- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਨੂੰ ਵੱਡਾ ਝਟਕਾ

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ
ਮੱਲਾਂਵਾਲਾ : ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਫਿਰੋਜ਼ਪੁਰ ਕੁਲਬੀਰ ਸਿੰਘ ਜ਼ੀਰਾ ਦੀਆਂ ਸਰਗਰਮੀਆਂ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਉਨ੍ਹਾਂ ਦੀ ਅਗਵਾਈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰੋਸ਼ਨ ਲਾਲ ਬਿੱਟਾ ਮੱਲਾਂਵਾਲਾ, ਸਤਨਾਮ ਸਿੰਘ ਢਿੱਲੋਂ ਫਰੀਦੇਵਾਲਾ,ਹਰਜਿੰਦਰ ਸਿੰਘ ਸੁਧਾਰਾ ਅਤੇ ਲਖਵਿੰਦਰ ਸਿੰਘ ਸੁਧਾਰਾ ਦੇ ਅਣਥੱਕ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਮੰਨੇ ਜਾਂਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਭੁੱਲਰ ਮੱਲਾਂਵਾਲਾ ਸਾਥੀ ਗਗਨਦੀਪ ਸਿੰਘ, ਨਛੱਤਰ ਸਿੰਘ, ਬਲਦੇਵ ਸਿੰਘ, ਇਕਬਾਲ ਸਿੰਘ ਮਾਡਰਨ ਕੰਪਨੀ ਵਾਲੇ ਸਮੇਤ 65 ਪਰਿਵਾਰਾਂ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ। ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਭੁੱਲਰ ਮੱਲਾਂਵਾਲਾ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਦੀ ਡੱਟ ਕੇ ਮਦਦ ਕੀਤੀ ਸੀ। ਉਹ ਅਕਾਲੀ ਦਲ ਦੇ ਜ਼ਿਲਾ ਪੱਧਰ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਸਿਆਸੀ ਸਫਰ ਤੇ ਸ਼ੁਰੂਆਤ ਪਿੰਡ ਮੱਲਾਂਵਾਲਾ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਰਹੇ। ਜ਼ਿਲ੍ਹਾ ਪਰਿਸ਼ਦ ਮੈਂਬਰ ਹਰਭਜਨ ਸਿੰਘ ਸਭਰਾ, ਫਰੀਦੇ ਵਾਲਾ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਢਿੱਲੋਂ, ਬਲਾਕ ਪ੍ਰਧਾਨ ਸਤਪਾਲ ਚਾਵਲਾ ਕੌਂਸਲਰ, ਕਿੱਕਰ ਸਿੰਘ, ਸਾਬਕਾ ਚੇਅਰਮੈਨ ਜਗੀਰ ਸਿੰਘ, ਸੁਖਦੇਵ ਸਿੰਘ, ਵਿਰਸਾ ਸਿੰਘ,ਤਰਸੇਮ ਸਿੰਘ, ਐਮ.ਸੀ ਜਸਵੰਤ ਸਿੰਘ ਬਿੱਲਾ, ਸੁਸ਼ੀਲ ਸੇਠੀ, ਅਜੇ ਸੇਠੀ, ਨਸੀਬ ਸਿੰਘ ਖਾਲਸਾ, ਕੁਲਦੀਪ ਸਿੰਘ ਮੱਲੂਵਾਲਾ ਸਮੇਤ ਕਈ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਪਣੇ ਆਗੂਆਂ ਅਤੇ ਵਰਕਰਾਂ ਦੀ ਕਦਰ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਲਵਿੰਦਰ ਸਿੰਘ ਭੁੱਲਰ ਨੂੰ ਕਾਂਗਰਸ ਪਾਰਟੀ ਵਿੱਚ ਖਾਸ ਤੌਰ 'ਤੇ ਮਾਣ-ਸਨਮਾਨ ਮਿਲੇਗਾ ਅਤੇ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਦੂਸਰੀਆ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਫਿਰ ਤੋਂ ਕਾਂਗਰਸ ਵੱਲ ਪਰਤ ਰਹੇ ਹਨ।ਇਸ ਮੌਕੇ ਨਵੇਂ ਸ਼ਾਮਿਲ ਹੋਏ ਸਾਰੇ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ, ਰੌਸ਼ਨ ਲਾਲ ਬਿੱਟਾ, ਸਤਪਾਲ ਚਾਵਲਾ, ਬੱਬਲ ਸ਼ਰਮਾ, ਗੁਰਵਿੰਦਰ ਸਿੰਘ ਮੱਲ, ਕਿੱਕਰ ਸਿੰਘ ਭੁੱਲਰ, ਸੁਖਦੇਵ ਸਿੰਘ ਸੰਧੂ, ਹਰਭਜਨ ਸਿੰਘ ਸਭਰਾ, ਨਸੀਬ ਸਿੰਘ ਖਾਲਸਾ, ਮੋਹਿੰਦਰ ਪਾਲ ਮੋਂਗਾ, ਮੁਨੀਸ਼ ਮੋਂਗਾ, ਤਰਸੇਮ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਢਿੱਲੋਂ, ਸ਼ੁਸ਼ੀਲ ਸੇਠੀ, ਅਜੈ ਸੇਠੀ, ਜਸਵੰਤ ਸਿੰਘ ਬਿੱਲਾ, ਮੱਖਣ ਸਿੰਘ, ਆਤਮਾ ਸਿੰਘ ਦੁੱਲੇ ਵਾਲਾ, ਅੰਗਰੇਜ ਸਿੰਘ ਘੁੱਦੂ ਵਾਲਾਉ, ਗੋਰਾ ਸੱਧਰ ਵਾਲਾ, ਗੁਰਲਾਭ ਸਿੰਘ ਕੁਤਬਪੁਰ, ਗੁਰਦਿਆਲ ਸਿੰਘ ਗੈਰੀ, ਕੁਲਦੀਪ ਸਿੰਘ ਖਾਈ, ਜਰਨੈਲ ਸਿੰਘ ਗੁਰਦਿੱਤੀ ਵਾਲਾ, ਬਲਦੇਵ ਸਿੰਘ ਭਾਗੋ ਕੇ, ਵਿਰਸਾ ਸਿੰਘ ਬਹਿਕਾਂ, ਹਰਪ੍ਰੀਤ ਸਿੰਘ ਕੋਹਾਲਾ, ਗੁਰਦਰਸ਼ਨ ਸਿੰਘ ਆਸ਼ੀਏ ਕੇ, ਸਰੂਪ ਸਿੰਘ ਨੰਬਰਦਾਰ, ਸਰਬਜੀਤ ਸਿੰਘ ਭੋਲਾ, ਭੁਪਿੰਦਰ ਸਿੰਘ, ਸਤਨਾਮ ਸਿੰਘ ਬੂਟੇ ਵਾਲਾ, ਅੰਗਰੇਜ ਸਿੰਘ ਬੂਟੇ ਵਾਲਾ ਜੀ ਹਾਜ਼ਿਰ ਰਹੇ।