- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੇਲ ਪੰਜਾਬ ਵਿਚ ਨਵਾਂ ਜੋਸ਼ ਲੈ ਕੇ ਆਏਗਾ: ਵਿਜੇ ਕੁਮਾਰ ਕਾਇਤ

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ, ਮੁੱਦਕੀ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੈ ਕੁਮਾਰ ਕਾਇਤ ਨੇ ਬੀ.ਜੇ.ਪੀ ਅਤੇ ਅਕਾਲੀ ਦਲ ਬਾਦਲ ਵਿੱਚ ਹੋਏ ਰਾਜਨੀਤਿਕ ਸਮਝੌਤੇ ਨੂੰ ਲੀਡਰਸ਼ਿਪ ਦੀ ਬਹੁਤ ਵਧੀਆ ਸੋਚ ਦੱਸਦੇ ਹੋਏ ਦੋਵਾਂ ਲੀਡਰਸ਼ਿਪ ਨੂੰ ਵਧਾਈ ਦਿੱਤੀ। ਕਾਇਤ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਪੰਜਾਬ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ। ਇਸ ਨਾਲ ਯੁਵਾ ਪੀੜ੍ਹੀ ਨੂੰ ਰੋਜ਼ਗਾਰ, ਕਿਸਾਨ ਅਤੇ ਵਪਾਰੀਆ ਸਮਾਜ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨਗੇ। ਦੋਵਾਂ ਪਾਰਟੀਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰੀਆਂ ਕਰਨ ਲਈ ਪੂਰੀ ਵਾਹ ਲਗਾ ਦੇਣਗੀਆਂ ਅਤੇ ਉਮੀਦ ਹੈ ਕਿ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਜਿਥੇ ਮੌਜ਼ਨੂਦਾ ਆਮ ਆਦਮੀ ਪਾਰਟੀ ਅਤੇ ਪਿਛਲੀ ਕਾਂਗਰਸ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪੰਜਾਬ ਆਰਥਿਕ ਪੱਖੋਂ ਪਛੜ ਗਿਆ ਸੀ, ਉੱਥੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਇਹ ਗੱਠਜੋੜ ਸੂਬੇ ਮੁੜ ਤੋਂ ਖੁਸ਼ਹਾਲੀ ਅਤੇ ਭਾਈਚਾਰਿਕ ਸਾਂਝ ਲੈ ਕੇ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਡਲ ਪ੍ਰਧਾਨ ਅਨਿਲ ਅਰੋੜਾ, ਸੀਨੀਅਰ ਭਾਜਪਾ ਆਗੂ ਮਨਦੀਪ ਮਨੂ, ਸੁਖਚੈਨ ਸਿੰਘ ਚੈਨਾ, ਬਲਰਾਜ ਸਿੰਘ, ਰਾਮ ਅਵਤਾਰ, ਅਮਨਦੀਪ, ਜਗਪ੍ਰਰੀਤ, ਗੋਰਾ, ਕਾਲਾ ਕੁਮਾਰ ਕਾਇਤ, ਨੀਲ ਕਾਇਤ, ਮਦਨ ਲਾਲ, ਰਾਜੂ, ਅਮਨਦੀਪ, ਮਨਜੀਤ ਕੌਰ ਆਦਿ ਹਾਜ਼ਰ ਸਨ ।