- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਹੈਰੋਇਨ ਕਿਸਾਨ ਧੰਨਾ ਸਿੰਘ ਦੇ ਖੇਤ ਵਿੱਚੋਂ ਖੰਡ ਦੇ ਇਕ ਬੋਰੇ ਵਿੱਚੋਂ ਬਰਾਮਦ ਹੋਈ ਹੈ , ਜਿਸ ਵਿੱਚ ਨਸ਼ੀਲੇ ਪਦਾਰਥ ਦੇ ਸ਼ੱਕੀ 10 ਪੈਕਟ ਪਏ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਡਰੋਨ ਰਾਹੀਂ ਇਹ ਖੇਪ ਇੱਥੇ ਸੁੱਟੀ ਗਈ ਅਤੇ ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਹਾਲਾਂਕਿ, ਇਸ ਸਬੰਧੀ ਅਧਿਕਾਰਤ ਪੁਸ਼ਟੀ ਅਤੇ ਪੈਕਟਾਂ ਦੀ ਜਾਂਚ ਦੇ ਵੇਰਵੇ ਸਾਹਮਣੇ ਆਉਣੇ ਬਾਕੀ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਹਿੰਦ ਪਾਕਿ ਕੌਮਾਂਤਰੀ ਸਰਹੱਦ ਤੋਂ ਡਰੋਨ ਰਾਹੀਂ ਭਾਰਤ ਵਿੱਚ ਆਉਂਦੀਆਂ ਹੈਰੋਇਨ ਦੀਆਂ ਖੇਪਾਂ ਦੀ ਆਮਦ ਲਗਾਤਾਰ ਜਾਰੀ ਹੈ । ਆਲਮ ਇਹ ਹੈ ਕਿ ਹੁਣ ਤਾਂ ਪਾਕਿਸਤਾਨੀ ਤਸਕਰਾਂ ਵੱਲੋਂ ਸਰਹੱਦ ਪਾਰੋਂ ਭੇਜੇ ਜਾਂਦੇ ਨਸ਼ੀਲੇ ਪਦਾਰਥ ਕੰਢਿਆਲੀ ਤਾਰ ਨੇੜੇ ਸੁੱਟਣ ਦੀ ਬਜਾਏ ਸ਼ਹਿਰ ਦੇ ਨੇੜੇ ‘ਡਲੀਵਰ ’ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ ਦੀ ਇਕ ਕੋਸ਼ਿਸ਼ ’ਚ ਪਾਕਿਸਤਾਨੋਂ ਆਏ ਡਰੋਨ ਵੱਲੋਂ ਸੋਮਵਾਰ ਨੂੰ ਸਥਾਨਕ ਅਲੀ ਕੇ ਰੋਡ ’ਤੇ ਬੂਟਾ ਨਹਿਰ ਨੇੜੇ ਖੇਤ ਵਿੱਚੋਂ ਚਿੱਟੇ ਦੇ ਸ਼ੱਕੀ 10 ਪੈਕਟ ਸੁੱਟੇ ਜਾਣ ਦੀ ਖ਼ਬਰ ਹੈ । ਇਸ ਸਬੰਧੀ ਇਤਲਾਹ ਮਿਲਣ ’ਤੇ ਬੀਐਸਐਫ ਅਤੇ ਫ਼ਿਰੋਜ਼ਪੁਰ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾ ਕੇ ਇਹ ਖੇਪ ਬਰਾਮਦ ਕੀਤੀ ਗਈ ਹੈ । ਇਹ ਨਹਿਰ ਨਗਰ ਕੌਂਸਲ ਦੀ ਹਦੂਦ ਅੰਦਰ ਸਿਟੀ ਬੰਨ੍ਹ ਦੇ ਅੰਦਰ ਪੈਂਦੀ ਹੈ।
ਇਹ ਹੈਰੋਇਨ ਕਿਸਾਨ ਧੰਨਾ ਸਿੰਘ ਦੇ ਖੇਤ ਵਿੱਚੋਂ ਖੰਡ ਦੇ ਇਕ ਬੋਰੇ ਵਿੱਚੋਂ ਬਰਾਮਦ ਹੋਈ ਹੈ , ਜਿਸ ਵਿੱਚ ਨਸ਼ੀਲੇ ਪਦਾਰਥ ਦੇ ਸ਼ੱਕੀ 10 ਪੈਕਟ ਪਏ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਡਰੋਨ ਰਾਹੀਂ ਇਹ ਖੇਪ ਇੱਥੇ ਸੁੱਟੀ ਗਈ ਅਤੇ ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਹਾਲਾਂਕਿ, ਇਸ ਸਬੰਧੀ ਅਧਿਕਾਰਤ ਪੁਸ਼ਟੀ ਅਤੇ ਪੈਕਟਾਂ ਦੀ ਜਾਂਚ ਦੇ ਵੇਰਵੇ ਸਾਹਮਣੇ ਆਉਣੇ ਬਾਕੀ ਹਨ।
ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਪਹਿਲਾਂ ਵੀ ਡਰੋਨ ਰਾਹੀਂ ਨਸ਼ੀਲੇ ਪਦਾਰਥ ਅਤੇ ਹੋਰ ਸ਼ੱਕੀ ਸਮੱਗਰੀ ਭੇਜਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਪਰ ਬਾਰਡਰ ਤੋਂ ਪੰਜ ਸੱਤ ਕਿਲੋਮੀਟਰ ਦੂਰ ਸ਼ਹਿਰ ਦੇ ਨੇੜੇ ਇਸ ਤਰ੍ਹਾਂ ਖੇਪ ਮਿਲਣ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਅਤੇ ਨਿਗਰਾਨੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਜਾਂਚ ਦਾ ਮੁੱਖ ਕੇਂਦਰ ਇਹ ਪਤਾ ਲਗਾਉਣਾ ਹੋਵੇਗਾ ਕਿ ਡਰੋਨ ਕਿਸ ਰਸਤੇ ਆਇਆ, ਖੇਪ ਕਦੋਂ ਸੁੱਟੀ ਗਈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਸਥਾਨਕ ਨੈੱਟਵਰਕ ਸਰਗਰਮ ਸੀ ਜਾਂ ਨਹੀਂ।
ਉਧਰ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪੁਲਿਸ ਦੇ ਨਾਲ ਬੀਐਸਐਫ ਦੀ 99ਬਟਾਲਿਅਨ ਵੱਲੋਂ ਇਹ ਬਰਾਮਦਗੀ ਕੀਤੀ ਗਈ ਹੈ।
ਸਰਹੱਦ ਤੋਂ 220 ਕਿਲੋਮੀਟਰ ਦੂਰ ਸਥਿੱਤ ਇੰਡਸ ਸ਼ੂਗਰ ਮਿੱਲ ਦੇ ਬੋਰੇ ’ਚੋਂ ਬਰਾਮਦ ਹੋਏ 10 ਪੈਕੇਟ
ਜ਼ਿਕਰਯੋਗ ਹੈ ਕਿ ਜਿਸ ਬੋਰੇ ਵਿੱਚੋਂ ਹੈਰੋਇਨ ਦੇ ਪੈਕੇਟ ਬਰਾਮਦ ਹੋਏ ਹਨ ,ਉਹ ਕਿਸੇ ਇੰਡਸ ਸ਼ੂਗਰ ਮਿੱਲ ਦਾ 50 ਕਿੱਲੋ ਖੰਡ ਦਾ ਨਵਾਂ ਬੋਰਾ ਹੈ । ਇਹ ਮਿੱਲ ਪਾਕਿਸਤਾਨ ਦੇ ਜ਼ਿਲ੍ਹਾ ਰਾਜਨਪੁਰ ਦੇ ਕੋਟ ਬਹਾਦੁਰ ਵਿਖੇ ਸਥਿੱਤ ਹੈ।ਇਸ ਮਿੱਲ ਦੀ ਕੌਮਾਂਤਰੀ ਸਰਹੱਦ ਤੋਂ ਦੂਰੀ ਕਰੀਬ 220 ਕਿਲੋਮੀਟਰ ਬਣਦੀ ਹੈ। ਹੁਣ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਹੈਰੋਇਨ 220 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਕੇ ਆਈ ਹੈ ਜਾਂ ਕਿਸੇ ਵੱਲੋਂ ਸ਼ੂਗਰ ਮਿੱਲ ਦੇ ਤਾਜ਼ਾ ਬੈਗ ਨੂੰ ਖਾਲੀ ਕਰਕੇ ਇਸ ਵਿੱਚ ਹੈਰੋਇਨ ਪੈਕ ਕਰਕੇ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ ।