‘ਚਾਨਣ ਰਿਸ਼ਮਾਂ’ ਪ੍ਰਾਜੈਕਟ ਤਹਿਤ ਅਧਿਆਪਕਾਂ ਲਈ ਟ੍ਰੇਨਿੰਗ ਸੈਸ਼ਨ ਕਰਵਾਇਆ
ਬਰੇਕਥਰੂ ਸੰਸਥਾ ਵੱਲੋਂ “ਚਾਨਣ ਰਿਸ਼ਮਾਂ” ਪ੍ਰੋਜੈਕਟ ਅਧੀਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਆਯੋਜਿਤ
Publish Date: Tue, 31 Mar 2026 04:53 PM (IST)
Updated Date: Tue, 31 Mar 2026 04:58 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਿਲ੍ਹਾ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਬਰੇਕਥਰੂ ਸੰਸਥਾ ਵੱਲੋਂ “ਚਾਨਣ ਰਿਸ਼ਮਾਂ” ਪ੍ਰੋਜੈਕਟ ਅਧੀਨ ਬਲਾਕ ਜੀਰਾ ਦੇ 40 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਲਈ ਦੂਜਾ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜ਼ੀਰਾ ਵਿਚ ਕਰਵਾਈ ਗਈ। ਇਸ ਟ੍ਰੇਨਿੰਗ ਦੀ ਅਗਵਾਈ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਕੀਤੀ ਗਈ। ਟ੍ਰੇਨਿੰਗ ਦਾ ਮੁੱਖ ਉਦੇਸ਼ ਸੀਐੱਮਸੀ ਮੈਂਬਰਾਂ ਨੂੰ ਸਕੂਲ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਅਤੇ ਜੈਂਡਰ ਸਮਾਨਤਾ ਨਾਲ ਸਬੰਧਤ ਮੁੱਦਿਆਂ ’ਤੇ ਜਾਗਰੂਕਤਾ ਵਧਾਉਣਾ ਸੀ। ਟ੍ਰੇਨਿੰਗ ਦੌਰਾਨ ਸਕੂਲਾਂ ਵਿਚ ਕੁੜੀਆਂ ਦੇ ਦਾਖਲੇ ਨਾਲ ਜੁੜੀਆਂ ਚੁਣੌਤੀਆਂ, ਸੁਰੱਖਿਆ ਅਤੇ ਆਜ਼ਾਦੀ, ਸਕੂਲ ਆਉਣ ਜਾਣ ਦੀ ਸੁਰੱਖਿਆ,ਘਰੇਲੂ ਜ਼ਿੰਮੇਵਾਰੀਆਂ ਵਿਚ ਬਰਾਬਰੀ ਅਤੇ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜੀਟੀਈਐੱਸ ਅਤੇ ਚੈਟਬੋਟ ਅਧਾਰਿਤ ਸਿਖਲਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਬਰੇਕਥਰੂ ਦੇ ਜ਼ਿਲ੍ਹਾ ਕੋਆਰਡੀਨੇਟਰ ਭੁਪਿੰਦਰ ਸਿੰਘ ਬੈਂਸ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਜ਼ੀਰਾ ਬਲਾਕ ਦੇ ਸਕੂਲਾਂ ਵਿੱਚ ਕੀਤੀ ਗਈ। ਉਨ੍ਹਾਂ ਨੇ ਪ੍ਰੋਜੈਕਟ ਦੇ ਉਦੇਸ਼ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਵੱਲੋਂ ਗਤੀਵਿਧੀਆਂ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ ਗਏ। ਇਸ ਮੌਕੇ ਸੀਐੱਮਸੀ ਦੀ ਭੂਮਿਕਾ ਨੂੰ ਮਜ਼ਬੂਤ ਕਰਨ, ਸਕੂਲ ਦੀ ਸਫਾਈ,ਮਿਡ-ਡੇ ਮੀਲ, ਮਾਪੇ-ਅਧਿਆਪਕ ਮਿਲਣੀਆਂ ਅਤੇ ਸਕੂਲ ਵਿਕਾਸ ਕਾਰਜਾਂ ਵਿੱਚ ਸਹਿਯੋਗ ’ਤੇ ਜ਼ੋਰ ਦਿੱਤਾ ਗਿਆ। ਟ੍ਰੇਨਿੰਗ ਨੂੰ ਸ਼ਿਖਾ, ਅੰਮ੍ਰਿਤਪਾਲ ਸਿੰਘ ਅਤੇ ਭੁਪਿੰਦਰ ਸਿੰਘ ਬੈਂਸ ਵੱਲੋਂ ਫੈਸਲੀਟੇਟ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਪ੍ਰਿੰਸੀਪਲ ਕਰਮਜੀਤ ਸਿੰਘ ਜ਼ੀਰਾ, ਗੁਰਭੇਜ ਸਿੰਘ ਬਾਠ, ਰਾਜੀਵ ਸ਼ਰਮਾ ਅਤੇ ਸੰਦੀਪ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ।