਲੀ ਵਿੱਚ ਹਰਭਜਨ ਸਿੰਘ, ਪਟਿਆਲਾ ਵਿੱਚ ਗੁਰਮੀਤ ਸਿੰਘ ਖੁੱਡੀਆਂ, ਹੁਸ਼ਿਆਰਪੁਰ ਵਿੱਚ ਡਾ. ਰਵਜੋਤ ਸਿੰਘ, ਬਰਨਾਲਾ ਵਿੱਚ ਬਰਿੰਦਰ ਕੁਮਾਰ ਗੋਇਲ, ਬਠਿੰਡਾ ਵਿੱਚ ਹਰਦੀਪ ਸਿੰਘ ਮੁੰਡੀਆਂ, ਸੰਗਰੂਰ ਵਿੱਚ ਤਰਨਪ੍ਰੀਤ ਸਿੰਘ ਸੌਂਦ, ਜਲੰਧਰ ਵਿੱਚ ਮੋਹਿੰਦਰ ਭਗਤ ਅਤੇ ਲੁਧਿਆਣਾ ਵਿੱਚ ਹਰਪਾਲ ਸਿੰਘ ਚੀਮਾ ਕੌਮੀ ਝੰਡਾ ਲਹਿਰਾਉਣਗੇ। ਸਮਾਗਮਾਂ ਦੌਰਾਨ ਪਰੇਡ, ਸੱਭਿਆਚਾਰਕ ਪ੍ਰੋਗਰਾਮ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।