ਸਰੀਰਕ ਤੇ ਮਾਨਸਿਕ ਵਿਕਾਸ ਲਈ ਖੇਡਾਂ ਜ਼ਰੂਰੀ : ਵਿਧਾਇਕ ਭੁੱਲਰ ਬਲਾਕ ਮਮਦੋਟ ਅਤੇ ਫਿਰੋਜ਼ਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ
Publish Date: Mon, 07 Sep 2026 04:53 PM (IST)
Updated Date: Mon, 07 Sep 2026 04:55 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਅੱਜ 7 ਸਤੰਬਰ 2026 ਨੂੰ ਖੇਡ ਮੈਦਾਨ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਲਾਕ ਮਮਦੋਟ ਅਤੇ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਬਲਾਕ ਫਿਰੋਜ਼ਪੁਰ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਦੌਰਾਨ ਬਲਾਕ ਫਿਰੋਜ਼ਪੁਰ ਵਿਚ ਰਣਬੀਰ ਸਿੰਘ ਭੁੱਲਰ ਐੱਮਐੱਲਏ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਲਾਕ ਮਮਦੋਟ ਵਿਖੇ ਰੇਖਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋਕੇ ਬਹਿਰਾਮ ਨੇ ਵਿਸ਼ੇਸ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖਿਡਾਰੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰ ਲਈ ਜ਼ਰੂਰੀ ਹਨ ਅਤੇ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਬਹੁਤ ਉੱਚੀਆਂ ਉਲਪਬੱਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਗੁਰਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਲਾਕ ਮਮਦੋਟ ਵਿਖੇ ਅੰਡਰ-14 ਗੇਮ ਐਥਲੈਟਿਕਸ 60 ਮੀਟਰ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, ਐਸਾ ਗਾਬਾ ਨੇ ਦੂਸਰਾ ਸਥਾਨ ਅਤੇ ਗਗਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ-17 ਗੇਮ ਐਥਲੈਟਿਕਸ 800 ਮੀਟਰ ਵਿਚ ਮੁਸਕਾਨ ਨੇ ਪਹਿਲਾ ਸਥਾਨ ਅਤੇ ਸਾਰਿਕਾ ਰਾਣੀ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਅੰਡਰ-21 ਵਿਚ ਗੇਮ ਐਥਲੈਟਿਕਸ 200 ਮੀਟਰ ਵਿਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬਲਾਕ ਫਿਰੋਜ਼ਪੁਰ ਵਿਖੇ ਅੰਡਰ-14 ਗੇਮ ਅਥਲੈਟਿਕਸ 600 ਮੀਟਰ ਵਿਚ ਜਸਮੀਤ ਕੌਰ ਨੇ ਪਹਿਲਾ, ਰੀਧਿਮਾ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਅਤੇ ਅੰਡਰ- 17 ਗੇਮ ਐਥਲੈਟਿਕਸ 800 ਮੀਟਰ ਵਿਚ ਅੰਮ੍ਰਿਤਪਾਲ ਕੌਰ ਨੇ ਪਹਿਲਾਂ, ਜਸ਼ਨਦੀਪ ਕੌਰ ਨੇ ਦੂਸਰਾ ਅਤੇ ਮੋਨਿਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਗੇਮ ਐਥਲੈਟਿਕਸ 800 ਮੀਟਰ ਵਿਚ ਅਲੀਸ਼ਾ ਰਾਣੀ ਨੇ ਪਹਿਲਾ ਅਤੇ ਪ੍ਰਨੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।