ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਫਿਰੋਜ਼ਪੁਰ ਤੇ ਮੋਗਾ ਜ਼ਿਲ੍ਹੇ ਦੀ ਕੀਤੀ ਚੋਣ
ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਫਿਰੋਜ਼ਪੁਰ ਤੇ ਮੋਗਾ ਜ਼ਿਲ੍ਹੇ ਦੀ ਕੀਤੀ ਚੋਣ
Publish Date: Sat, 14 Feb 2026 04:42 PM (IST)
Updated Date: Sat, 14 Feb 2026 04:45 PM (IST)

ਪੱਤਰ ਪ੍ਰੇਰਕ, ਮਖੂ : ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਗੁਰਦੁਆਰਾ ਬਾਬਾ ਬਾਠਾਂ ਵਾਲਾ ਮਖੂ ਵਿਖੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਤੇ ਸਮੂਹ ਪੰਜਾਬ ਕਮੇਟੀ ਵੱਲੋਂ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਦੀ ਚੋਣ ਛੇ ਮੈਂਬਰੀ ਕਮੇਟੀ ਬਣਾ ਕੇ ਕਰਵਾਈ ਗਈ। ਜਿਨ੍ਹਾਂ ਵਿੱਚ ਬਾਪੂ ਗੁਰਦੇਵ ਸਿੰਘ ਸਰਪ੍ਰਸਤ, ਗੁਰਚਰਨ ਸਿੰਘ ਪੀਰ ਮੁਹੰਮਦ, ਜੋਗਿੰਦਰ ਸਿੰਘ ਸਭਰਾਂ, ਫਤਿਹ ਸਿੰਘ ਭਿੰਡਰ, ਦਵਿੰਦਰ ਸਿੰਘ ਸਰਾਂ, ਗੈਰੀ ਸਿੰਘ ਬੰਡਾਲਾ, ਸਮੇਤ ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਵੱਲੋਂ ਨਵੀਂ ਬਣੀ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਨੂੰ ਦੋਵਾਂ ਜ਼ਿਲ੍ਹਿਆਂ ਦੇ ਕਿਸਾਨ ਆਗੂਆਂ ਵੱਲੋਂ ਸੰਪੁਰਨ ਸਮਰਥਨ ਦਿੱਤਾ ਗਿਆ। ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਚੋਣ ਕਰਦਿਆਂ ਹਰਦੀਪ ਸਿੰਘ ਕਰਮੂਵਾਲਾ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਸੁਖਵੰਤ ਸਿੰਘ ਖੋਸਾ ਜਰਨਲ ਸਕੱਤਰ, ਦਵਿੰਦਰ ਸਿੰਘ ਸੰਘਾ ਜ਼ਿਲ੍ਹਾ ਖਜਾਨਚੀ, ਜਰਨੈਲ ਸਿੰਘ ਸਭਰਾਂ ਮੀਤ ਪ੍ਰਧਾਨ, ਸੁਰਿੰਦਰ ਸਿੰਘ ਪੀਰ ਮੁਹੰਮਦ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਟੀਮ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਗੁਰਵਿੰਦਰ ਸਿੰਘ ਮੋਕਮ ਵਾਲਾ ਗੁਰਪਾਲ ਸਿੰਘ ਸਭਰਾ ਰਣਜੀਤ ਸਿੰਘ ਬੰਡਾਲਾ ਮਲਕੀਤ ਸਿੰਘ ਰੋਡੇਵਾਲਾ ਸੁਖਵਿੰਦਰ ਸਿੰਘ ਭੜਾਣਾ, ਦੀ ਚੋਣ ਕੀਤੀ ਗਈ। ਇਸ ਮੌਕੇ ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲਾ ਪ੍ਰਧਾਨ ਫਰੀਦਕੋਟ, ਸੁਖਚੈਨ ਸਿੰਘ ਬੰਡਾਲਾ ਬਲਾਕ ਪ੍ਰਧਾਨ ਜ਼ੀਰਾ, ਨਿਸ਼ਾਨ ਸਿੰਘ ਮਖੂ ਪ੍ਰਧਾਨ ਬਲਾਕ ਪ੍ਰਧਾਨ ਮਖੂ ਆਦਿ ਹਾਜ਼ਰ ਸਨ।