ਦੇਵ ਸਮਾਜ ਕਾਲਜ ਨੇ ‘ਐਜੂਕੇਟ ਦ ਗਰਲ ਚਾਇਲਡ’ ਦਾ ਸੰਦੇਸ਼
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਐੱਨਸੀਸੀ ਵਿੰਗ ਵੱਲੋਂ “ਐਜੂਕੇਟ ਦ ਗਰਲ ਚਾਇਲਡ” ਵਿਸ਼ੇ ’ਤੇ ਜਾਗਰੂਕਤਾ ਰੈਲੀ
Publish Date: Wed, 25 Feb 2026 05:38 PM (IST)
Updated Date: Wed, 25 Feb 2026 05:40 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਐੱਨਸੀਸੀ ਵਿੰਗ ਵੱਲੋਂ ਕਰਨਲ ਸੁਨੀਲ ਕੁਮਾਰ ਕਮਾਂਡਿੰਗ ਅਫ਼ਸਰ 5 ਪੀਬੀ ਗਰਲਜ਼ ਬਟਾਲੀਅਨ ਐੱਨਸੀਸੀ, ਮੋਗਾ ਦੇ ਸਹਿਯੋਗ ਨਾਲ “ਐਜੂਕੇਟ ਦ ਗਰਲ ਚਾਇਲਡ” ਵਿਸ਼ੇ ’ਤੇ ਜਾਗਰੂਕਤਾ ਰੈਲੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੜ੍ਹੀ-ਲਿਖੀ ਔਰਤ ਪਰਿਵਾਰ ਅਤੇ ਦੇਸ਼ ਦੀ ਬੁਨਿਆਦ ਹੈ। ਇਸ ਰੈਲੀ ਦੌਰਾਨ ਐੱਨਸੀਸੀ ਕੈਡਿਟਾਂ ਨੇ ਸੁੰਦਰ ਸਲੋਗਨ ਲਿਖਤ ਤਖ਼ਤੀਆਂ ਅਤੇ ਪੋਸਟਰ ਹੱਥਾਂ ’ਚ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਨਾਅਰੇ ਲਗਾ ਕੇ ਲੋਕਾਂ ਨੂੰ “ਸੇਵ ਦ ਗਰਲ ਚਾਇਲਡ- ਐਜੂਕੇਟ ਦ ਗਰਲ ਚਾਇਲਡ” ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਬੰਧਕ ਮੰਡਲ, 5 ਪੰਜਾਬ ਕਾਲਜ ਬਟਾਲੀਅਨ ਐੱਨਸੀਸੀ ਮੋਗਾ, ਏਐਨਓ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਰੈਲੀ ਦੇ ਸਫ਼ਲ ਆਯੋਜਨ ਵਿਚ ਏਐੱਨਓ ਲੈਫ਼ ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਮੋਹਰੀ ਭੂਮਿਕਾ ਨਿਭਾਈ।