ਖੇਡਾਂ ਵਤਨ ਪੰਜਾਬ ਦੀਆਂ-2026-ਖਿਡਾਰੀ ਮੌਕੇ ’ਤੇ ਵੀ ਕਰ ਸਕਦੇ ਹਨ ਰਜਿਸਟਰੇਸ਼ਨ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਬਲਾਕ ਪੱਧਰੀ ਖੇਡ ਮੁਕਾਬਲੇ ਜਾਰੀ
Publish Date: Wed, 09 Sep 2026 04:46 PM (IST)
Updated Date: Wed, 09 Sep 2026 04:46 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿਚ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿ) ਕ੍ਰਿਸ਼ਨਾ ਪਾਲ ਰਾਜਪੂਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 7 ਸਤੰਬਰ ਤੋਂ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈ ਸਕਣਗੇ, ਜੋ ਕਿ 21 ਤੋਂ 26 ਸਤੰਬਰ ਤੱਕ ਕਰਵਾਏ ਜਾਣਗੇ। ਕ੍ਰਿਸ਼ਨਾ ਪਾਲ ਰਾਜਪੂਤ ਨੇ ਅੱਗੇ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਦੌਰਾਨ ਖੋਹ-ਖੋਹ, ਫੁੱਟਬਾਲ, ਕਬੱਡੀ (ਸਰਕਲ), ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਗੁਰੂਹਰਸਹਾਏ ਦੇ ਅੰਡਰ-14, 17, 21 (ਲੜਕੀਆਂ/ਲੜਕਿਆਂ) ਦੇ ਮੁਕਾਬਲੇ 10 ਤੋਂ 11 ਸਤੰਬਰ 2026 ਤੱਕ ਅਤੇ ਅੰਡਰ-21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਦੇ ਪੁਰਸ਼/ਔਰਤਾਂ ਦੇ ਵਰਗਾਂ ਵਿਚ ਖੇਡ ਮੁਕਾਬਲੇ ਮਿਤੀ 12 ਸਤੰਬਰ 2026 ਨੂੰ ਸ੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ, ਗੁਰੂਹਰਸਹਾਏ ਵਿਖੇ ਕਰਵਾਏ ਜਾਣਗੇ। ਬਲਾਕ ਜ਼ੀਰਾ ਦੇ ਮੁਕਾਬਲੇ ਅੰਡਰ-14, 17, 21 (ਲੜਕੀਆਂ/ਲੜਕਿਆਂ) ਦੇ ਮੁਕਾਬਲੇ 10 ਤੋਂ 11 ਸਤੰਬਰ 2026 ਤੱਕ ਅਤੇ ਅੰੰਡਰ-21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਦੇ ਪੁਰਸ਼/ਔਰਤਾਂ ਦੇ ਵਰਗਾਂ ਵਿਚ ਖੇਡ ਮੁਕਾਬਲੇ ਮਿਤੀ 12 ਸਤੰਬਰ 2026 ਨੂੰ ਖੇਡ ਮੈਦਾਨ ਪਿੰਡ ਲੋਹਕੇ ਕਲਾਂ ਵਿਖੇ ਹੋਣਗੇ, ਇਸ ਦੇ ਬਲਾਕ ਇੰਚਾਰਜ਼ ਗੁਰਜੀਤ ਸਿੰਘ, ਹੈਂਡਬਾਲ ਕੋਚ ਹਨ। ਇਸੇ ਤਰ੍ਹਾਂ ਬਲਾਕ ਮਖੂ ਦੇ ਮੁਕਾਬਲੇ ਮੁਕਾਬਲੇ ਅੰਡਰ-14, 17, 21 (ਲੜਕੀਆਂ/ਲੜਕਿਆਂ) ਦੇ ਮੁਕਾਬਲੇ 14 ਤੋਂ 15 ਸਤੰਬਰ 2026 ਤੱਕ ਅਤੇ ਅੰਡਰ-21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਦੇ ਪੁਰਸ਼/ਔਰਤਾਂ ਦੇ ਵਰਗਾਂ ਦੇ ਖੇਡ ਮੁਕਾਬਲੇ ਮਿਤੀ 16 ਸਤੰਬਰ 2026 ਨੂੰ ਖੇਡ ਮੈਦਾਨ ਪਿੰਡ ਬੂਟੇ ਵਾਲਾ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਗਗਨ ਮਾਟਾ, ਤੈਰਾਕੀ ਕੋਚ ਹਨ। ਬਲਾਕ ਘੱਲ ਖੁਰਦ ਦੇ ਮੁਕਾਬਲੇ ਮੁਕਾਬਲੇ ਅੰਡਰ-14, 17, 21 (ਲੜਕੀਆਂ/ਲੜਕਿਆਂ) ਦੇ ਮੁਕਾਬਲੇ 14 ਤੋਂ 15 ਸਤੰਬਰ 2026 ਤੱਕ ਅਤੇ ਅੰ 21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਦੇ ਪੁਰਸ਼/ਔਰਤਾਂ ਦੇ ਵਰਗਾਂ ਵਿੱਚ ਖੇਡ ਮੁਕਾਬਲੇ ਮਿਤੀ 16 ਸਤੰਬਰ 2026 ਨੂੰ ਖੇਡ ਮੈਦਾਨ ਪਿੰਡ ਚੰਦੜ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਜਗਮੀਤ ਸਿੰਘ, ਹੈਂਡਬਾਲ ਕੋਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਟ ਪੱਧਰ ਦੀਆਂ ਖੇਡਾਂ ਵਿਚ 14 ਤੋਂ 40 ਸਾਲ ਤੱਕ ਦੀ ਉਮਰ ਵਾਲੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 10,000 ਰੁਪਏ, 7,000 ਰੁਪਏ ਅਤੇ 5,000 ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀ ਮੌਕੇ ’ਤੇ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਨ੍ਹਾਂ ਖੇਡਾਂ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਦੀ ਗ੍ਰੇਡੇਸ਼ਨ ਵੀ ਹੋਵੇਗੀ ਜੋ ਕਿ ਉਨ੍ਹਾਂ ਲਈ ਭਵਿੱਖ ਵਿਚ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਵੇਲੇ ਫ਼ਾਇਦੇਮੰਦ ਹੋਵੇਗੀ। ਮੀਟਿੰਗ ਵਿਚ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ, ਪਲੇਸਮੈਂਟ ਅਫ਼ਸਰ ਗੁਰਜੰਟ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।