ਜ਼ੀਰਾ ਮੰਡੀ ’ਚ ਰੋਜ਼ਾਨਾ ਦੁਪਹਿਰ 3 ਵਜੇ ਲੱਗੇਗੀ ਬਾਸਮਤੀ ਦੀ ਬੋਲੀ ਜ਼ੀਰਾ ਮੰਡੀ ’ਚ ਰੋਜ਼ਾਨਾ ਦੁਪਹਿਰ 3 ਵਜੇ ਲੱਗੇਗੀ ਬਾਸਮਤੀ ਦੀ ਬੋਲੀ, ਕਿਸਾਨਾਂ ਦੀ ਮੰਗ ’ਤੇ ਮਾਰਕੀਟ ਕਮੇਟੀ ਨੇ ਦਿੱਤਾ ਭਰੋਸਾ
Publish Date: Wed, 14 Oct 2026 04:18 PM (IST)
Updated Date: Wed, 14 Oct 2026 04:21 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜ਼ੀਰਾ ਦੀ ਟੀਮ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਨੇ ਕੀਤੀ। ਇਸ ਦੌਰਾਨ ਕਿਸਾਨਾਂ ਦੀਆਂ ਮੰਗਾਂ, ਮੰਡੀ ਪ੍ਰਬੰਧਾਂ ਅਤੇ ਫ਼ਸਲ ਦੀ ਖ਼ਰੀਦ ਨਾਲ ਜੁੜੇ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ੀਰਾ ਮੰਡੀ ਵਿੱਚ ਬਾਸਮਤੀ ਦੀ ਰੋਜ਼ਾਨਾ ਬੋਲੀ ਸ਼ੁਰੂ ਕਰਵਾਉਣ ਦੀ ਮੰਗ ਉਠਾਈ ਗਈ। ਇਸ ’ਤੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਕਿ ਮੰਡੀ ਵਿੱਚ ਹਰ ਰੋਜ਼ ਦੁਪਹਿਰ 3 ਵਜੇ ਬਾਸਮਤੀ ਦੀ ਬੋਲੀ ਕਰਵਾਈ ਜਾਵੇਗੀ। ਇਸ ਫ਼ੈਸਲੇ ਨੂੰ ਕਿਸਾਨਾਂ ਦੀ ਫ਼ਸਲ ਦੀ ਵਿਕਰੀ ਅਤੇ ਮੰਡੀ ਪ੍ਰਬੰਧਾਂ ਨਾਲ ਜੁੜਿਆ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੀਟਿੰਗ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੰਡੀ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਨੂੰ ਬੇਲੋੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਆੜ੍ਹਤੀਆਂ ਨੇ ਭਰੋਸਾ ਦਿੱਤਾ ਕਿ ਝੋਨੇ ਦੀ ਤੁਲਾਈ ਪੂਰੀ ਸਹੀ ਕੀਤੀ ਜਾਵੇਗੀ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਆਪਣੀ ਮੌਜੂਦਗੀ ਅਤੇ ਨਿਗਰਾਨੀ ਹੇਠ ਹੀ ਫ਼ਸਲ ਦੀ ਤੁਲਾਈ ਕਰਵਾਉਣ। ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਕਿਸਾਨ ਜਥੇਬੰਦੀ ਨਾਲ ਸੰਪਰਕ ਕਰ ਸਕਦੇ ਹਨ। ਮਾਰਕੀਟ ਕਮੇਟੀ ਵੱਲੋਂ ਵੀ ਸਮੱਸਿਆਵਾਂ ਦੇ ਢੁਕਵੇਂ ਹੱਲ ਲਈ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਲੌਂਗੋਦੇਵਾ, ਮਨਦੀਪ ਸਿੰਘ ਅਲੀਪੁਰ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮਖੂ, ਵਿੱਕੀ ਨਾਰੰਗ, ਰਜਿੰਦਰ ਸਿੰਘ ਸੈਕਟਰੀ, ਰਾਜੇਸ਼ ਕੁਮਾਰ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ, ਹਰਪਾਲ ਸਿੰਘ ਦਰਗਨ ਵਾਈਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਬਸੰਤ ਸਿੰਘ ਧੰਜੂ ਸੈਕਟਰੀ, ਅਸ਼ਵਨੀ ਗੁਪਤਾ, ਸ਼ੰਮੀ ਜੈਨ, ਅਮਰੀਕ ਸਿੰਘ ਅਹੂਜਾ, ਸਤਵੰਤ ਸਿੰਘ ਗਿੱਲ, ਹਰਜਿੰਦਰ ਸਿੰਘ ਭਿੰਡਰ, ਹਨੀ ਜੈਨ, ਗੁਰਦੀਪ ਸਿੰਘ ਕਾਲਾ ਬਾਸੀ, ਕੇਹਰ ਸਿੰਘ, ਭੁਪਿੰਦਰ ਸਿੰਘ ਗੋਲਡੀ ਵਿਰਕ, ਸਤਪਾਲ ਨਰੂਲਾ, ਸੰਚਿਤ ਜੈਨ, ਆਕਾਸ਼ ਨਰੂਲਾ, ਯੁਧਿਸ਼ਟਰ ਕੁਮਾਰ ਕਾਲਾ ਅਗਰਵਾਲ, ਕੁਲਭੂਸ਼ਨ ਜੈਨ, ਵਰਿੰਦਰ ਜੈਨ, ਰਜਿੰਦਰ ਸਿੰਘ ਧੰਜੂ, ਅਜੀਤ ਚੌਧਰੀ, ਬੰਟੀ ਭੂਸ਼ਨ ਅਤੇ ਪ੍ਰਿੰਸ ਘੁਰਕੀ ਤੋਂ ਇਲਾਵਾ ਫੂਡ ਸਪਲਾਈ ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਸੁਖਮੰਦਰ ਸਿੰਘ, ਇੰਸਪੈਕਟਰ ਗੁਰਭੇਜ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਮਾਰਕੀਟ ਕਮੇਟੀ ਜ਼ੀਰਾ ਦੇ ਸਟਾਫ਼ ਮੈਂਬਰ ਜਗਮੋਹਣ ਸਿੰਘ, ਜਪਿੰਦਰ ਸਿੰਘ, ਸੰਜੇ ਕੁਮਾਰ ਅਤੇ ਰੋਹਿਨ ਕੁਮਾਰ ਵੀ ਮੌਜੂਦ ਰਹੇ।