
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

15 ਅਗਸਤ ਫਿਰੋਜ਼ਪੁਰ-ਕੌਮੀ ਇੰਨਸਾਫ ਮੋਰਚੇ ਦੇ ਸੱਦੇ ਉਤੇ ਮੁੱਖ ਮੰਤਰੀ ਪੰਜਾਬ ਖਿਲਾਫ ਸਾਂਝਾ ਰੋਸ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪਿਛਲੇ ਪੌਣੇ 4 ਸਾਲ ਤੋਂ ਚੰਡੀਗੜ ਮੋਹਾਲੀ ਬਾਰਡਰ ਉੱਤੇ ਸਿੱਖ ਮਸਲਿਆਂ ਦੇ ਨਿਪਟਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਮੋਰਚੇ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਥਕ ਅਤੇ ਕਿਸਾਨ ਜੱਥੇਬੰਦੀਆਂ ਦੇ ਤਾਲਮੇਲ ਨਾਲ ਚੱਲ ਰਹੇ ਇਸ ਮੋਰਚੇ ਵਲੋਂ ਜਿੱਥੇ ਕੇਂਦਰ ਸਰਕਾਰ ਵਿਰੁੱਧ 28 ਜੁਲਾਈ ਨੂੰ ਗਵਰਨਰ ਹਾਊਸ ਵੱਲ ਮਾਰਚ ਰੱਖਿਆ ਗਿਆ ਸੀ, ਉੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਫ਼ਿਰੋਜ਼ਪੁਰ ਝੰਡਾ ਲਹਿਰਾਇਆ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਧ ਇਥੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਕੌਮੀਂ ਇਨਸਾਫ ਮੋਰਚੇ ਦੇ ਮੈਂਬਰ ਅਤੇ ਬੁਲਾਰੇ ਬਲਵਿੰਦਰ ਸਿੰਘ ਦਸਿਆ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਮਗਰੋਂ ਮੁੱਖ ਮੰਤਰੀ ਝੰਡਾ ਰਸਮ ਉਪਰੰਤ ਰੋਸ ਮਾਰਚ ਕੱਢਿਆ ਗਿਆ ਅਤੇ ਡੀਸੀ ਦਫ਼ਤਰ ਸਾਹਮਣੇ ਜਾ ਕੇ ਮੰਗ ਪਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਬੇਅੰਤ ਸਿੰਘ ਕਤਲ ਕਾਂਡ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਸਮੇਤ 9 ਬੰਦੀ ਸਿੰਘਾਂ ਦੀ ਪੱਕੀ ਰਿਹਾਈ ਮੰਗੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਉਮਰ ਕੈਦ ਦੀ ਆਮ ਸਜ਼ਾ ਪਰੋਲ ਅਤੇ ਛੁੱਟੀਆਂ ਤੋਂ ਬਿਨ੍ਹਾ 10 ਸਾਲ ਬਣਦੀ ਹੈ, ਪਰ ਇੱਥੇ ਕਈ ਮਾਮਲਿਆਂ ਵਿਚ ਪਰੋਲ ਵੀ ਨਹੀਂ ਅਤੇ ਸਮਾਂ ਵੀ ਦੁੱਗਣੇ ਨਾਲੋਂ ਵੱਧ ਹੋ ਚੁੱਕਾ ਹੈ। ਇਸ ਤੋਂ ਬਿਨ੍ਹਾ ਪਿਛਲੇ ਸਮੇਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਸਮੇਤ 3 ਦਰਜਨ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਵਾਉਣ ਦਾ ਮੁੱਦਾ ਵੀ ਚੁੱਕਿਆ ਹੈ। ਅਜ਼ਾਦੀ ਦਿਹਾੜੇ ’ਤੇ ਕੀਤੇ ਗਏ ਪ੍ਰਦਰਸ਼ਨ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਵਿਚ ਜਿੱਥੇ ਕਾਮਰੇਡ ਅਤੇ ਸਿੱਖ ਵਿਚਾਰਧਾਰਾ ਵਾਲੇ ਲੋਕ ਇਕੱਠੇ ਸਨ, ਉੱਥੇ ਵੱਖੋ ਵੱਖ ਚੱਲ ਰਹੀਆਂ ਪੰਥਕ ਪਾਰਟੀਆਂ ਵੀ ਇਕੋ ਮੰਚ ’ਤੇ ਸਹਿਭਾਵ ਨਾਲ ਇਕਜੁੱਟ ਨਜ਼ਰ ਆਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਲਖਵੀਰ ਸਿੰਘ ਮਾਹਲਮ, ਹੈ ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਸਤਨਾਮ ਸਿੰਘ ਬਲੀਆਂ, ਜਗਦੀਪ ਸਿੰਘ ਭੁੱਲਰ, ਪ੍ਰਤਾਪ ਸਿੰਘ, ਕ੍ਰਿਸ਼ਨ ਸਿੰਘ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਾਰੇ ਆਗੂ ਵਾਰਿਸ ਪੰਜਾਬ, ਮੁਖਤਿਆਰ ਸਿੰਘ, ਜਸਬੀਰ ਸਿੰਘ ਭੁੱਲਰ ਤੇ ਹਰਦੀਪ ਸਿੰਘ ਹਾਮਦ ਆਗੂ ਪੁਨਰ ਸੁਰਜੀਤ ਅਕਾਲੀ ਦਲ, ਚਮਕੌਰ ਸਿੰਘ ਜ਼ੀਰਾ, ਗੁਰਚਰਨ ਸਿੰਘ ਭੁੱਲਰ ਆਗੂ ਅਕਾਲੀ ਦਲ ਅੰਮ੍ਰਿਤਸਰ, ਦਵਿੰਦਰ ਸਿੰਘ ਸੇਖੋਂ, ਮੋਹਨ ਸਿੰਘ ਲਾਲਕਾ ਤੇ ਮਾਨ ਸਿੰਘ ਕਿਲੀ ਆਗੂ ਸਤਲੁਜ ਮਿਸਲ, ਅਵਤਾਰ ਸਿੰਘ ਮਹਿਮਾ ਸੂਬਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਗਰੂਪ ਸਿੰਘ ਭੁੱਲਰ ਪ੍ਰਧਾਨ ਕਿਸਾਨ ਸਟੂਡੈਂਟ ਯੂਨੀਅਨ, ਗੁਣਵੰਤ ਸਿੰਘ ਤੇ ਫਤਹਿ ਸਿੰਘ ਕਿਸਾਨ ਆਗੂ ਬੀ.ਕੇ.ਯੂ ਖੋਸਾ, ਗੁਰਭਾਗ ਸਿੰਘ ਕਿਸਾਨ ਆਗੂ ਬੀ.ਕੇ.ਯੂ ਕ੍ਰਾਂਤੀਕਾਰੀ, ਬੱਗਾ ਸਿੰਘ ਮਨਰੇਗਾ ਆਗੂ, ਭੁਪਿੰਦਰ ਸਿੰਘ ਬਰਾੜ ਅਸੂਲ ਮੰਚ, ਭਾਈ ਅਮਰੀਕ ਸਿੰਘ ਤੇ ਭਾਈ ਅਵਤਾਰ ਸਿੰਘ ਪ੍ਰਧਾਨ ਗ੍ਰੰਥੀ ਸਭਾ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਬੁੱਕਣ ਵਾਲਾ, ਗਿਆਨ ਸਿੰਘ ਮੰਡ, ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ, ਗੁਰਦੀਪ ਸਿੰਘ ਨੰਬਰਦਾਰ, ਕਰਨੈਲ ਸਿੰਘ ਭਾਵੜਾ, ਬਲਰਾਜ ਸਿੰਘ ਸਤੀਏ ਵਾਲਾ, ਗਿਆਨ ਸਿੰਘ ਮੰਡ, ਬਾਬਾ ਮਲਕੀਤ ਸਿੰਘ ਸਮੇਤ ਅਨੇਕਾਂ ਪੰਥਕ ਅਤੇ ਜਨਤਕ ਆਗੂਆਂ ਨੇ ਇਸ ਮੌਕੇ ਆਪਣੀ ਸ਼ਮੂਲੀਅਤ ਦਰਜ ਕਰਾਈ।