- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਿਲਾਵਟਖੋਰੀ ਦੇ ਖ਼ਿਲਾਫ਼ ਲਗਾਤਾਰ ਕਾਰਵਾਈਆਂ ਕਰਕੇ ਚਰਚਾ ਵਿੱਚ ਰਹੇ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਿਲਾਵਟਖੋਰੀ ਦੇ ਖ਼ਿਲਾਫ਼ ਲਗਾਤਾਰ ਕਾਰਵਾਈਆਂ ਕਰਕੇ ਚਰਚਾ ਵਿੱਚ ਰਹੇ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ, ਮੁਅੱਤਲੀ ਦੇ ਅਧਿਕਾਰਤ ਕਾਰਨਾਂ ਅਤੇ ਇਸ ਸਬੰਧੀ ਜਾਰੀ ਹੁਕਮਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਫੂਡ ਸੇਫਟੀ ਇੰਸਪੈਕਟਰ ਦੀ ਇਸ ਮੁਅੱਤਲੀ ਪਿੱਛੇ ਮਿਲਾਵਟਖੋਰ ਲਾਬੀ ਹੈ ਜਾਂ ਬੀਤੇ ਦਿਨੀਂ ਡੇਅਰੀਆਂ ਅਤੇ ਹਲਵਾਈਆਂ ਤੋਂ ਪੈਸੇ ਇਕੱਠੇ ਕਰ ਰਿਹਾ ਸੰਗਰੂਰ ਸਾਈਡ ਤੋਂ ਆਇਆ ਕਿਸੇ ੳਐਸਡੀ ਦਾ ਕਥਿੱਤ ਕਰੀਬੀ ਇਸ ਮੁਅੱਤਲੀ ਲਈ ਜ਼ਿੰਮੇਵਾਰ ਹੈ,ਜਾਂ ਰਾਜਸਥਾਨ ਤੋਂ ਆਉਂਦਾ ਨਕਲੀ ਪਨੀਰ ,ਖੋਆ ਅਤੇ ਦੁੱਧ ਮਾਫੀਆ ਇਸ ਕਾਰਵਾਈ ਲਈ ਜ਼ਿੰਮੇਵਾਰ ਹੈ।
ਜਿਕਰਯੋਗ ਹੈ ਕਿ ਅਭਿਨਵ ਖੋਸਲਾ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਠਿਆਈਆਂ, ਦੁੱਧ, ਪਨੀਰ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕਰਦਿਆਂ ਨਮੂਨੇ ਲੈਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀਆਂ ਖ਼ਬਰਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲ ਹੀ ਵਿੱਚ ਕਿਸਾਨ ਆਗੂਆਂ ਨੇ ਵੀ ਮਿਲਾਵਟਖੋਰੀ ਵਿਰੁੱਧ ਉਨ੍ਹਾਂ ਦੀਆਂ ਕਾਰਵਾਈਆਂ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਸਮਰਥਨ ਦੇਣ ਦੀ ਗੱਲ ਆਖੀ ਸੀ।
ਮੁਅੱਤਲੀ ਨੂੰ ਲੈ ਕੇ ਇਹ ਚਰਚਾ ਵੀ ਹੈ ਕਿ ਕੀ ਇਸ ਪਿੱਛੇ ਕਿਸੇ ਪ੍ਰਭਾਵਸ਼ਾਲੀ ਲਾਬੀ ਦਾ ਦਬਾਅ ਹੈ ਜਾਂ ਕੋਈ ਵਿਭਾਗੀ ਕਾਰਨ। ਹਾਲਾਂਕਿ, ਇਸ ਸਬੰਧੀ ਕੋਈ ਪੁਖ਼ਤਾ ਸਬੂਤ ਜਾਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਇਸ ਲਈ ਮੁਅੱਤਲੀ ਦੇ ਹੁਕਮਾਂ, ਵਿਭਾਗੀ ਜਾਂਚ ਅਤੇ ਅਧਿਕਾਰੀਆਂ ਦੇ ਪੱਖ ਦੀ ਉਡੀਕ ਕੀਤੀ ਜਾ ਰਹੀ ਹੈ।ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵਿੱਚ ਮੁਅੱਤਲੀ ਦੇ ਕਾਰਨਾਂ ਨੂੰ ਜਨਤਕ ਕਰਨ ਅਤੇ ਖੋਸਲਾ ਵਿਰੁੱਧ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਉੱਠ ਰਹੀ ਹੈ।
ਮਿਲਾਵਟਖੋਰ ਲਾਬੀ ਜਾਂ ਰਾਜਸਥਾਨ ਦਾ ਮਿਠਾਈ ਮਾਫੀਆ ਜਾਂ ੳਐਸਡੀ ਦਾ ਕਥਿੱਤ ਕਰੀਬੀ ਹੈ ਮੁਅੱਤਲੀ ਲਈ ਜ਼ਿੰਮੇਵਾਰ
ਇੰਸਪੈਕਟਰ ਅਭਿਨਵ ਖੋਸਲਾ ਦੀ ਅਚਾਨਕ ਮੁਅੱਤਲੀ ਤੋਂ ਹੈਰਾਨ ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਅਭਿਨਵ ਖੋਸਲਾ ਦੀ ਇਸ ਮੁਅੱਤਲੀ ਪਿੱਛੇ ਮਿਲਾਵਟਖੋਰ ਲਾਬੀ ਜਿੰਮੇਵਾਰ ਹੈ ,ਰਾਜਸਥਾਨ ਦਾ ਨਕਲੀ ਦੁੱਧ ਪਨੀਰ ਮਿਠਾਈ ਮਾਫੀਆ ਜਿੰਮੇਵਾਰ ਹੈ ਜਾਂ ਬੀਤੇ ਦਿਨੀਂ ਫਿਰੋਜ਼ਪੁਰ ਦੇ ਹਲਵਾਈਆਂ ਅਤੇ ਡੇਅਰੀਆਂ ਵਾਲਿਆਂ ਤੋਂ ਪੈਸੇ ਇਕੱਠੇ ਕਰਦਾ ਮੀਡੀਆ ਵੱਲੋਂ ਫੜਿਆ ਗਿਆ ਸੰਗਰੂਰ ਸਾਈਡ ਦੇ ਕਿਸੇ ੳਐਸਡੀ ਦਾ ਕਥਿੱਤ ਕਰੀਬੀ ਜਿੰਮੇਵਾਰ ਹੈ।ਜਿਕਰਯੋਗ ਹੈ ਕਿ ਇੰਸਪੈਕਟਰ ਅਭਿਨਵ ਖੋਸਲਾ ਵੱਲੋਂ ਬੀਤੇ ਦਿਨੀਂ 21ਹਜ਼ਾਰ ਲੀਟਰ ਦੁੱਧ ਦਾ ਸੈਂਪਲ ਭਰਿਆ ਸੀ ਜੋ ਫੇਲ੍ਹ ਆਇਆ ਸੀ।