ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਵਧਾਇਆ ਮਦਦ ਦਾ ਹੱਥ ਭਾਰਤ ਵਿਕਾਸ ਪਰਿਸ਼ਦ ਜ਼ੀਰਾ ਨੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਵਧਾਇਆ ਮੱਦਦ ਦਾ ਹੱਥ
Publish Date: Thu, 24 Sep 2026 04:43 PM (IST)
Updated Date: Fri, 25 Sep 2026 04:03 AM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸਮਾਜ ਸੇਵਾ ਦੇ ਕਾਰਜਾਂ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਇੱਕ ਵਾਰ ਫਿਰ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ।ਪਰਿਸ਼ਦ ਨੇ ਇੱਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਦੇ ਮੌਕੇ ਤੇ ਆਰਥਿਕ ਮਦਦ ਮੁਹੱਈਆ ਕਰਵਾਈ।ਸੰਸਥਾ ਦੇ ਮੈਂਬਰਾਂ ਨੂੰ ਜਿਵੇਂ ਹੀ ਇਸ ਪਰਿਵਾਰ ਦੀ ਆਰਥਿਕ ਸਥਿਤੀ ਅਤੇ ਧੀ ਦੇ ਵਿਆਹ ਬਾਰੇ ਜਾਣਕਾਰੀ ਮਿਲੀ,ਉਨ੍ਹਾਂ ਨੇ ਤੁਰੰਤ ਇੱਕਜੁੱਟ ਹੋ ਕੇ ਪਰਿਵਾਰ ਦੀ ਮਦਦ ਕਰਨ ਦਾ ਫ਼ੈਸਲਾ ਲਿਆ। ਇਸ ਦੌਰਾਨ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਤਾਂ ਜੋ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਧੀ ਅਤੇ ਪਰਿਵਾਰ ਨੂੰ ਕਿਸੇ ਔਖ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪ੍ਰੀਸ਼ਦ ਦੇ ਸਟੇਟ ਕੋ-ਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਪ੍ਰਧਾਨ ਵਿਜੈ ਮੌਂਗਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ ਮੁੱਖ ਉਦੇਸ਼ ਹੀ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਸਮਾਜ ਦੇ ਲੋੜਵੰਦ ਵਰਗਾਂ ਦਾ ਸਹਾਰਾ ਬਣਨਾ ਹੈ।ਲੋੜਵੰਦ ਧੀਆਂ ਦਾ ਵਿਆਹ ਨੇਪਰੇ ਚਾੜ੍ਹਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਤੇ ਸੰਸਥਾ ਭਵਿੱਖ ਵਿੱਚ ਵੀ ਅਜਿਹੇ ਭਲਾਈ ਦੇ ਕੰਮ ਨਿਰੰਤਰ ਜਾਰੀ ਰੱਖੇਗੀ। ਧੀ ਦੇ ਪਰਿਵਾਰ ਨੇ ਭਾਰਤ ਵਿਕਾਸ ਪਰਿਸ਼ਦ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਔਖੀ ਘੜੀ ਵਿੱਚ ਸੰਸਥਾ ਵੱਲੋਂ ਦਿੱਤੀ ਗਈ ਮਦਦ ਉਨ੍ਹਾਂ ਲਈ ਬਹੁਤ ਵੱਡਾ ਸਹਾਰਾ ਬਣੀ ਹੈ। ਇਸ ਮੌਕੇ ਸਟੇਟ ਕਨਵੀਨਰ ਸਤਿੰਦਰ ਸਚਦੇਵਾ, ਪ੍ਰਧਾਨ ਵਿਜੇ ਮੋਂਗਾ, ਸੈਕਟਰੀ ਦਿਨੇਸ਼ ਸ਼ਰਮਾ, ਸਟੇਟ ਕਨਵੀਨਰ ਨਵੀਨ ਸਚਦੇਵਾ, ਸੁਖਦੇਵ ਸਿੰਘ ਐੱਮਸੀ, ਜੁਗਲ ਕਿਸ਼ੋਰ ਕੈਸ਼ੀਅਰ, ਪ੍ਰੀਤਮ ਸਿੰਘ ਵਾਈਸ ਚੇਅਰਮੈਨ, ਮਹਿੰਦਰ ਪਾਲ ਚੇਅਰਮੈਨ, ਰਜਿੰਦਰ ਚਰੱਈਆ ਐਡਵਾਈਜ਼ਰ, ਵਿਪਿਨ ਸੇਠੀ ਸੀਨੀਅਰ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ,ਮਨੀਸ਼ ਮਾਨਕਾਟਾਲਾ, ਕ੍ਰਿਸ਼ਨ ਹਾਂਡਾ ਆਦਿ ਹਾਜ਼ਰ ਸਨ।