ਰਾਮਲੀਲ੍ਹਾ ’ਚ ਸੁਬਾਹੂ ਦੇ ਮਰਨ ’ਤੇ ਗੂੰਜੇ ਜੈ ਸ਼੍ਰੀ ਰਾਮ ਦੇ ਜੈਕਾਰੇ ਰਾਮਲੀਲਾ ਵਿੱਚ ਸੁਬਾਹੂ ਦੇ ਮਰਨ ’ਤੇ ਗੂੰਜੇ ਜੈ ਸ੍ਰੀ ਰਾਮ ਦੇ ਜੈਕਾਰੇ
Publish Date: Thu, 08 Oct 2026 03:44 PM (IST)
Updated Date: Fri, 09 Oct 2026 04:02 AM (IST)
ਸ੍ਰੀ ਰਾਮ ਦੇ ਚਰਨ ਸਪਰਸ਼ ਨਾਲ ਅਹਿਲਿਆ ਦਾ ਹੋਇਆ ਉਧਾਰ, ਮਨਮੋਹਕ ਮੰਚਨ ਨੇ ਬੰਨ੍ਹਿਆ ਅਧਿਆਤਮਿਕ ਰੰਗ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸਰਾਏ ਲਾਲਾ ਸਾਵਨ ਮੱਲ ਵਿਖੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਕਲੱਬ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ ਚੌਥੇ ਦਿਨ ਧਰਮ, ਭਗਤੀ ਅਤੇ ਅਧਿਆਤਮਿਕਤਾ ਨਾਲ ਭਰਪੂਰ ਸੁਬਾਹੂ ਵੱਧ ਤੇ ਅਹਿਲਿਆ ਉਧਾਰ ਦੇ ਦ੍ਰਿਸ਼ਾਂ ਦਾ ਮਨਮੋਹਕ ਮੰਚਨ ਕੀਤਾ ਗਿਆ। ਜਦੋਂ ਪ੍ਰਭੂ ਸ੍ਰੀ ਰਾਮ ਨੇ ਸੁਬਾਹੂ ਦਾ ਵੱਧ ਕੀਤਾ ਤਾਂ ਪੂਰਾ ਪੰਡਾਲ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਮਾਹੌਲ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਅਗਰਵਾਲ ਸਭਾ ਜੀਰਾ ਦੇ ਪ੍ਰਧਾਨ ਨਵੀਨ ਅਗਰਵਾਲ, ਸੁਰਿੰਦਰ ਗੁਪਤਾ, ਐਡਵੋਕੇਟ ਵਿਜੇ ਬਾਂਸਲ, ਕ੍ਰਿਸ਼ਨ ਬਾਂਸਲ, ਵਿਪਨ ਅਗਰਵਾਲ, ਸੌਰਵ ਬਾਂਸਲ, ਰਕੇਸ਼ ਬਾਂਸਲ, ਯੋਗੇਸ਼ ਬਾਂਸਲ ਤੇ ਸਾਹਿਲ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੁੰਦਰ ਕਾਂਡ ਇਸਤਰੀ ਸਭਾ ਸ਼ਿਵ ਦਰਬਾਰ ਦੀ ਪ੍ਰਧਾਨ ਮੀਨਾ ਸ਼ਰਮਾ ਤੇ ਨਰੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਸ੍ਰੀ ਰਮਾਇਣ ਜੀ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਪੰਡਿਤ ਭੁਪਿੰਦਰ ਸ਼ਰਮਾ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਉਣ ਨਾਲ ਹੋਈ। ਮੁੱਖ ਮਹਿਮਾਨਾਂ ਨੇ ਸ੍ਰੀ ਰਮਾਇਣ ਜੀ ਦੀ ਆਰਤੀ ਕੀਤੀ। ਮੰਚਨ ਦੌਰਾਨ ਰਾਕਸ਼ਸ ਸੁਬਾਹੂ ਤੇ ਮਰੀਚ ਵੱਲੋਂ ਤਾੜਕਾ ਵੱਧ ਦਾ ਬਦਲਾ ਲੈਣ ਲਈ ਸ੍ਰੀ ਰਾਮ ਕੋਲ ਪਹੁੰਚਣ, ਸੁਬਾਹੂ ਦੇ ਵੱਧ ਅਤੇ ਮਰੀਚ ਦੇ ਪਰਾਜਿਤ ਹੋ ਕੇ ਦੂਰ ਭੱਜਣ ਦਾ ਦ੍ਰਿਸ਼ ਬੇਹੱਦ ਪ੍ਰਭਾਵਸ਼ਾਲੀ ਰਿਹਾ। ਇਸ ਉਪਰੰਤ ਵਿਸ਼ਵਾਮਿੱਤਰ ਸ੍ਰੀ ਰਾਮ ਤੇ ਲਕਸ਼ਮਣ ਨੂੰ ਆਪਣੇ ਆਸ਼ਰਮ ਲੈ ਗਏ। ਰਸਤੇ ਵਿੱਚ ਪ੍ਰਭੂ ਸ੍ਰੀ ਰਾਮ ਦੇ ਚਰਨ ਸਪਰਸ਼ ਨਾਲ ਪੱਥਰ ਬਣੀ ਅਹਿਲਿਆ ਦਾ ਉਧਾਰ ਹੋਇਆ। ਇਸ ਤੋਂ ਬਾਅਦ ਰਾਜਾ ਜਨਕ ਵੱਲੋਂ ਸੀਤਾ ਸਵੰਬਰ ਦਾ ਸੱਦਾ ਮਿਲਣ ’ਤੇ ਵਿਸ਼ਵਾਮਿੱਤਰ ਦੋਵੇਂ ਭਰਾਵਾਂ ਨੂੰ ਨਾਲ ਲੈ ਕੇ ਜਨਕਪੁਰੀ ਵੱਲ ਰਵਾਨਾ ਹੋਏ। ਡਾਇਰੈਕਟਰ ਕ੍ਰਿਸ਼ਨ ਹਾਂਡਾ ਤੇ ਮਿਊਜਿਕ ਡਾਇਰੈਕਟਰ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਮਰੀਚ ਦੀ ਭੂਮਿਕਾ ਮਾਸਟਰ ਰਾਮ ਕੁਮਾਰ, ਸੁਬਾਹੂ ਉਜਵਲ, ਰਾਕਸ਼ਸ ਆਕਾਸ਼, ਵੈਭਵ, ਚਾਂਦ, ਰਾਮ ਅਰੁਣ ਨਾਰੰਗ, ਲਕਸ਼ਮਣ ਚਰਨਜੀਤ ਸ਼ਰਮਾ, ਵਿਸ਼ਵਾਮਿੱਤਰ ਰਾਮ ਸ਼ਰਮਾ, ਦੂਤ ਰਕੇਸ਼ ਕੁਮਾਰ, ਅਹਿਲਿਆ ਕਨਨ, ਜਨਕ ਧਰਮਿੰਦਰ ਕੋਰੀ, ਦਲਾਲ ਮੋਹਨ ਅਨੇਜਾ, ਮੰਤਰੀ ਅਮਿਤ, ਪਾਂਡੇ ਨਵੀਨ, ਦਮਨ, ਆਕਾਸ਼ ਤੇ ਚਾਂਦ ਨੇ ਨਿਭਾਈ। ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜਿਕ ਡਾਇਰੈਕਟਰ ਕੁਲਭੂਸ਼ਣ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਹੈਪੀ ਮਦਾਨ, ਧਰਮਿੰਦਰ ਸੱਚਦੇਵਾ, ਅਭਿਸ਼ੇਕ, ਮੰਨਤ ਜੈਨ ਤੇ ਡਾ. ਟਿੰਕੂ ਹਾਜ਼ਰ ਸਨ।