- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਦੇ 80 ਸਾਲ ਪੂਰੇ ਹੋਣ ’ਤੇ ਖੂਨਦਾਨ ਅਤੇ ਮੈਡੀਕਲ ਕੈਂਪ ਦਾ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਡੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਦੇ 80 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਤਹਿਤ ਸਕੂਲ ਕੰਪਲੈਕਸ ਵਿਖੇ ਖ਼ੂਨ ਦਾਨ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ 80ਵੇਂ ਸਥਾਪਨਾ ਵਰ੍ਹੇ ਦੇ ਮੌਕੇ ’ਤੇ ਆਯੋਜਿਤ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਇਸ ਸਮਾਜਿਕ ਪਹਿਲਕਦਮੀ ਨਾਲ ਹੋਈ। ਕੈਂਪ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਖ਼ੂਨਦਾਨੀਆਂ ਨੇ 65 ਯੂਨਿਟ ਤੋਂ ਵੱਧ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਮੱਦਦ ਲਈ ਯੋਗਦਾਨ ਪਾਇਆ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਮੈਡੀਕਲ ਕੈਂਪ ਵਿੱਚ ਹੱਡੀਆਂ, ਦੰਦਾਂ, ਅੱਖਾਂ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਮਾਹਰ ਡਾਕਟਰਾਂ ਦੀ ਟੀਮ ਨੇ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਸਲਾਹ ਦਿੱਤੀ। ਕੈਂਪ ਵਿੱਚ ਡਾ. ਸ਼ੀਲ ਸੇਠੀ, ਡਾ. ਹਿਮਾਂਸ਼ੀ ਸ਼ਰਮਾ ਬਾਲ ਰੋਗ ਮਾਹਰ, ਡਾ. ਨਿਖਿਲ ਗੁਪਤਾ ਹੱਡੀਆਂ ਦੇ ਰੋਗਾਂ ਦੇ ਮਾਹਰ, ਡਾ. ਤੁਸ਼ਟੀ ਜਨਰਲ ਮੈਡੀਸਨ, ਡਾ. ਰੋਹਿਤ ਸਿੰਘਲ ਈ.ਐੱਨ.ਟੀ. ਮਾਹਰ, ਡਾ. ਆਂਚਲ ਇਸਤਰੀ ਰੋਗ ਮਾਹਰ, ਡਾ. ਮੁਨੀਸ਼ ਧਵਨ ਅੱਖਾਂ ਦੇ ਰੋਗਾਂ ਦੇ ਮਾਹਰ, ਡਾ. ਮੁਨੀਸ਼ ਚੋਪੜਾ ਅਤੇ ਡਾ. ਕ੍ਰਿਸ਼ਨਾ ਅਰੋੜਾ ਦੰਦਾਂ ਦੇ ਡਾਕਟਰ, ਡਾ. ਸਾਹਿਲ ਆਹੂਜਾ ਰੇਡੀਓਲਾਜਿਸਟ ਅਤੇ ਡਾ. ਦਮਨਪ੍ਰੀਤ ਸਿੰਘ ਸਾਵਨੇ ਜਨਰਲ ਮੈਡੀਸਨ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਲੋਕਾਂ ਦੀ ਭਾਈਵਾਲੀ ਨੇ ਭਾਈਚਾਰਕ ਸਹਿਯੋਗ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਖ਼ੂਨਦਾਨ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਲਗਾਏ ਗਏ ਇਸ ਕੈਂਪ ਨੇ ਮਾਨਵਤਾ ਦੀ ਸੇਵਾ ਦਾ ਸੁਨੇਹਾ ਦਿੱਤਾ।ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਨੇ ਕਿਹਾ ਕਿ ਡੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਆਪਣੇ 80ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਥਾਪਨਾ ਵਰ੍ਹੇ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਸਮਾਜ ਲਈ ਲਾਹੇਵੰਦ ਪਹਿਲਕਦਮੀ ਨਾਲ ਕਰਕੇ ਸਕੂਲ ਨੇ ਲੋੜਵੰਦਾਂ ਦੀ ਮਦਦ ਅਤੇ ਭਾਈਚਾਰਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਮੌਕੇ ਰਿਤਿਕਾ ਸੋਨੀ ਹੈੱਡ ਮਿਸਟ੍ਰੈਸ, ਕਰਨਲ ਪੀਯੂਸ਼ ਬੇਰੀ ਰਿਟਾਇਰਡ, ਸੀਨੀਅਰ ਜੀ.ਐੱਮ., ਡੀ.ਜੀ.ਐੱਮ. ਅਨੂ ਸ਼ਰਮਾ, ਐਕਟੀਵਿਟੀ ਕੋਆਰਡੀਨੇਟਰ ਹੀਨਾ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।