ਭਾਜਪਾ ਵੱਲੋਂ 27 ਦੀ ‘ਨਸ਼ਿਆਂ ਵਿਰੁੱਧ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਤੇਜ਼ ਭਾਜਪਾ ਵੱਲੋਂ ਪਿੰਡ ਪੋਜੋਕੇ ਉਤਾੜ ਵਿਖੇ ਵਿਸ਼ੇਸ਼ ਮੀਟਿੰਗ
Publish Date: Fri, 11 Sep 2026 04:44 PM (IST)
Updated Date: Fri, 11 Sep 2026 04:46 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ, ਭਾਜਪਾ ਸਰਕਲ ਮੰਡਲ ਸਦਰਦੀਨ ਅਤੇ ਮੰਡਲ ਮਮਦੋਟ ਵੱਲੋਂ ਪਿੰਡ ਪੋਜੋਕੇ ਉਤਾੜ ਵਿਖੇ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ 27 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਸ਼ੁਰੂ ਹੋਣ ਵਾਲੀ ‘ਨਸ਼ਿਆਂ ਵਿਰੁੱਧ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਨਾ ਸੀ। ਇਹ ਯਾਤਰਾ ਪੰਜਾਬ ਦੇ ਪਿੰਡਾਂ ਵਿੱਚੋਂ ਲੰਘੇਗੀ, ਜਿਸ ਦਾ ਮੁੱਖ ਮਕਸਦ ਨਸ਼ਿਆਂ ਦੀ ਰੋਕਥਾਮ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਅਤੇ ਹਲਕਾ ਦਿਹਾਤੀ ਇੰਚਾਰਜ ਸੁਰਜੀਤ ਸਿੰਘ ਸਦਰਦੀਨ ਨੇ ਆਗੂਆਂ ਨੂੰ ਯਾਤਰਾ ਨੂੰ ਸਫ਼ਲ ਬਣਾਉਣ ਲਈ ਡਿਊਟੀਆਂ ਸੌਂਪੀਆਂ। ਇਸ ਮੌਕੇ ਜ਼ਿਲ੍ਹਾ ਸੈਕਟਰੀ ਅੰਗਰੇਜ਼ ਸਿੰਘ ਫ਼ੌਜੀ, ਸਰਕਲ ਪ੍ਰਧਾਨ ਯੂਵਾ ਸਟੇਟ ਅਵਾਰਡੀ ਵਿਕਰਮਜੀਤ ਸਿੰਘ, ਮੰਡਲ ਮਮਦੋਟ ਪ੍ਰਧਾਨ ਬਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ, ਜਨਰਲ ਸਕੱਤਰ ਸੰਦੀਪ ਸਿੰਘ, ਵਾਇਸ ਪ੍ਰਧਾਨ ਜੋਤਾ ਸਿੰਘ, ਵਾਇਸ ਪ੍ਰਧਾਨ ਸਤਪਾਲ ਖੁੱਲਰ, ਐੱਸ.ਸੀ. ਮੋਰਚਾ ਪ੍ਰਧਾਨ ਪ੍ਰੇਮ ਸਿੰਘ, ਕਿਸਾਨ ਮੋਰਚਾ ਪ੍ਰਧਾਨ ਬੋਹੜ ਸਿੰਘ ਕੋਠੇ ਕਿੱਲੀ, ਸਕੱਤਰ ਸ਼ਿੰਦਾ ਸਿੰਘ, ਸਕੱਤਰ ਹਰਮੇਸ਼ ਸਿੰਘ, ਕਿਸਾਨ ਮੋਰਚਾ ਪ੍ਰਧਾਨ ਮੰਡਲ ਮਮਦੋਟ ਗੁਰਮੇਜ਼ ਸਿੰਘ, ਪ੍ਰਚਾਰਕ ਕਨਵੀਨਰ ਬਲਜੀਤ ਸਿੰਘ, ਵਪਾਰ ਮੰਡਲ ਪ੍ਰਧਾਨ ਅਸ਼ੋਕ ਕੁਮਾਰ, ਖ਼ਜ਼ਾਨਚੀ ਮਨਜੀਤ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਬੂਟਾ ਸਿੰਘ ਬੁਲੰਦੀਆਂ, ਕਿੱਕਰ ਸਿੰਘ, ਸਵਰਨ ਸਿੰਘ ਅਤੇ ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।