ਬੀਬੀ ਰਾਜਵਿੰਦਰ ਕੌਰ ਸਿਆਲ ਦਾ ਤਲਵੰਡੀ ਭਾਈ ਤੇ ਮਿਸ਼ਰੀ ਵਾਲਾ ’ਚ ਸਵਾਗਤ ਭਾਜਪਾ ਦੀ ਨਵ-ਨਿਯੁਕਤ ਸੂਬਾ ਸਕੱਤਰ ਮਹਿਲਾ ਮੋਰਚਾ ਪੰਜਾਬ ਬੀਬੀ ਰਾਜਵਿੰਦਰ ਕੌਰ ਸਿਆਲ ਦਾ ਤਲਵੰਡੀ ਭਾਈ ਤੇ ਮਿਸ਼ਰੀ ਵਾਲਾ ’ਚ, ਨਿੱਘਾ ਸਵਾਗਤ
Publish Date: Wed, 16 Sep 2026 06:40 PM (IST)
Updated Date: Wed, 16 Sep 2026 06:41 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਗਰਣ ਮੁੱਦਕੀ : ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਫ਼ਿਰੋਜ਼ਪਰ ਦਿਹਾਤੀ ਤੋਂ ਸੀਨੀਅਰ ਆਗੂ ਦੇ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਬੀਬੀ ਰਾਜਵਿੰਦਰ ਕੌਰ ਸਿਆਲ ਦਾ ਤਲਵੰਡੀ ਭਾਈ ਅਤੇ ਮਿਸ਼ਰੀ ਵਾਲਾ ਵਿਖੇ ਪਹੁੰਚਣ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਸਿਆਲ ਨੇ ਪਾਰਟੀ ਦੀ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮਹਿਲਾ ਵਰਕਰਾਂ ਨੂੰ ਹੋਰ ਮਜ਼ਬੂਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਕੁਮਾਰ ਕੈਂਥ, ਸੀਨੀਅਰ ਆਗੂ ਸੁਖਮੰਦਰ ਸਿੰਘ ਧਾਲੀਵਾਲ, ਸਾਬਕਾ ਮੰਡਲ ਪ੍ਰਧਾਨ ਅਨਿਲ ਕੁਮਾਰ ਅਰੋੜਾ, ਜਥੇਦਾਰ ਸੂਰਜ ਸਿੰਘ, ਮਹਿਲਾ ਆਗੂ ਨਵਜੋਤ ਕੌਰ ਹੰਸ, ਮਨਦੀਪ ਸਿੰਘ ਮਨੂ, ਸੁਖਚੈਨ ਸਿੰਘ, ਤਾਰਾ ਸਿੰਘ ਹਰਾਜ, ਬਖਤੌਰ ਸਿੰਘ, ਸੁਖਦੇਵ ਸਿੰਘ, ਬਲਰਾਜ ਸਿੰਘ, ਲਵਿਸ਼ ਕੁਮਾਰ, ਸੰਦੀਪ ਸਿੰਘ ਤਲਵੰਡੀ ਭਾਈ, ਸਿਆਸੀ ਸਲਾਹਕਾਰ ਡਾ. ਕੁਲਦੀਪ ਸਿੰਘ ਧੀਰਾ ਪੱਤਰਾ, ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਸਿਆਲ ਦੀ ਨਿਯੁਕਤੀ ਨਾਲ ਮਹਿਲਾ ਮੋਰਚਾ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਮਹਿਲਾ ਵਰਕਰਾਂ ਵਿਚ ਵੀ ਨਵਾਂ ਉਤਸ਼ਾਹ ਪੈਦਾ ਹੋਵੇਗਾ।