ਭਾਰਤ ਵਿਕਾਸ ਪ੍ਰੀਸ਼ਦ ਨੇ 45ਵੇਂ ਸਿਲਾਈ ਸੈਂਟਰ ਦੀ ਕੀਤੀ ਸ਼ੁਰੂਆਤ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ 45ਵੇਂ ਸਿਲਾਈ ਸੈਂਟਰ ਦੀ ਕੀਤੀ ਸ਼ੁਰੂਆਤ
Publish Date: Wed, 22 Jul 2026 04:22 PM (IST)
Updated Date: Wed, 22 Jul 2026 04:25 PM (IST)
- ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਵੱਲੋਂ ਪੰਜ ਅਤੇ ਸਾਹਿਬ ਸਿੰਘ (ਆਸਟ੍ਰੇਲੀਆ ਵਾਲੇ) ਵੱਲੋਂ ਦੋ ਸਿਲਾਈ ਮਸ਼ੀਨਾਂ ਭੇਟ - ਹਰ ਗਲੀ-ਮੁਹੱਲੇ ਤੱਕ ਸਿਲਾਈ ਸੈਂਟਰ ਪਹੁੰਚਾਉਣ ਦਾ ਟੀਚਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਮਿਸਾਲ ਕਾਇਮ ਕਰ ਰਹੀ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਔਰਤਾਂ ਅਤੇ ਲੜਕੀਆਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ 45ਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ। ਸੈਂਟਰ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸੁਖਦੇਵ ਸਿੰਘ ਐੱਮਸੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮਪਾਲ ਚੁੱਘ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਉਪਰਾਲੇ ਸਮਾਜ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਸੰਸਥਾ ਨੂੰ ਸਿਲਾਈ ਸੈਂਟਰ ਲਈ ਪੰਜ ਸਿਲਾਈ ਮਸ਼ੀਨਾਂ ਭੇਟ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਜਾਰੀ ਰਹੇਗਾ। ਇਸ ਦੌਰਾਨ ਸੰਸਥਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਾਹਿਬ ਸਿੰਘ (ਆਸਟ੍ਰੇਲੀਆ ਵਾਲੇ) ਨੇ ਵੀ ਦੋ ਸਿਲਾਈ ਮਸ਼ੀਨਾਂ ਭੇਟ ਕੀਤੀਆਂ। ਇਸ ਮੌਕੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਪ੍ਰਧਾਨ ਵਿਜੇ ਮੋਂਗਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੇਸ਼ ਭਰ ਵਿੱਚ ਲਗਭਗ ਦੋ ਹਜ਼ਾਰ ਸ਼ਾਖਾਵਾਂ ਰਾਹੀਂ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਦੇ ਪੰਜ ਸੂਤਰਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਮਹੀਨੇ ਦੇ ਇਸ ਕੋਰਸ ਰਾਹੀਂ ਲੜਕੀਆਂ ਨੂੰ ਸਿਲਾਈ-ਕੜ੍ਹਾਈ ਦੀ ਸਿਖਲਾਈ ਦੇ ਕੇ ਆਤਮਨਿਰਭਰ ਬਣਾਇਆ ਜਾ ਰਿਹਾ ਹੈ ਅਤੇ ਕੋਰਸ ਪੂਰਾ ਕਰਨ ਉਪਰੰਤ ਦਿੱਤਾ ਜਾਣ ਵਾਲਾ ਸਰਟੀਫਿਕੇਟ ਰੁਜ਼ਗਾਰ ਅਤੇ ਵਿਦੇਸ਼ੀ ਮੌਕਿਆਂ ਲਈ ਵੀ ਲਾਭਕਾਰੀ ਸਾਬਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਟੀਚਾ ਜ਼ੀਰਾ ਦੇ ਹਰ ਗਲੀ-ਮੁਹੱਲੇ ਵਿੱਚ ਸਿਲਾਈ ਸੈਂਟਰ ਸਥਾਪਤ ਕਰਨਾ ਹੈ। ਇਸ ਮੌਕੇ ਪ੍ਰਧਾਨ ਵਿਜੇ ਮੋਂਗਾ, ਸਟੇਟ ਕਨਵੀਨਰ ਨਵੀਨ ਸਚਦੇਵਾ, ਕੈਸ਼ੀਅਰ ਜੁਗਲ ਕਿਸ਼ੋਰ, ਚੇਅਰਮੈਨ ਮਹਿੰਦਰ ਪਾਲ, ਵਾਈਸ ਚੇਅਰਮੈਨ ਪ੍ਰੀਤਮ ਸਿੰਘ, ਵਾਈਸ ਪ੍ਰਧਾਨ ਓਮ ਪ੍ਰਕਾਸ਼ ਪੁਰੀ, ਵਾਈਸ ਪ੍ਰਧਾਨ ਪ੍ਰਸ਼ੋਤਮ ਸ਼ਰਮਾ, ਐਡਵਾਈਜ਼ਰ ਰਜਿੰਦਰ ਕੁਮਾਰ ਚਰਈਆ, ਮਨੀਸ਼ ਮਾਣਕਟਾਲਾ, ਕ੍ਰਿਸ਼ਨ ਹਾਂਡਾ, ਮਨੀਸ਼ ਮਹਿਤਾ, ਡਾ. ਕੁਲਦੀਪ ਸਿੰਘ ਛਾਬੜਾ, ਸੁਖਦੇਵ ਸਿੰਘ ਐਮ.ਸੀ., ਸਾਹਿਬ ਸਿੰਘ, ਮਹਿਲਾ ਵਿੰਗ ਪ੍ਰਮੁੱਖ ਨੀਤੂ ਸ਼ਰਮਾ,ਨੀਰੂ, ਕਿਰਨ ਗੌੜ, ਰੇਨੂੰ ਬਾਲਾ, ਬ੍ਰਿਜ ਬਾਲਾ ਅਤੇ ਡਾ. ਆਰਤੀ ਬਿੰਦਰਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।