ਭਾਜਪਾ ਹੈੱਡਕੁਆਰਟਰ ’ਤੇ ਹਮਲਾ ਸਰਕਾਰੀ ਸੁਰੱਖਿਆ ’ਤੇ ਵੱਡਾ ਸਵਾਲ : ਦੀਪਕ ਸ਼ਰਮਾ
ਭਾਜਪਾ ਹੈੱਡਕੁਆਰਟਰ ’ਤੇ ਹਮਲਾ ਸਰਕਾਰ ਵੱਲੋਂ ਦਿੱਤੀ ਸੁਰੱਖਿਆ ’ਤੇ ਵੱਡਾ ਸਵਾਲ: ਦੀਪਕ ਸ਼ਰਮਾ
Publish Date: Sun, 05 Apr 2026 03:21 PM (IST)
Updated Date: Sun, 05 Apr 2026 03:22 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਭਾਜਪਾ ਹੈੱਡ ਕੁਆਰਟਰ ਉੱਪਰ ਹੋਇਆ ਗ੍ਰਨੇਡ ਹਮਲਾ ਸਿਰਫ ਇਕ ਘਟਨਾ ਹੀ ਨਹੀਂ ਬਲਕਿ ਪੰਜਾਬ ਵਿਚ ਡਿੱਗ ਰਹੀ ਕਾਨੂੰਨ-ਵਿਵਸਥਾ ਦੀ ਤਸਵੀਰ ਹੈ। ਇਹ ਹਮਲਾ ਸਿੱਧਾ-ਸਿੱਧਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ’ਤੇ ਵੱਡੇ ਸਵਾਲ ਖੜੇ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਦੀਪਕ ਸ਼ਰਮਾ ਨੇ ਆਪਣੇ ਫਾਰਮ ਹਾਊਸ ਵਿਖੇ ਕੀਤੀ ਗਈ ਇਕ ਵਿਸ਼ੇਸ਼ ਕਾਨਫਰੰਸ ਦੌਰਾਨ ਕੀਤਾ । ਇਸ ਮੌਕੇ ਸੰਘ ਦੇ ਸੀਨੀਅਰ ਆਗੂ ਨਰੇਸ਼ ਸਿਕਰੀ ਵੀ ਮੌਜ਼ੂਦ ਰਹੇ । ਭਾਜਪਾ ਆਗੂ ਦੀਪਕ ਸ਼ਰਮਾ ਨੇ ਕਿਹਾ ਕਿ 14 ਮਾਰਚ ਨੂੰ ਹੋਈ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਨੇ ਪੰਜਾਬ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਸੀ ਅਤੇ ਉਸ ਰੈਲੀ ਵਿੱਚ ਲੋਕਾਂ ਦਾ ਉਮੜਿਆ ਸੈਲਾਬ ਇਹ ਸਾਬਤ ਕਰ ਗਿਆ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਉਹ ਬੀਜੇਪੀ ਦੇ ਨਾਲ ਖੜੀ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਬੀਜੇਪੀ ਦਾ ਲਗਾਤਾਰ ਵਧਦਾ ਗ੍ਰਾਫ, ਵਧਦਾ ਜਨਸਮਰਥਨ ਅਤੇ ਬੀਜੇਪੀ ਪਰਿਵਾਰ ਦਾ ਦਿਨ-ਪ੍ਰਤੀ ਦਿਨ ਵੱਧਦਾ ਕਾਫ਼ਲਾ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸੇ ਘਬਰਾਹਟ ਅਤੇ ਡਰ ਦੇ ਕਾਰਨ ਅਜਿਹੇ ਕਾਇਰਾਨਾ ਹਮਲੇ ਕਰਵਾਏ ਜਾ ਰਹੇ ਹਨ, ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹਨ। ਦੀਪਕ ਸ਼ਰਮਾ ਨੇ ਕਿਹਾ ਕਿ ਇਹ ਹਮਲਾ ਸਿਰਫ ਬੀਜੇਪੀ ’ਤੇ ਨਹੀਂ, ਸਗੋਂ ਪੰਜਾਬ ਦੀ ਸ਼ਾਂਤੀ, ਭਾਈਚਾਰੇ ਅਤੇ ਲੋਕਤੰਤਰ ‘ਤੇ ਹਮਲਾ ਹੈ ਅਤੇ ਅਸੀਂ ਇਸਦੀ ਕੜੇ ਸ਼ਬਦਾਂ ਵਿਚ ਨਿੰਦਿਆ ਨਿਖੇਦੀ ਕਰਦੇ ਹਾਂ। ਦੀਪਕ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਘਟਨਾ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਲੋਕਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਬੀਜੇਪੀ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ। ਇਸ ਮੌਕੇ ਆਰਐੱਸਐੱਸ ਤੋਂ ਜ਼ਿਲ੍ਹਾ ਸੇਵਾ ਪ੍ਰਮੁੱਖ ਨਰੇਸ਼ ਸਿਕਰੀ, ਭਾਜਪਾ ਆਗੂ ਬੱਬੂ ਪਸਰੀਚਾ , ਪੰਕਜ ਕਾਲੜਾ , ਦਵਿੰਦਰਪਾਲ ਸਿੰਘ , ਰਮਨ ਬੱਤਰਾ , ਪਵਨ ਧਵਨ , ਲਵਿਸ਼ ਕੁਮਾਰ , ਦਵਿੰਦਰਪਾਲ , ਕੁਲਦੀਪ ਬੱਟੀ, ਮੰਗਤ ਸਿੰਘ, ਮਨਪ੍ਰੀਤ ਸਿੰਘ, ਸੁਨੀਤਾ ਰਾਣੀ, ਰਾਖੀ, ਨਾਜੀਆ, ਅਜੀਤ ਕੁਮਾਰ, ਅਮਨਦੀਪ, ਜਸਵੰਤ ਸਿੰਘ , ਸਾਹਿਲ ਨਰੂਲਾ, ਹਰਚਰਨ ਭੰਡਾਰੀ, ਰੇਖਾ ਅਤੇ ਹੋਰ ਵੀ ਮੌਜ਼ੂਦ ਸਨ।