ਮਹਾਸ਼ਿਵਰਾਤਰੀ ’ਤੇ ਸ਼ਿਵਾਲਾ ’ਚ ਰੌਣਕਾਂ
ਮੰਦਰ ’ਚ ਦੇਰ ਰਾਤ ਤੱਕ ਗੂੰਜਦੇ ਰਹੇ ਹਰ ਹਰ ਮਹਾਦੇਵ ਦੇ ਜੈਕਾਰੇ
Publish Date: Mon, 16 Feb 2026 04:01 PM (IST)
Updated Date: Mon, 16 Feb 2026 04:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮਹਾਸ਼ਿਵਰਾਤਰੀ ਵਾਲੇ ਦਿਨ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਵਿਖੇ ਸ਼ਿਵ ਭਗਤਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਿਵ ਭਗਤਾਂ ਵੱਲੋਂ ਸ਼ਿਵਲਿੰਗ ’ਤੇ ਦੁੱਧ, ਦਹੀ, ਕੇਸਰ, ਭੰਗ, ਧੰਤੁਰਾ, ਗੰਗਾ ਜਲ, ਸ਼ਹਿਦ ਅਤੇ ਬੇਲ ਪੱਤਰ ਅਤੇ ਮੰਤਰ ਉਚਾਰਨ ਨਾਲ ਰੁਦਰ ਅਭਿਸ਼ੇਕ ਕੀਤਾ ਗਿਆ। ਪੁਜਾਰੀ ਪੰਡਤ ਸਿਆ ਰਾਮ ਨੇ ਦੱਸਿਆ ਕਿ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਕੇ ਭੋਲੇ ਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਆਹੂਜਾ, ਪ੍ਰਧਾਨ ਰਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਸ਼ਾਮ ਲਾਲ ਛਾਬੜਾ, ਰਾਜੀਵ ਕੁੰਦਰਾ, ਬਲਦੇਵ ਕਪੂਰ, ਨਵਜੋਤ ਠੁਕਰਾਲ, ਦੀਪਕ ਸਚਦੇਵਾ, ਭੂਸ਼ਨ ਗਰੋਵਰ, ਕੇਵਲ ਕ੍ਰਿਸ਼ਨ ਸਚਦੇਵਾ, ਰੋਬਿਨ ਸਚਦੇਵਾ, ਗੌਰਵ ਠੁਕਰਾਲ, ਬੋਬੀ ਠੁਕਰਾਲ, ਅਸ਼ੋਕ ਮਾਨਕਟਾਲਾ, ਰਾਜੀਵ ਕਪੂਰ, ਰਾਜੀਵ ਠੁਕਰਾਲ ਲੱਕੀ, ਸੁਭਾਸ਼ ਮਨਚੰਦਾ, ਸੁਭਾਸ਼ ਗਰੋਵਰ, ਵਿੱਕੀ ਗਰੋਵਰ, ਮਨੋਜ ਸਿਕਰੀ ਫੌਜੀ, ਰਮੇਸ਼ ਸਿਕਰੀ, ਸੰਜੂ ਖੁਰਾਣਾ, ਜਤਿੰਦਰ ਜਿਗਰ, ਅੱਪੂ ਮਾਨਕਟਾਲਾ, ਓਮ ਸ਼ਰਮਾ, ਸੰਗਮ ਸਚਦੇਵਾ, ਸਕਸ਼ਮ, ਵੰਸ਼ ਆਹੂਜਾ, ਉਦੇ ਖੁਰਾਣਾ, ਆਰੀਅਨ ਕੁੰਦਰਾ, ਸ਼ਿਵਮ ਨਾਰੰਗ ਆਦਿ ਵੱਲੋਂ ਹਾਜ਼ਰੀ ਲਵਾਈ।